12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹਾਂ ਦੇ ਮੱਦੇਨਜ਼ਰ 'ਡੀਏਵੀ ਬਠਿੰਡਾ ਕਬੱਡੀ ਲੀਗ' ਦਾ 'ਗਰੈਂਡ ਫਿਨਾਲੇ' ਮੁਲਤਵੀ <br/>

Ad Position 21
No active advertisement
'ਬਠਿੰਡਾ ਕਬੱਡੀ ਲੀਗ' ਦੇ ਮੈਚਾਂ ਸੰਬੰਧੀ ਮੀਟਿੰਗ ਕਰਨ ਉਪਰੰਤ ਲੀਗ ਦੀ ਪ੍ਰਬੰਧਕ ਕਮੇਟੀ | ਅਜੀਤ ਤਸਵੀਰ <br/> 04-09-2025
ਬਠਿੰਡਾ, 3 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨਵੇਂ ਖਿਡਾਰੀਆਂ ਦੀ ਖੇਡ ਨੂੰ ਉਪਰ ਚੁੱਕਣ ਦੇ ਮਕਸਦ ਨਾਲ ਚੱਲ ਰਹੀ 'ਡੀਏਵੀ ਬਠਿੰਡਾ ਕਬੱਡੀ ਲੀਗ' ਸੀਜ਼ਨ-2 ਦਾ 6 ਸਤੰਬਰ ਨੂੰ ਹੋਣ ਵਾਲਾ 'ਗਰੈਂਡ ਫਿਨਾਲੇ' ਇਕ ਵਾਰ ਮੁਲਤਵੀ ਕਰ ਦਿੱਤਾ ਗਿਆ | ਇਹ ਫੈਸਲਾ ਅਜੋਕੇ ਸਮੇਂ ਪੰਜਾਬ 'ਚ 'ਹੜ੍ਹਾਂ' ਕਾਰਨ ਬਣੀ ਹੋਈ ਗੰਭੀਰ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ ਤੇ ਅਗਲੀ ਤਾਰੀਖ਼ ਦਾ ਐਲਾਨ ਆਉਂਦੇ ਦਿਨਾਂ ਵਿਚ ਕੀਤਾ ਜਾਵੇਗਾ | ਲੀਗ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੀ ਅਹਿਮ ਮੀਟਿੰਗ ਕਬੱਡੀ ਕੋਚ ਪ੍ਰੋ. ਮਦਨ ਲਾਲ ਡਡਵਿੰਡੀ ਦੀ ਅਗਵਾਈ ਵਿਚ ਸਥਾਨਕ ਡੀਏਵੀ ਕਾਲਜ ਵਿਖੇ ਹੋਈ, ਜਿਸ ਵਿਚ ਜੋਗਿੰਦਰ ਸਿੰਘ ਬਰਾੜ ਤੁੰਗਵਾਲੀ, ਪ੍ਰੋ. ਨਿਰਮਲ ਸਿੰਘ, ਮਨਿੰਦਰ ਸਿੰਘ ਘੈਂਟ, ਸੁਖਮੰਦਰ ਖਾਨ ਕੋਟ ਫੱਤਾ, ਸੁਖਦੇਵ ਸਿੰਘ ਘੋੜਾ ਵਿਰਕ ਕਲਾਂ, ਕਬੱਡੀ ਕੁਮੈਂਟੇਟਰ ਸੋਨੀ ਕੋਟ ਫੱਤਾ, ਜਸਵਿੰਦਰ ਪੱਕਾ, ਸੁਖਵਿੰਦਰ ਸੁੱਖਾ ਤੁੰਗਵਾਲੀ, ਸੁਖਵਿੰਦਰ ਸਿੱਧੂ ਮਾਈਸਰਖਾਨਾ, ਹਰਜੀਤ ਸਿੰਘ ਆਕਲੀਆ ਖ਼ੁਰਦ ਆਦਿ ਸ਼ਾਮਿਲ ਹੋਏ | ਦੱਸਣਯੋਗ ਹੈ ਕਿ 'ਡੀਏਵੀ ਬਠਿੰਡਾ ਕਬੱਡੀ ਲੀਗ' ਦੇ ਲੀਗ ਮੈਚਾਂ ਦਾ ਦੌਰ ਖ਼ਤਮ ਹੋ ਚੁੱਕਿਆ ਅਤੇ ਵੈਲਸ਼ ਐਜੂਕੇਸ਼ਨ, ਗਾਰਡਨ ਸਿਟੀ, ਦੀਪ ਸਿੱਧੂ ਕਲੱਬ ਅਤੇ ਗੁਰੂ ਤੇਗ ਬਹਾਦਰ ਕਲੱਬ ਜਰਮਨ ਦੀਆਂ ਟੀਮਾਂ ਸੈਮੀਫਾਈਨਲ ਵਿਚ ਪੁੱਜ ਚੁੱਕੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪ੍ਰਦੇਸ਼ ਪ੍ਰਧਾਨ ਦਾ ਰਾਮਾਂ ਪਹੁੰਚਣ 'ਤੇ ਆੜ੍ਹਤੀਆਂ ਵਲੋਂ ਨਿੱਘਾ ਸਵਾਗਤ <br/> ਅਗਲੀ ਖ਼ਬਰ ਡੀ.ਸੀ. ਦਫ਼ਤਰ ਬਠਿੰਡਾ ਦੇ ਮੁਲਾਜ਼ਮਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਇਕ-ਇਕ ਦਿਨ ਦੀ ਤਨਖ਼ਾਹ ਦੇ ਕੇ ਪਾਇਆ ਯੋਗਦਾਨ <...
Ad Position 24