16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਇਕ ਦਰਜਨ ਦੇ ਕਰੀਬ ਵਿਅਕਤੀਆਂ ਵਲੋਂ ਦੋ ਭਾਈਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ

Ad Position 21
No active advertisement
ਅਜੀਤ ਡੈਸਕ 06-09-2025
ਰਾਮਾਂ ਮੰਡੀ, 5 ਸਤੰਬਰ (ਤਰਸੇਮ ਸਿੰਗਲਾ)-ਬੀਤੀ 3 ਸਤੰਬਰ ਨੂੰ ਨੇੜਲੇ ਪਿੰਡ ਚੱਕ ਹੀਰਾ ਸਿੰਘ ਵਾਲਾ ਵਿਖੇ ਇਕ ਦਰਜਨ ਦੇ ਕਰੀਬ ਵਿਅਕਤੀਆਂ ਵਲੋਂ ਇਕ ਘਰ ਅੰਦਰ ਦਾਖਲ ਹੋ ਕੇ ਦੋ ਭਰਾਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਮਾਰੂ ਹਮਲਾ ਕਰਕੇ ਉਨ੍ਹਾਂ ਨੂੰ ਲਹੂ ਲੁਹਾਣ ਕਰਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ | ਬਠਿੰਡਾ ਹਸਪਤਾਲ ਵਿਚ ਭਰਤੀ ਜ਼ਖ਼ਮੀ ਕਿਰਨਦੀਪ ਸਿੰਘ ਪੁੱਤਰ ਰਾਮ ਸਿੰਘ ਨੇ ਰਿਫ਼ਾਇਨਰੀ ਪੁਲਿਸ ਚੌਕੀ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਸਾਡੇ ਗੁਆਂਢੀ ਨਾਇਬ ਸਿੰਘ ਨੇ ਆਪਣੇ ਪਿਤਾ ਸਾਗਰ ਸਿੰਘ, ਮਨਪ੍ਰੀਤ ਸਿੰਘ, ਮੰਦਰ ਸਿੰਘ ਵਾਸੀਆਨ ਚੱਕ ਹੀਰਾ ਸਿੰਘ ਵਾਲਾ, ਬੋਬੀ ਵਾਸੀ ਬੰਗੀ ਰੁਘੂ, ਬਿੱਲਾ ਸਿੰਘ ਵਾਸੀ ਮੱਲਵਾਲਾ ਅਤੇ 5/6 ਨਾਮਲੂਮ ਵਿਅਕਤੀਆਂ ਨਾਲ ਮੇਰੇ ਘਰ ਵਿਚ ਦਾਖ਼ਲ ਹੋ ਗਏ ਅਤੇ ਮੇਰੇ ਅਤੇ ਮੇਰੇ ਭਾਈ ਮੱਘਰ ਸਿੰਘ ਤੇ ਤੇਜ਼ਧਾਰਾਂ ਹਮਲਾ ਕਰਕੇ ਸਾਡੀ ਦੋਂਵਾਂ ਭਾਈਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫ਼ਰਾਰ ਹੋ ਗਏ | ਉਸ ਨੇ ਹਮਲੇ ਦਾ ਕਾਰਨ ਆਪਸ ਵਿਚ ਮਾਮੂਲੀ ਤਕਰਾਰ ਦੱਸਿਆ ਹੈ | ਮਾਮਲੇ ਦੀ ਜਾਂਚ ਕਰਕੇ ਏ ਐਸ ਆਈ ਪਰਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਜ਼ਖ਼ਮੀ ਕਿਰਨਦੀਪ ਸਿੰਘ ਵਾਸੀ ਚੱਕ ਹੀਰਾ ਸਿੰਘ ਵਾਲਾ ਦੇ ਬਿਆਨਾਂ 'ਤੇ ਨਾਇਬ ਸਿੰਘ, ਉਸ ਦੇ ਪਿਤਾ ਸਾਗਰ ਸਿੰਘ, ਮਨਪ੍ਰੀਤ ਸਿੰਘ, ਮੰਦਰ ਸਿੰਘ ਵਾਸੀਆਨ ਚੱਕ ਹੀਰਾ ਸਿੰਘ ਵਾਲਾ, ਬੋਬੀ ਵਾਸੀ ਬੰਗੀ ਰੁਘੂ, ਬਿੱਲਾ ਸਿੰਘ ਵਾਸੀ ਮੱਲਵਾਲਾ ਅਤੇ 5/6 ਨਾਮਲੂਮ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨ ਤੇ ਮਜ਼ਦੂਰ ਧਿਰਾਂ ਨੇ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਮਹਿਲਾ ਆਗੂ ਕੁਲਦੀਪ ਬਰਾੜ ਹੜ੍ਹ ਪੀੜ੍ਹਤ ਅÏਰਤਾਂ ਲਈ ਜ਼ਰੂਰੀ ਸਾਮਾਨ ਲੈ ਕੇ ਰਵਾਨਾ
Ad Position 24