03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ 'ਚ ਘੰਟਾ ਘਰ ਚੌਕ 'ਚ ਬੈਂਡ ਸ਼ੋਅ

Ad Position 21
No active advertisement
ਸਥਾਨਕ ਘੰਟਾ ਘਰ ਚੌਕ ਵਿਖੇ ਪੁਲਿਸ ਦੀ ਬੈਂਡ ਦੀ ਟੀਮ ਗੰਭੀਰ ਧੁਨਾਂ ਨਾਲ ਸ਼ਹੀਦ ਕਰਮਚਾਰੀਆਂ ਨੂੰ ਸ਼ਰਧਾਂਜਾਲੀ ਦਿੰਦੀ ਹੋਈ | ਅਜੀਤ ਤਸਵੀਰ <br/> 02-11-2025
ਫ਼ਰੀਦਕੋਟ, 1 ਨਵੰਬਰ (ਜਸਵੰਤ ਸਿੰਘ ਪੁਰਬਾ)- ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਅਮਰ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਫ਼ਰੀਦਕੋਟ ਪੁਲਿਸ ਵਲੋਂ ਘੰਟਾ ਘਰ ਫ਼ਰੀਦਕੋਟ ਵਿਖੇ ਸ਼ਾਮ ਦੇ ਸਮੇਂ ਵਿਸ਼ੇਸ਼ ਬੈਂਡ ਸ਼ੋਅ ਕੀਤਾ ਗਿਆ | ਜਿਸ ਵਿਚ ਬੈਂਡ ਦੀਆਂ ਧੁਨਾਂ ਰਾਹੀਂ ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਸਮਾਰੋਹ ਦਾ ਮੂਲ ਉਦੇਸ਼ ਉਨ੍ਹਾਂ ਕਰਮਚਾਰੀਆਂ ਦੀ ਸੇਵਾ, ਬਲਿਦਾਨ ਅਤੇ ਨਿਸ਼ਕਾਮ ਭਾਵਨਾ ਨੂੰ ਯਾਦ ਕਰਨਾ ਸੀ, ਜਿਨ੍ਹਾਂ ਨੇ ਆਪਣੀ ਜਾਨ ਨੂੰ ਜਨਤਾ ਦੀ ਸੁਰੱਖਿਆ ਲਈ ਸਮਰਪਿਤ ਕੀਤਾ | ਇਸ ਮੌਕੇ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਬੈਂਡ ਦੀਆਂ ਧੁਨਾਂ ਦੇ ਸਾਥ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ | ਇਸ ਮੌਕੇ ਬੈਂਡ ਦੀਆਂ ਸੁਰੀਲੀਆਂ ਅਤੇ ਗੰਭੀਰ ਧੁਨਾਂ ਨੇ ਮਾਹੌਲ ਨੂੰ ਭਾਵਪੂਰਣ ਬਣਾ ਦਿੱਤਾ, ਜਿੱਥੇ ਹਰੇਕ ਹਾਜ਼ਰੀਨ ਨੇ ਸ਼ਹੀਦਾਂ ਦੇ ਯੋਗਦਾਨ ਨੂੰ ਸਤਿਕਾਰ ਭਾਵ ਨਾਲ ਯਾਦ ਕੀਤਾ | ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਇਹ ਸਮਾਰੋਹ ਸਿਰਫ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਯਾਦ ਕਰਨ ਲਈ ਹੀ ਨਹੀਂ ਹੈ ਸਗੋਂ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਸਨਮਾਨ ਅਤੇ ਸਹਾਰਾ ਪੇਸ਼ ਕਰਨ ਦਾ ਇਕ ਉਪਰਾਲਾ ਹੈ | ਫ਼ਰੀਦਕੋਟ ਪੁਲਿਸ ਆਪਣੇ ਸ਼ਹੀਦਾਂ ਦੇ ਸਮਰਪਣ ਅਤੇ ਦੇਸ਼ ਭਗਤੀ ਨੂੰ ਸਦਾ ਨਮਨ ਕਰਦੀ ਹੈ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਸਾਨੂੰ ਸਿਖਾਉਂਦੀਆਂ ਹਨ ਕਿ ਫ਼ਰਜ ਤੋਂ ਵੱਡਾ ਕੋਈ ਧਰਮ ਨਹੀਂ |
Ad Position 22
No active advertisement
ਪਿਛਲੀ ਖ਼ਬਰ ਬੀ.ਆਰ.ਸੀ.ਕਾਨਵੈਂਟ ਦੀ ਵਿਦਿਆਰਥਣ ਨੂੰ ਅੰਤਰ ਸਕੂਲ ਵੈਦਿਕ ਭਾਸ਼ਣ ਮੁਕਾਬਲੇ 'ਚ ਪੁਰਸਕਾਰ <br/> ਅਗਲੀ ਖ਼ਬਰ ਪਾਬੰਦੀਸ਼ੁਦਾ ਨਸ਼ੇ ਦੀਆਂ ਗੋਲੀਆਂ ਸਮੇਤ ਇਕ ਕਾਬੂ
Ad Position 24
No active advertisement