ਬਠਿੰਡਾ, 3 ਸਤੰਬਰ (ਵੀਰਪਾਲ ਸਿੰਘ)- ਬਠਿੰਡਾ ਵਿਚ ਰੁਕ-ਰੁਕ ਪੈ ਰਹੇ ਮੀਂਹ ਨੇ ਢਾਹਿਆ ਕਹਿਰ ਬਠਿੰਡਾ ਮਹਿਣਾ ਬਸਤੀ ਅਤੇ ਪਰਸ ਰਾਮ ਨਗਰ ਵਿਚ ਅੱਧੀ ਦਰਜਨ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗਣ ਦਾ ਸਮਾਚਾਰ ਹੈ¢ ਪਰਸ ਰਾਮ ਨਗਰ ਵਿਚ ਘਰ ਛੱਤ ਦੇ ਮਲਬੇ ਥੱਲੇ ਦੱਬਣ ਨਾਲ 2 ਲੋਕ ਜ਼ਖ਼ਮੀ ਹੋ ਗਏ ਅਤੇ ਇਕ ਪੰਮੀ ਨਾਮ ਦੀ ਔਰਤ ਦੀ ਮੌਤ ਹੋ ਗਈ, ਮਿ੍ਤਕ ਆਪਣੀ ਭੈਣ ਦੇ ਘਰ ਆਈ ਹੋਈ ਸੀ | ਜ਼ਖ਼ਮੀ ਲੋਕਾਂ ਨੂੰ ਸਹਾਰਾ ਜਨ ਸੇਵਾ ਟੀਮ ਮੈਂਬਰਾਂ ਵਲੋਂ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਬਠਿੰਡਾ ਦੀ ਮਹਿਣਾ ਬਸਤੀ ਵਿਚ ਇਕ ਵਿਧਵਾ ਔਰਤ ਅਤੇ ਕੁਝ ਅੰਗਹੀਣ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗਣ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋ ਗਿਆ¢ ਮਹਿਣਾ ਬਸਤੀ ਦੇ ਪੀੜਤ ਪਰਿਵਾਰਿਕ ਮੈਂਬਰਾਂ ਮਨਜੀਤ ਕੌਰ, ਬੇਅੰਤ ਕੌਰ, ਹਰਗੋਬਿੰਦ ਸਿੰਘ, ਕਸ਼ਮੀਰ ਸਿੰਘ, ਮਹਿੰਦਰ ਕੌਰ ਸੁੱਖੀ, ਬਿੱਟੂ ਸਿੰਘ ਵਲੋਂ ਆਪਣੀ ਦਰਦ ਭਰੀ ਦਸਤਾਨ ਸੁਣਾਉਂਦੇ ਹੋਏ ਕਿਹਾ ਕਿ ਲੰਘੇ ਡੇਢ ਹਫ਼ਤੇ ਤੋਂ ਬਠਿੰਡਾ ਵਿਚ ਲਗਾਤਾਰ ਹੋ ਰਹੀਆਂ ਬਾਰਸ਼ਾਂ ਕਾਰਨ, ਗਰੀਬ ਲੋਕਾਂ ਦੇ ਸਿਰਾਂ ਦੀਆਂ ਛੱਤਾਂ ਡਿੱਗ ਜਾਣ ਨਾਲ ਗਰੀਬ ਪਰਿਵਾਰਾਂ ਦੇ ਮੈਂਬਰਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ¢ ਪੀੜਤ ਲੋਕਾਂ ਅਤੇ ਪੀੜਤਾਂ ਦੇ ਗਰੀਬ ਪਰਿਵਾਰਾਂ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦੇ ਹੋਏ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਗਰੀਬ ਲੋਕਾਂ ਦੇ ਮੁੜ ਬਸੇਵੇ ਲਈ ਆਰਥਿਕ ਮਦਦ ਕੀਤੀ ਜਾਣ ਲਈ ਅੱਗੇ ਆਉਣ |