ਗੋਨਿਆਣਾ, 27 ਸਤੰਬਰ (ਲਛਮਣ ਦਾਸ ਗਰਗ)-ਐੱਸ.ਐੱਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ ਵਿਚ ਡਾਇਰੈਕਟਰ ਐਨ.ਕੇ. ਗੋਸਾਈਾ ਦੀ ਅਗਵਾਈ ਹੇਠ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਪਾਰਟੀ ਵਿਚ ਬੀ.ਏ, ਬੀ.ਕਾਮ ਅਤੇ ਬੀ.ਸੀ.ਏ. ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਗੀਤ, ਗਿੱਧਾ, ਭੰਗੜਾ ਅਤੇ ਹੋਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਪਾਰਟੀ ਵਿਚੋਂ ਚੰਗੀ ਪੇਸ਼ਕਸ਼ ਅਤੇ ਪਹਿਰਾਵੇ ਦੇ ਆਧਾਰ 'ਤੇ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਰਜਨੀ ਕੌਰ ਨੂੰ ਮਿਸ ਫਰੈਸ਼ਰ ਅਤੇ ਬੀ.ਏ ਭਾਗ ਪਹਿਲਾ ਦੇ ਵਿਦਿਆਰਥੀ ਗੁਰਜੋਤ ਸ਼ਰਮਾ ਨੂੰ ਮਿਸਟਰ ਫਰੈਸ਼ਰ ਘੋਸ਼ਿਤ ਕੀਤਾ ਗਿਆ | ਕਾਲਜ ਦੇ ਉੱਪ ਪਿ੍ੰਸੀਪਲ ਅੰਸ਼ਦੀਪ ਕੌਰ ਬਰਾੜ ਨੇ ਉਕਤ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਕਾਲਜ ਦੇ ਪ੍ਰਧਾਨ ਭੂਸ਼ਨ ਕੁਮਾਰ ਜਿੰਦਲ ਅਤੇ ਸੈਕਟਰੀ ਪ੍ਰਦੀਪ ਕੁਮਾਰ ਮੰਗਲਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਦੇ ਨਵੇਂ ਪੜਾਅ ਦੀ ਸ਼ੁਰੂਆਤ ਲਈ ਆਸ਼ੀਰਵਾਦ ਦਿੱਤਾ |