ਮਾਨਸਾ, 5 ਸਤੰਬਰ (ਸ.ਰਿ.)- ਸਟੇਟ ਬੈਂਕ ਆਫ਼ ਇੰਡੀਆ ਦੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਮਾਨਸਾ ਵਲੋਂ ਬੈਂਕ ਮਿਤਰਾ ਬੈਚ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ | ਮਯੰਕ ਅਗਰਵਾਲ ਅਤੇ ਐਫ.ਐਲ.ਸੀ. ਪ੍ਰੇਮ ਕੁਮਾਰ ਸ਼ਰਮਾ ਨੇ ਬੈਂਕਿੰਗ ਪ੍ਰਕਿਰਿਆ, ਗ੍ਰਾਹਕ ਸੇਵਾ ਦੇ ਮਾਪਦੰਡ, ਡਿਜ਼ੀਟਲ ਲੈਣ-ਦੇਣ, ਰੁਪਏ/ਏ.ਈ.ਐਮ.ਐਲ/ਕੇ.ਵਾਈ.ਸੀ. ਸਮਝ ਅਤੇ ਵਿੱਤੀ ਸਵਾਲਖਿਆਤਾ ਬਾਰੇ ਜਾਣਕਾਰੀ ਦਿੱਤੀ | ਸਰਬਜੀਤ ਕੌਰ ਡਾਇਰੈਕਟਰ ਸਿਖਲਾਈ ਸੰਸਥਾ ਨੇ ਕਿਹਾ ਕਿ ਇਹ ਯੋਜਨਾ ਨਾ ਸਿਰਫ਼ ਰੋਜ਼ਗਾਰ ਦਾ ਸਰੋਤ ਹੈ, ਸਗੋਂ ਇਸ ਰਾਹੀਂ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਬੈਂਕਿੰਗ ਦੀਆਂ ਆਧੁਨਿਕ ਸਹੂਲਤਾਂ ਉਨ੍ਹਾਂ ਦੇ ਦਰਵਾਜ਼ੇ 'ਤੇ ਹੀ ਪ੍ਰਾਪਤ ਹੁੰਦੀਆਂ ਹਨ | ਫੈਕਲਟੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਸ਼ਿਕਸ਼ਣ ਪ੍ਰੋਗਰਾਮ ਨੌਜਵਾਨਾਂ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਉਨ੍ਹਾਂ ਨੂੰ ਖ਼ੁਦਮੁਖ਼ਤਿਆਰ ਜੀਵਨ ਜਿਊਣ ਵੱਲ ਪ੍ਰੇਰਿਤ ਕਰਦੇ ਹਨ |