19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਤਿਉਹਾਰ ਦੀ ਵਧਾਈ ਲੈਣ ਬਾਜ਼ਾਰ 'ਚ ਆਏ ਦੋ ਮਹੰਤਾਂ ਦੇ ਗੁੱਟ ਆਪਸ ਵਿਚ ਭਿੜੇ

Ad Position 21
No active advertisement
ਅਜੀਤ ਡੈਸਕ 24-09-2025
ਬਠਿੰਡਾ, 23 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਨਵਰਾਤੇ ਤਿਉਹਾਰ ਦੀ ਵਧਾਈ ਲੈਣ ਬਠਿੰਡਾ ਦੇ ਧੋਬੀ ਬਾਜ਼ਾਰ 'ਚ ਆਏ ਦੋ ਮਹੰਤਾਂ ਦੇ ਗੁੱਟ ਆਪਸ ਵਿਚ ਗੁੱਥਮ ਗੁੱਥੀ ਹੋ ਗਏ, ਇਸ ਲੜਾਈ 'ਚ ਕਈ ਲੋਕ ਜ਼ਖ਼ਮੀ ਵੀ ਹੋ ਗਏ | ਉੱਥੇ ਹੀ ਧੋਬੀ ਬਾਜ਼ਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਿਚ ਪੈ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਗੁੱਟਾਂ 'ਚ ਵਿਵਾਦ ਵਧਦਾ ਦੇਖ ਥਾਣਾ ਕੋਤਵਾਲੀ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ | ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਈ ਮਹੰਤਾਂ ਨੂੰ ਆਪਣੇ ਨਾਲ ਥਾਣੇ ਲੈ ਜਾਇਆ ਗਿਆ | ਇਸ ਤੋਂ ਬਾਦ ਵਪਾਰ ਮੰਡਲ ਦੇ ਵਪਾਰੀਆਂ ਨੇ ਇੱਕ ਮੀਟਿੰਗ ਕੀਤੀ ਅਤੇ ਘਟਨਾ ਬਾਰੇ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ ਮੰਦੀ ਤੋਂ ਬਾਅਦ, ਤਿਉਹਾਰਾਂ ਦੇ ਸੀਜ਼ਨ ਦੌਰਾਨ, ਜਦੋਂ ਲੋਕ ਦੁਕਾਨਾਂ 'ਤੇ ਖ਼ਰੀਦਦਾਰੀ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਕਈ ਮਹੰਤਾਂ ਦੇ ਗਰੁੱਪ ਬਾਜ਼ਾਰਾਂ 'ਚ ਵਧਾਈ ਲੈਣ ਪਹੁੰਚ ਜਾਂਦੇ ਹਨ ਜੋ ਕਿ ਆਪਸ ਵਿਚ ਲੜ ਪੈਂਦੇ ਹਨ | ਜਿਸ ਨਾਲ ਬਾਜ਼ਾਰ ਦਾ ਮਾਹੌਲ ਖ਼ਰਾਬ ਹੁੰਦਾ ਹੈ | ਇਸ ਸਬੰਧ 'ਚ ਵਪਾਰ ਮੰਡਲ ਦੇ ਪ੍ਰਧਾਨ ਜੀਵਾ ਰਾਮ ਗੋਇਲ, ਸੋਨੂੰ ਮਹੇਸ਼ਵਰੀ ਅਤੇ ਹੋਰ ਮੈਂਬਰਾਂ ਨੇ ਕਿਹਾ ਕਿ ਦੁਕਾਨਦਾਰ 29 ਸਤੰਬਰ ਨੂੰ ਮਹੰਤਾਂ ਦੇ ਗਰੁੱਪਾਂ ਨਾਲ ਮੀਟਿੰਗ ਕਰਕੇ ਫ਼ੈਸਲਾ ਲੈਣਗੇ | ਇਸ ਤੋਂ ਬਾਅਦ ਹੀ ਮਹੰਤਾਂ ਨੂੰ ਵਧਾਈ ਦਿੱਤੀ ਜਾਵੇਗੀ | ਉਦੋਂ ਤੱਕ, ਕੋਈ ਵੀ ਦੁਕਾਨਦਾਰ ਨਵਰਾਤਰੀ ਜਾਂ ਦੀਵਾਲੀ ਦੀਆਂ ਵਧਾਈਆਂ ਨਹੀ ਦੇਵੇਗਾ | ਸੋਨੂੰ ਮਹੇਸ਼ਵਰੀ ਨੇ ਕਿਹਾ ਕਿ ਉਹ ਮਹੰਤਾਂ ਦਾ ਸਵਾਗਤ ਕਰਦੇ ਹਨ, ਪਰ ਕਈ ਮਹੰਤ ਬਾਜ਼ਾਰਾਂ ਵਿਚ ਵਾਰ-ਵਾਰ ਇੱਕੋ ਦੁਕਾਨਾਂ ਤੋਂ ਪੈਸੇ ਇਕੱਠੇ ਕਰ ਰਹੇ ਹਨ | ਜਿਸ ਨਾਲ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉੱਧਰ ਮਹੰਤਾਂ ਦੇ ਇਕ ਗੁੱਟ ਨੇ ਕਿਹਾ ਕਿ ਉਹ ਪਿਛਲੇ 20 ਸਾਲ ਤੋਂ ਹਰ ਖੇਤਰ 'ਚ ਦੀਵਾਲੀ ਦੀ ਵਧਾਈ ਦੇ ਰਹੇ ਹਨ ਪਰ ਇਸ ਵਾਰ ਦੂਸਰਾ ਗਰੁੱਪ ਦੁਕਾਨਦਾਰਾਂ ਤੋਂ ਵਧਾਈ ਲੈਣ ਪਹੰੁਚ ਗਿਆ, ਜਦਕਿ ਦੂਸਰੇ ਗਰੁੱਪ ਦਾ ਕਹਿਣਾ ਸੀ, ਕਿ ਉਹ ਆਪਣੇ ਪੱਧਰ 'ਤੇ ਵਧਾਈ ਲੈ ਰਹੇ ਹਨ, ਤਾਂ ਉਨ੍ਹਾਂ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ | ਉੱਧਰ ਇਸ ਮਾਮਲੇ 'ਚ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਮਹੰਤਾਂ ਦੇ ਇਕ ਗਰੁੱਪ ਵਲੋਂ ਦਰਖ਼ਾਸਤ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਵਸਤੂਆਂ ਸੇਵਾ ਕਰ (ਜੀ.ਐਸ.ਟੀ.) ਘਟਾਉਣ ਨਾਲ ਆਮ ਵਰਗ ਨੂੰ ਮਿਲੀ ਵੱਡੀ ਰਾਹਤ ਅਗਲੀ ਖ਼ਬਰ ਅਕਾਲ ਯੂਨੀਵਰਸਿਟੀ ਦੇ ਦੋ ਪ੍ਰੋਫ਼ੈਸਰ ਸੰਸਾਰ ਦੇ ਸਿਖਰਲੇ 2 ਪ੍ਰਤੀਸ਼ਤ ਵਿਗਿਆਨੀਆਂ 'ਚ ਸ਼ਾਮਿਲ ਹੋਏ
Ad Position 24