ਭਗਤਾ ਭਾਈਕਾ, 1 ਨਵੰਬਰ (ਸੁਖਪਾਲ ਸਿੰਘ ਸੋਨੀ)-ਸਕੂਲ ਤੇ ਵੱਖ-ਵੱਖ ਸੰਸਥਾਵਾਂ ਵਿਦਿਆਰਥੀਆ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਅੰਦਰ ਛੁਪੀਆਂ ਕਲਾਵਾਂ ਨੂੰ ਬਾਹਰ ਲਿਆਉਣ ਲਈ ਕਾਫੀ ਯੋਗਦਾਨ ਪਾ ਰਹੀਆਂ ਹਨ¢ ਇਸ ਲੜੀ ਅਧੀਨ ਵੇਦ ਪ੍ਰਚਾਰ ਮੰਡਲ ਲੁਧਿਆਣਾ ਵੱਲੋਂ ਅੰਤਰ ਸਕੂਲ ਵੈਦਿਕ ਭਾਸ਼ਣ ਮੁਕਾਬਲੇ ਡੀ.ਐਨ.ਮਾਡਲ ਸੀ.ਐਸ. ਸਕੂਲ, ਨਿਊ ਟਾਊਨ, (ਮੋਗਾ) ਵਿਚ ਕਰਵਾਏ ਗਏ¢ ਜਿਸ ਦੀ ਪ੍ਰਧਾਨਗੀ ਡਾ. ਨੀਨਾ ਅਨੇਜਾ, (ਪਿ੍ੰਸੀਪਲ, ਐਸਡੀ ਕਾਲਜ ਫ਼ਾਰ ਵੁਮੈਨ ਮੋਗਾ) ਨੇ ਕੀਤੀ¢ ਇਸ ਮੁਕਾਬਲੇ ਦÏਰਾਨ 27 ਸਕੂਲਾਂ ਦੇ ਵਿਦਿਆਰਥੀਆ ਨੇ ਹਿੱਸਾ ਲਿਆ¢ ਬੀ.ਆਰ.ਸੀ.ਕਾਨਵੈਂਟ ਸਕੂਲ ਸਮਾਧ ਭਾਈ ਦੀ ਵਿਦਿਆਰਥਣ ਰਾਜਬੀਰ ਕÏਰ ਕਲਾਸ ਗਿਆਰ੍ਹਵੀਂ (ਕਮਰਸ) ਨੇ ਵੀ ਹਿੱਸਾ ਲਿਆ¢ ਇਸ ਮੁਕਾਬਲੇ ਵਿੱਚ ਪ੍ਰਸ਼ੰਸਾ ਪੁਰਸਕਾਰ ਪ੍ਰਾਪਤ ਕੀਤਾ¢ ਬੱਚੀ ਨੇ ਬਹੁਤ ਹੀ ਸੋਹਣਾ ਭਾਸ਼ਾ ਦੇ ਕੇ ਆਏ ਹੋਏ ਮਹਿਮਾਨਾਂ ਤੋਂ ਪ੍ਰਸ਼ੰਸਾ ਪ੍ਰਾਪਤ ਕੀਤੀ¢ ਸਕੂਲ ਪਿ੍ੰਸੀਪਲ ਕਿਰਨਾ ਰਾਣੀ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਤੇ ਕਿਹਾ, ਹਰ ਵਿਦਿਆਰਥੀ ਨੂੰ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੀ ਕਲਾ ਨੂੰ ਨਿਖਾਰਨਾ ਚਾਹੀਦਾ ਹੈ¢ ਬੱਚਿਆ ਅੰਦਰ ਬਹੁਤ ਸਾਰੀਆਂ ਕਲਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਇੱਕ ਚੰਗਾ ਅਧਿਆਪਕ ਪਹਿਚਾਣ ਕੇ ਬੱਚੇ ਦੀ ਅਗਵਾਈ ਕਰਦਾ ਹੈ¢ ਸਕੂਲ ਚੇਅਰਮੈਨ ਲਾਭ ਸਿੰਘ ਖੋਖਰ ਤੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ¢