16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਬਾਹਰੀ ਲੋਕਾਂ ਦੀ ਜਾਂਚ ਪੜਤਾਲ ਕਰਨ ਸੰਬੰਧੀ ਥਾਣਾ ਮੁਖੀਆਂ ਨੂੰ ਦਿੱਤੇ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 06-09-2025
ਰਾਮਪੁਰਾ ਫੂਲ, 5 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਹਿੰਦੂ ਵੈੱਲਫ਼ੇਅਰ ਬੋਰਡ ਦੇ ਚੇਅਰਮੈਨ ਮਹੰਤ ਰਵੀਕਾਂਤ ਮੁਨੀ ਦੇ ਨਿਰਦੇਸ਼ਾਂ ਅਨੁਸਾਰ ਪੰਜਾਬੀ ਹਿੰਦੂ ਗਰੁੱਪ ਦੇ ਜ਼ਿਲ੍ਹਾ ਇੰਚਾਰਜ ਰਜਿੰਦਰ ਪਾਲ ਸ਼ਰਮਾ ਦੀ ਅਗਵਾਈ ਵਿਚ ਬਾਹਰੀ ਲੋਕਾਂ ਦੀ ਪਹਿਚਾਣ ਉਜਾਗਰ ਕਰਨ ਸੰਬੰਧੀ ਜਾਂਚ ਕਰਨ ਦੀ ਮੰਗ ਨੂੰ ਲੈ ਕੇ ਮੰਗ-ਪੱਤਰ ਥਾਣਾ ਸਿਟੀ ਤੇ ਥਾਣਾ ਸਦਰ ਰਾਮਪੁਰਾ ਵਿਖੇ ਪੰਜਾਬੀ ਹਿੰਦੂ ਗਰੁੱਪ ਦੇ ਸਬ ਡਵੀਜ਼ਨ ਇੰਚਾਰਜ ਮਨਦੀਪ ਸ਼ਰਮਾ ਅਤੇ ਤਹਿਸੀਲ ਦੇ ਇੰਚਾਰਜ ਅਵਿਜੀਤ ਗੋਇਲ ਦੀ ਅਗਵਾਈ ਵਿਚ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਮੰਗ-ਪੱਤਰ ਦਾ ਮੁੱਖ ਉਦੇਸ਼ ਪੰਜਾਬ ਵਿਚ ਪ੍ਰਵਾਸੀ ਜੋ ਗਲਤ ਢੰਗ ਨਾਲ ਜਾਅਲੀ ਦਸਤਾਵੇਜ਼ ਬਣਾ ਕੇ ਪੰਜਾਬ ਵਿਚ ਕਿਰਾਏ ਦੇ ਮਕਾਨਾਂ, ਦੁਕਾਨਾਂ ਜਾਂ ਧਾਰਮਿਕ ਸਥਾਨਾਂ 'ਚ ਵੀ ਸ਼ਰਨ ਲੈ ਲੈਂਦੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ 'ਤੇ ਕਬਜ਼ਾ ਕਰਨ ਦੇ ਨਾਲ-ਨਾਲ ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਮੰਤਵ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਕੇ ਰੂਪੋਸ਼ ਹੋ ਜਾਂਦੇ ਹਨ, ਦੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਦੀ ਪਛਾਣ ਉਜਾਗਰ ਕੀਤੀ ਜਾਵੇ ਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇ | ਬੋਰਡ ਦੇ ਪ੍ਰਦੇਸ਼ ਐਗਜ਼ੈਕਟਿਵ ਮੈਂਬਰ ਅਤੇ ਜੋਨ ਇੰਚਾਰਜ ਸੱਤਪਾਲ ਸ਼ਰਮਾ ਨੇ ਅਪੀਲ ਕੀਤੀ ਕਿ ਦੁਕਾਨਾਂ, ਮਕਾਨ ਕਿਰਾਏ 'ਤੇ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਜਾਣਕਾਰੀ ਚੰਗੀ ਤਰ੍ਹਾਂ ਹਾਸਲ ਕਰ ਲਈ ਜਾਵੇ ਤਾਂ ਜੋ ਕਿਸੇ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ | ਇਸ ਤੋਂ ਇਲਾਵਾ ਆਸੇ ਪਾਸੇ ਜੇਕਰ ਨਾਮਾਲੂਮ ਵਿਅਕਤੀ ਰਹਿ ਰਹੇ ਹਨ ਤਾਂ ਉਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਦਿੱਤੀ ਜਾਵੇ | ਇਸ ਮੌਕੇ ਜੋਗਿੰਦਰ ਸਿੰਗਲਾ ਅਤੇ ਨਵਨੀਤ ਗਰਗ ਸੀ.ਏ ਤੋਂ ਇਲਾਵਾ ਪੰਜਾਬੀ ਹਿੰਦੂ ਗਰੁੱਪ ਦੇ ਸੂਰਜ ਰਜੌਰਾ ਕੌਂਸਲਰ, ਦੁਸ਼ਵੰਤ ਗੁਪਤਾ, ਮਹੇਸ਼ ਕੁਮਾਰ, ਡਾਕਟਰ ਪ੍ਰਮੋਦ ਕੁਮਾਰ, ਰਣਜੀਤ ਮੁਕੇਰੀਆਂ, ਜੋਨੀ ਚੌਹਾਨ, ਰਾਜੇਸ਼ ਕੁਮਾਰ ਲਵਲੀ, ਮੋਹਨ ਕੁਮਾਰ, ਅਤੁਲ ਗੋਇਲ, ਸੰਨੀ ਰਾਵਲਾ, ਐਡਵੋਕੇਟ ਆਕਾਸ਼ ਕੌਸ਼ਲ, ਨਵਦੀਪ ਬਾਂਸਲ, ਪੰਕਜ ਗੋਇਲ, ਸੁਨੀਸ਼ ਗਰਗ, ਭੂਸ਼ਣ ਮਿੱਤਲ, ਪਿ੍ੰਸ ਗਰਗ ਆਦਿ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੰਬਰਦਾਰਾ ਯੂਨੀਅਨ ਵਲੋਂ ਹੜ੍ਹ ਪੀੜਤਾਂ ਦੀ ਆਰਥਿਕ ਮਦਦ ਦਾ ਐਲਾਨ ਅਗਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਵਾਲੇ ਤਿੰਨ ਜਣੇ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ
Ad Position 24