12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪ੍ਰਦੇਸ਼ ਪ੍ਰਧਾਨ ਦਾ ਰਾਮਾਂ ਪਹੁੰਚਣ 'ਤੇ ਆੜ੍ਹਤੀਆਂ ਵਲੋਂ ਨਿੱਘਾ ਸਵਾਗਤ <br/>

Ad Position 21
No active advertisement
ਪ੍ਰਦੇਸ਼ ਪ੍ਰਧਾਨ ਵਲੋਂ ਆੜ੍ਹਤੀਆਂ ਨਾਲ ਮੀਟਿੰਗ ਕਰਨ ਦੀ ਤਸਵੀਰ ਅਤੇ ਪ੍ਰਦੇਸ਼ ਪ੍ਰਧਾਨ ਨੂੰ ਸਨਮਾਨਿਤ ਕਰਦੇ ਹੋਏ ਆੜ੍ਹਤੀ | <br/> 04-09-2025
ਰਾਮਾਂ ਮੰਡੀ, 3 ਸਤੰਬਰ (ਤਰਸੇਮ ਸਿੰਗਲਾ): ਫੈਡਰੇਸ਼ਨ ਆਫ਼ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕੁਮਾਰ ਕਾਲੜਾ ਦਾ ਅੱਜ ਫੈਡਰੇਸ਼ਨ ਆਫ਼ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੁਮਾਰ ਰਾਮਾਂ ਦੀ ਦੁਕਾਨ 'ਤੇ ਪਹੁੰਚਣ 'ਤੇ ਆੜ੍ਹਤੀਆਂ ਵਲੋਂ ਗੁਲਦਸਤਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਰਾਜੇਸ਼ ਜੈਨ ਵੀ ਮੌਜੂਦ ਰਹੇ | ਇਸ ਮੌਕੇ ਪ੍ਰਦੇਸ਼ ਪ੍ਰਧਾਨ ਕਾਲੜਾ ਨੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ | ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਢਾਈ ਪ੍ਰਤੀਸ਼ਤ ਦਾਮੀ ਕਰਨ ਦਾ ਮੁੱਦਾ ਮੁੱਖ ਰਿਹਾ | ਇਸ ਦੌਰਾਨ ਆੜ੍ਹਤੀ ਬਿ੍ਜ ਭੂਸ਼ਨ ਰਾਮਾਂ ਨੇ ਮੰਡੀ ਵਿਚ ਦਾਣਾ ਮੰਡੀ ਨਾ ਹੋਣ ਕਾਰਨ ਨਵੀਂ ਦਾਣਾ ਮੰਡੀ ਬਣਾਉਣ ਦੀ ਮੰਗ ਰੱਖੀ | ਜ਼ਿਲ੍ਹਾ ਪ੍ਰਧਾਨ ਰਾਜੇਸ਼ ਜੈਨ ਨੇ ਆੜ੍ਹਤੀਆਂ ਨੂੰ ਮੁਸ਼ਕਲਾਂ ਨਾਲ ਲੜਨ ਲਈ ਏਕਤਾ ਰੱਖਣ 'ਤੇ ਜ਼ੋਰ ਦਿੱਤਾ | ਇਸ ਤੋਂ ਬਾਅਦ ਪੰਜਾਬ ਪ੍ਰਧਾਨ ਕਾਲੜਾ ਵਲੋਂ ਆੜ੍ਹਤੀਆਂ ਦੇ ਦੂਜੇ ਧੜੇ ਦੇ ਪ੍ਰਧਾਨ ਅਰੁਣ ਕੁਮਾਰ ਕਾਦੀ ਚੱਠਾ ਦੀ ਦੁਕਾਨ 'ਤੇ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਕਿਹਾ ਕਿ ਸਰਕਾਰ ਵਲੋਂ ਆੜ੍ਹਤੀਆਂ ਨੂੰ ਦੋਫਾੜ ਕਰਨ ਲਈ ਸਰਕਾਰ ਪੱਖੀ ਆੜ੍ਹਤੀਆਂ ਐਸੋਸੀਏਸ਼ਨ ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸਮੂਹ ਆੜ੍ਹਤੀਆਂ ਨੂੰ ਇੱਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਕੁਮਾਰ ਕਾਲੜਾ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਢਾਈ ਪ੍ਰਤੀਸ਼ਤ ਆੜ੍ਹਤ ਦੀ ਮੰਗ ਪੂਰੀ ਕਰਾਉਣ ਲਈ ਚੀਫ਼ ਸੈਕਟਰੀ ਪੰਜਾਬ ਨਾਲ 6 ਮੀਟਿੰਗਾਂ ਕੀਤੀਆਂ ਗਈਆਂ ਅਤੇ ਇੱਕ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਕੀਤੀ ਗਈ, ਪ੍ਰੰਤੂ ਅਜੇ ਤੱਕ ਆੜ੍ਹਤੀਆਂ ਦੀ ਮੰਗ ਬਾਕੀ ਹੈ | ਉਨ੍ਹਾਂ ਕਿਹਾ ਕਿ ਜਲਦੀ ਹੀ ਅਗਲੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਤੈਅ ਕੀਤੀ ਜਾਵੇਗੀ | ਉਨ੍ਹਾਂ ਆੜ੍ਹਤੀਆਂ ਨੂੰ ਪੰਜਾਬ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਪੀੜਤਾਂ ਦੀ ਮਦਦ ਕਰਨ ਲਈ ਫ਼ੰਡ ਇਕੱਠਾ ਕਰਨ ਲਈ ਬੇਨਤੀ ਕੀਤੀ ਅਤੇ ਜਲਦੀ ਹੀ ਸਰਕਾਰ ਨਾਲ ਗੱਲਬਾਤ ਕਰਕੇ ਰਾਮਾਂ ਮੰਡੀ ਵਿਚ ਨਵੀਂ ਦਾਣਾ ਮੰਡੀ ਬਣਾਉਣ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਵੱਡੀ ਗਿਣਤੀ ਵਿਚ ਆੜ੍ਹਤੀ ਵੀਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੀਮਾ ਮੰਡੀ ਬਾਰਿਸ਼ ਕਾਰਨ ਹੋਈ ਜਲ ਥਲ-ਕਈ ਦੁਕਾਨਾਂ ਵਿਚ ਵੜਿਆ ਪਾਣੀ ਅਗਲੀ ਖ਼ਬਰ ਹੜ੍ਹਾਂ ਦੇ ਮੱਦੇਨਜ਼ਰ 'ਡੀਏਵੀ ਬਠਿੰਡਾ ਕਬੱਡੀ ਲੀਗ' ਦਾ 'ਗਰੈਂਡ ਫਿਨਾਲੇ' ਮੁਲਤਵੀ <br/>
Ad Position 24