ਬਠਿੰਡਾ, 1 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-'ਦੀ ਬਠਿੰਡਾ ਕੇਂਦਰੀ ਸਹਿਕਾਰੀ ਬੈਂਕ ਲਿਮ: ਬਠਿੰਡਾ' ਦੇ ਪ੍ਰਬੰਧ ਨਿਰਦੇਸ਼ਕ ਭਾਸਕਰ ਕਟਾਰੀਆਂ ਵਲੋਂ ਬੈਂਕ ਦੀ ਉੱਨਤੀ ਲਈ ਮਹਾਰਾਜਾ ਰਣਜੀਤ ਸਿੰਘ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਸੰਜੀਵ ਕੁਮਾਰ ਸ਼ਰਮਾ ਅਤੇ ਰਜਿਸਟਰਾਰ ਗੁਰਿੰਦਰਪਾਲ ਸਿੰਘ ਬਰਾੜ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਪ੍ਰਬੰਧ ਨਿਰਦੇਸ਼ਕ ਭਾਸਕਰ ਕਟਾਰੀਆ ਵਲੋਂ ਡਾ: ਸੰਜੀਵ ਕੁਮਾਰ ਸ਼ਰਮਾ ਵਾਇਸ ਚਾਂਸਲਰ ਨਾਲ ਬੈਂਕ ਦੇ ਬਿਜ਼ਨਸ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਅਤੇ ਬੈਂਕ ਦੀਆਂ ਲੋਨ ਸਕੀਮਾਂ ਅਤੇ ਡਿਪਾਜ਼ਿਟ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ | ਭਵਿੱਖ ਵਿਚ ਇਨ੍ਹਾਂ ਅਧਿਕਾਰੀਆਂ ਵਲੋਂ ਆਪਸੀ ਕਾਰੋਬਾਰ ਨੂੰ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ | ਉਪਰੰਤ ਭਾਸਕਰ ਕਟਾਰੀਆ ਨੇ ਯੂਨੀਵਰਸਿਟੀ ਵਿਚ ਚੱਲ ਰਹੇ ਦੂਸਰੇ ਅੰਤਰ ਸਕੂਲ ਵਿਦਿਆਰਥੀ ਸਾਹਿਤਕ ਅਤੇ ਕਲਾ ਮੁਕਾਬਲੇ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਪ੍ਰੋਗਰਾਮ ਵਿਚ ਕਟਾਰੀਆ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਕੋਆਪ੍ਰੇਟਿਵ ਬੈਂਕ ਨਾਲ ਜੁੜਨ ਲਈ ਵੱਖ-ਵੱਖ ਸਕੀਮਾਂ ਜਿਵੇਂ ਕਿ ਐਜੂਕੇਸ਼ਨ ਲੋਨ, ਸੇਵਿੰਗ ਖਾਤਿਆਂ ਬਾਰੇ ਜਾਣੂੰ ਕਰਵਾਇਆ | ਇਸ ਦੌਰਾਨ ਹਰਜੋਤ ਸਿੰਘ ਡਾਇਰੈਕਟਰ, ਹਰਪ੍ਰੀਤ ਸਿੰਘ ਬ੍ਰਾਂਚ ਮੈਨੇਜਰ ਅਤੇ ਆਕਾਸ਼ ਬਾਂਸਲ ਸਹਾਇਕ ਮੈਨੇਜਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |