ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਰੋਟਰੀ ਕਲੱਬ ਦੇ ਅਹੁਦੇਦਾਰਾਂ ਨੇ ਪਿੰਗਲਵਾੜਾ ਦੇ ਮੰਦਬੁੱਧੀ ਵਿਅਕਤੀਆਂ ਨਾਲ ਦੀਵਾਲੀ ਮਨਾਈ

Ad Position 21
No active advertisement
ਅਜੀਤ ਡੈਸਕ 20-10-2025
ਬੁਢਲਾਡਾ, 19 ਅਕਤੂਬਰ (ਸਵਰਨ ਸਿੰਘ ਰਾਹੀ)- ਰੋਟਰੀ ਕਲੱਬ ਬੁਢਲਾਡਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਸਥਾਨਕ ਪਿੰਗਲਵਾੜਾ ਅਵਧੂਤ ਆਸ਼ਰਮ ਵਿਖੇ ਇਥੋਂ ਦੇ ਮੰਦਬੁੱਧੀ ਵਿਅਕਤੀਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦਿਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਪਿੰਗਲਵਾੜਾ ਅਤੇ ਬਿਰਧ ਆਸ਼ਰਮ ਕਮੇਟੀ ਦੇ ਸਰਪ੍ਰਸਤ ਕੇਵਲ ਕਿ੍ਸ਼ਨ ਅਤੇ ਪ੍ਰਧਾਨ ਰਤਨ ਲਾਲ ਅਤੇ ਹੋਰ ਅਹੁਦੇਦਾਰਾਂ ਨੇ ਰੋਟਰੀ ਕਲੱਬ ਦੇ ਆਗੂ ਡਾਕਟਰ ਪਵਨ ਕੁਮਾਰ ਗਰਗ, ਹਰਬੰਸ ਸਿੰਘ ਪਟਵਾਰੀ, ਸੁਖਵਿੰਦਰ ਸਿੰਘ ਪਟਵਾਰੀ, ਸੁਖਦਰਸ਼ਨ ਸ਼ਰਮਾ, ਪਿ੍ੰਸੀਪਲ ਵਿਜੇ ਕੁਮਾਰ, ਯਸ਼ਪਾਲ ਗਰਗ ਅਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਨਾਂ ਸ਼ਹਿਰ ਵਾਸੀਆਂ ਨੂੰ ਪਿੰਗਲਵਾੜੇ ਦੇ ਮੰਦ ਬੁੱਧੀ ਵਿਅਕਤੀਆਂ ਨਾਲ ਤਿਉਹਾਰਾਂ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ | ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਗੁਰਚਰਨ ਸਿੰਘ ਅਨੇਜਾ, ਸੁਭਾਸ਼ ਚੰਦ ਬਾਂਸਲ, ਰਮੇਸ਼ ਕੁਮਾਰ, ਭਾਰਤ ਭੂਸ਼ਣ, ਓਮ ਪ੍ਰਕਾਸ਼ ਅਹਿਮਦਪੁਰ, ਦੇਸ ਰਾਜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਿਤਵਾ ਦੇ ਰਚਨਾ ਸੰਸਾਰ ਬਾਰੇ ਸਮਾਗਮ 23 ਨੂੰ ਅਗਲੀ ਖ਼ਬਰ ਡਿਸਕਵਰੀਅਨਜ਼ ਨੇ 115 ਤਗਮਿਆਂ ਨਾਲ ਸਕੂਲ ਦਾ ਮਾਣ ਵਧਾਇਆ
Ad Position 24
No active advertisement