ਰਾਮਪੁਰਾ ਫੂਲ, 3 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਸਥਾਨਕ ਸ਼ਹਿਰ ਦੇ ਪੰਜਾਬ ਅਨਏਡਿਡ ਡਿਗਰੀ ਕਾਲਜ ਐਸੋਸੀਏਸ਼ਨ (ਪੁਡਕਾ), ਜੁਆਇੰਟ ਐਸੋਸੀਏਸ਼ਨ ਆਫ਼ ਕਾਲਜ (ਜੈਕ) ਅਤੇ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੀ ਗਈ ਸਾਂਝੀ ਮੁਹਿੰਮ ਦੇ ਪਹਿਲੇ ਦੌਰੇ ਮਗਰੋਂ ਪੁਡਕਾ ਦੇ ਪ੍ਰਧਾਨ ਅਤੇ ਜੈਕ ਦੇ ਜਰਨਲ ਸਕੱਤਰ, ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੇ ਚੇਅਰਮੈਨ ਐੱਸ. ਐੱਸ. ਚੱਠਾ ਨੇ ਕਿਹਾ ਕਿ ਹੜ੍ਹਾਂ ਨਾਲ ਪੀੜਤ ਪਿੰਡਾਂ ਦੇ ਲੋਕ ਜ਼ਿੰਦਾ-ਦਿਲੀ ਅਤੇ ਚੜ੍ਹਦੀ ਕਲਾ ਦੇ ਅਸਲ ਪ੍ਰਤੀਕ ਹਨ¢ ਉਨ੍ਹਾਂ ਦੱਸਿਆ ਕਿ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਪ੍ਰਤੀਨਿਧੀ ਲੋੜੀਂਦੀ ਸਮੱਗਰੀ ਲੈ ਕੇ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਸਾਂਗਰਾ ਅਤੇ ਬਾਊਪੁਰ ਵਿੱਚ ਪਹੁੰਚੇ¢ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਕਿਸ਼ਤੀ ਰਾਹੀਂ ਟੀਮ ਹੜ੍ਹ ਨਾਲ ਘਿਰੇ ਘਰਾਂ ਤੱਕ ਪਹੁੰਚੀ ਅਤੇ ਉੱਥੇ ਵੱਸਦੇ ਲੋਕਾਂ ਦੇ ਹÏਸਲੇ ਅਤੇ ਹਿੰਮਤ ਨੂੰ ਦੇਖ ਕੇ ਪ੍ਰੇਰਿਤ ਹੋਈ¢ ਸਥਾਨਕ ਵਾਸੀਆਂ ਨੇ ਦੱਸਿਆ ਕਿ ਅਸੀਂ ਹੜ੍ਹਾਂ ਦੇ ਦੁੱਖਾਂ ਦੇ ਆਦੀ ਹੋ ਚੁੱਕੇ ਹਾਂ ਪਰ ਸਰਕਾਰਾਂ ਵੱਲੋਂ ਇਸ ਸਮੱਸਿਆ ਦਾ ਸਥਾਈ ਹੱਲ ਨਾ ਕੱਢਿਆ ਜਾਣਾ ਬਹੁਤ ਦੁਖਦਾਈ ਹੈ¢ ਇਸ ਮੌਕੇ ਜੈਕ ਅਤੇ ਫੈਪ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ, ਸਰਪ੍ਰਸਤ ਮਨਜੀਤ ਸਿੰਘ, ਫੈਪ ਦੇ ਪ੍ਰਤੀਨਿਧ ਭੁਪਿੰਦਰ ਸਿੰਘ, ਬਲਦੇਵ ਬਾਵਾ, ਅਨਿਲ ਮਿੱਤਲ ਆਦਿ ਹਾਜ਼ਰ ਸਨ¢ ਇਸ ਤੋਂ ਇਲਾਵਾ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਸੁਖਦੇਵ ਸਿੰਘ ਜੱਜ, ਮੈਡਮ ਡÏਲੀ ਸਿੰਘ ਅਤੇ ਨਿਰਮਲ ਸਿੰਘ ਸਮੇਤ ਪੂਰਾ ਮੈਨੇਜਮੈਂਟ ਵੀ ਮੌਜੂਦ ਸੀ¢