ਮਹਿਰਾਜ, 5 ਸਤੰਬਰ (ਸੁਖਪਾਲ ਮਹਿਰਾਜ)- ਮਹਿਰਾਜ ਤੋਂ ਮਾੜੀ-ਭੈਣੀ ਨੂੰ ਜਾਂਦੀ ਮੁੱਖ ਸੜਕ 'ਤੇ ਸਰਕਾਰ ਦੀ ਅਣਦੇਖੀ ਦੇ ਕਾਰਨ ਸੜਕ ਪੂਰੀ ਤਰ੍ਹਾਂ ਟੋਇਆਂ 'ਚ ਬਦਲ ਗਈ ਹੈ, ਜਿਸ ਦੇ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ¢ ਇਸ ਸੜਕ ਨੂੰ ਬਣਾਉਣ ਦੇ ਲਈ ਇਲਾਕੇ ਦੇ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ¢ ਭਾਵੇਂ ਸੂਬਾ ਸਰਕਾਰ ਵਿਕਾਸ ਦੇ ਲੱਖ ਦਾਅਵੇ ਕਰਦੀ ਥੱਕਦੀ ਨਹੀਂ ਪਰ ਮਹਿਰਾਜ ਤੋ ਮਾੜੀ- ਭੈਣੀ ਨੂੰ ਜਾਂਦੀ ਮੁੱਖ ਸੜਕ ਸਾਰੇ ਦਾਅਵਿਆਂ ਦੀ ਫੂਕ ਕੱਢ ਦਿੰਦੀ ਹੈ¢ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸੜਕ ਬੁਰੀ ਤਰ੍ਹਾਂ ਉੱਖੜ ਗਈ ਹੈ¢ ਰਾਹਗੀਰਾਂ ਨੇ ਦੱਸਿਆ ਕਿ ਸੜਕ 'ਤੇ ਪਾਣੀ ਨਾਲ ਭਰੇ ਟੋਏ ਅਤੇ ਖਿੱਲਰੀ ਬੱਜਰੀ ਸਾਫ਼ ਦਿਖਾਈ ਦੇ ਰਹੀ ਹੈ¢ ਸੜਕ 'ਤੇ ਥਾਂ-ਥਾਂ ਟੋਏ ਪਏ ਹੋਏ ਹਨ ਜੋ ਪਾਣੀ ਨਾਲ ਭਰ ਗਏ ਹਨ¢ ਜਿਸ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਹੈ¢ ਉਨ੍ਹਾਂ ਦੱਸਿਆ ਕਿ ਦੋ ਪਹੀਆ ਵਾਹਨ ਵਾਲੇ ਟੋਇਆਂ 'ਚ ਫਸ ਕੇ ਦੁਖੀ ਹੋ ਰਹੇ ਹਨ ਪਰ ਉਨ੍ਹਾਂ ਦਾ ਦਰਦ ਸਰਕਾਰ ਅਤੇ ਅਧਿਕਾਰੀਆਂ ਤੱਕ ਨਹੀਂ ਪਹੁੰਚ ਰਿਹਾ¢ ਇੱਥੋਂ ਤੱਕ ਕਿ ਲੋਕ ਨੁਮਾਇੰਦੇ ਵੀ ਆਪਣੀ ਆਵਾਜ਼ ਚੁੱਕਣਾ ਮੁਨਾਸਿਬ ਨਹੀਂ ਸਮਝ ਰਹੇ¢ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ੁਰੂਆਤੀ ਬਰਸਾਤ 'ਚ ਸੜਕ ਦੀ ਹਾਲਤ ਅਜਿਹੀ ਹੈ ਤਾਂ ਹੋਰ ਬਰਸਾਤ ਦੌਰਾਨ ਸੜਕ ਤੋਂ ਨਿਕਲਣਾ ਵੀ ਮੁਸ਼ਕਿਲ ਹੋ ਜਾਵੇਗਾ¢ ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਸ ਸੜਕ ਵੱਲ ਧਿਆਨ ਦੇ ਕੇ ਜਲਦ ਬਣਾਈ ਜਾਵੇ ਤਾਂਕਿ ਲੋਕਾਂ ਨੂੰ ਪ੍ਰੇਸ਼ਾਨੀ ਨਾਂ ਝੱਲਣੀ ਪਵੇ¢