ਤਿੰਨ ਰੋਜ਼ਾ ਪੇਂਟਿੰਗ ਵਰਕਸ਼ਾਪ ਰਾਹੀਂ ਵਿਦਿਆਰਥਣਾਂ ਨੇ ਨਿਖਾਰੇ ਕਲਾਤਮਕ ਹੁਨਰ
ਬਠਿੰਡਾ , 18 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਐੱਸ . ਐੱਸ .
ਬਠਿੰਡਾ , 18 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਐੱਸ . ਐੱਸ . ਡੀ . ਗਰਲਜ਼ ਕਾਲਜ ਆਫ਼ ਐਜੂਕੇਸ਼ਨ , ਬਠਿੰਡਾ ਵਿਖੇ ਮੀਰਾ ਬਾਈ ਹਾਊਸ ਦੀ ਇੰਚਾਰਜ ਮੈਡਮ ਟਵਿੰਕਲ ਕੌਰ ਅਤੇ ਮੈਡਮ ਪੁਨੀਤ ਸਿੱਧੂ ਦੀ ਅਗਵਾਈ ਹੇਠ ਪਿਡਿਲਾਈਟ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਪੇਂਟਿੰਗ ਵਰਕਸ਼ਾਪ ਲਗਾਈ ਗਈ । ਜਿਸ ਵਿਚ ਲਗਭਗ 50 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ । ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਫ਼ਰੀ ਹੈਂਡ ਪੇਂਟਿੰਗ , ਐੱਮ . ਡੀ . ਐੱਫ . ਕਰਾਫ਼ਟ ਅਤੇ ਮੋਲਡਿਟ ਕਲੇ ਰਾਹੀਂ ਫਰਿੱਜ ਮੈਗਨੇਟ ਬਣਾਉਣ ਦੀ ਸਿਖਲਾਈ ਦਿੱਤੀ ਗਈ । ਵਿਦਿਆਰਥਣਾਂ ਨੇ ਵੱਖ - ਵੱਖ ਕਲਾਕ੍ਰਿਤੀਆਂ ਤਿਆਰ ਕਰਕੇ ਆਪਣੀ ਸਿਰਜਣਾਤਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਇਸ ਉਪਰਾਲੇ ਦਾ ਮਕਸਦ ਵਿਦਿਆਰਥਣਾਂ ਨੂੰ ਕਲਾ ਦੇ ਵਿਹਾਰਕ ਪੱਖਾਂ ਨਾਲ ਜੋੜਨ ਦੇ ਨਾਲ - ਨਾਲ ਉਨ੍ਹਾਂ ਦੇ ਹੁਨਰ ਨੂੰ ਹੋਰ ਨਿਖਾਰਨਾ ਸੀ । ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੇ ਗੋਇਲ , ਉਪ ਪ੍ਰਧਾਨ ਅਜੈ ਗੁਪਤਾ , ਸਕੱਤਰ ਸੁਦਰਸ਼ਨ ਗੋਇਲ ਅਤੇ ਕਾਲਜ ਦੀ ਪ੍ਰਿੰਸੀਪਲ ਡਾ . ਬਿਮਲਾ ਸਾਹੂ ਨੇ ਪਿਡਿਲਾਈਟ ਦੀ ਮਾਹਿਰ ਮੈਡਮ ਵਿਜੈਲਕਸ਼ਮੀ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥਣਾਂ ਅੰਦਰ ਛੁਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਅਤੇ ਉਨ੍ਹਾਂ ਵਿਚ ਆਤਮ - ਵਿਸ਼ਵਾਸ ਪੈਦਾ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਅਜਿਹੇ ਰਚਨਾਤਮਿਕ ਉਪਰਾਲੇ ਵਿਦਿਆਰਥਣਾਂ ਨੂੰ ਨਵੀਆਂ ਕਲਾਵਾਂ ਸਿੱਖਣ ਅਤੇ ਆਪਣੇ ਹੁਨਰ ਨੂੰ ਨਵੀਆਂ ਬੁਲੰਦੀਆਂ ਤੱਕ ਲਿਜਾਉਣ ਲਈ ਪ੍ਰੇਰਿਤ ਕਰਦੇ ਹਨ । ਅੰਤ ਵਿਚ ਮੈਡਮ ਟਵਿੰਕਲ ਕੌਰ ਨੇ ਸਮੂਹ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ।