ਨਥਾਣਾ, 21 ਨਵੰਬਰ (ਗੁਰਦਰਸ਼ਨ ਲੁੱਧੜ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਪ੍ਰੋਜੈਕਟ ਇਨੋਵੇਸ਼ਨ ਅਧੀਨ ਜਾਰੀ ਹੁਕਮਾਂ ਦੇ ਤਹਿਤ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ, ਬਠਿੰਡਾ ਦੇ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰਾਂ ਵਿਚੋਂ ਚੁਣੇ ਹੋਏ 52 ਹੋਣਹਾਰ ਵਿਦਿਆਰਥੀਆਂ ਲਈ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਖੇ ਪੰਜ ਰੋਜ਼ਾ ਸਿੱਖਿਆਦਾਇਕ ਟੂਰ ਕਰਵਾਇਆ ਗਿਆ¢ ਸਕੂਲ ਦੇ ਪਿ੍ੰਸੀਪਲ ਜਸਵੀਰ ਸਿੰਘ ਬੇਗਾ ਨੇ ਦੱਸਿਆ ਕਿ ਇਸ ਟੂਰ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਕਿਤਾਬਾਂ ਤੋਂ ਇਲਾਵਾ ਅਨੁਭਵ-ਆਧਾਰਿਤ ਸਿੱਖਣ ਦੇ ਮੌਕੇ ਪ੍ਰਦਾਨ ਕਰਨਾ ਸੀ, ਤਾਂ ਕਿ ਉਹ ਇਤਿਹਾਸ, ਵਿਗਿਆਨ, ਕਲਾ ਅਤੇ ਸਭਿਆਚਾਰ ਨੂੰ ਪ੍ਰਤੱਖ ਤੌਰ 'ਤੇ ਵੇਖ ਕੇ ਸਮਝ ਸਕਣ ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਜਗਿਆਸਾ ਤੇ ਖੋਜ-ਰੁਚੀ ਦਾ ਵਿਕਾਸ ਪੈਦਾ ਹੋਵੇ¢ ਟੂਰ ਦÏਰਾਨ ਵਿਦਿਆਰਥੀਆਂ ਨੇ ਹਵਾ ਮਹਿਲ, ਜੰਤਰ-ਮੰਤਰ, ਸਿਟੀ ਪੈਲੇਸ, ਨਾਹਰਗੜ੍ਹ ਕਿਲ੍ਹਾ, ਜੈਗੜ੍ਹ ਕਿਲ੍ਹਾ, ਆਮੇਰ, ਕਿਲ੍ਹਾ ਨਾਹਰਗੜ੍ਹ ਜਿਓਲੌਜਿਕਲ ਤੋਂ ਇਲਾਵਾ ਤਕਨੀਕੀ ਪਾਰਕ, ਐਲਬਰਟ ਹਾਲ, ਜਲ ਮਹਿਲ, ਬਿਰਲਾ ਮੰਦਰ, ਪਲੇਨਿਟੇਰੀਅਮ, ਖੇਤਰੀ ਵਿਗਿਆਨ ਕੇਂਦਰ ਅਤੇ ਚੋਖੀ ਢਾਣੀ ਵਰਗੇ ਇਤਿਹਾਸਿਕ, ਧਾਰਮਿਕ, ਵਿਗਿਆਨਕ ਅਤੇ ਸੱਭਿਆਚਾਰਕ ਮਹੱਤਤਾ ਵਾਲੇ ਸਥਾਨਾਂ ਦਾ ਅਧਿਐਨ ਕਰਨ ਉਪਰੰਤ ਗਿਆਨ ਵਿਚ ਵਾਧਾ ਕੀਤਾ¢ ਇਸ ਦੇ ਨਾਲ, ਵਿਦਿਆਰਥੀਆਂ ਨੂੰ ਅਜਮੇਰ ਅਤੇ ਪੁਸ਼ਕਰ ਦੇ ਪ੍ਰਸਿੱਧ ਧਾਰਮਿਕ ਸਥਾਨਾਂ 'ਤੇ ਵੀ ਘੁਮਾਇਆ ਗਿਆ, ਜਿਸ ਨਾਲ ਉਨ੍ਹਾਂ ਅੰਦਰ ਰਾਜਸਥਾਨ ਦੀ ਧਾਰਮਿਕ ਤੇ ਸੱਭਿਆਚਾਰਕ ਵਿਭਿੰਨਤਾ ਬਾਰੇ ਸਮਝ ਪੈਦਾ ਕੀਤੀ ਗਈ¢ ਇਸ ਟੂਰ ਵਿੱਚ ਅਧਿਆਪਕਾਵਾਂ ਰੂਬੀ ਮਹਿਤਾ, ਅਨੀਤਾ ਰਾਣੀ (ਵਿਸ਼ਾ ਸਾਇੰਸ) ਅਤੇ ਅਧਿਆਪਕ ਜਗਜੀਤ ਸਿੰਘ (ਵਿਸ਼ਾ ਗਣਿਤ) ਵੀ ਸ਼ਾਮਿਲ ਸਨ, ਜਿਨ੍ਹਾਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਵੱਖਰੀ, ਇਕ ਵਿਲੱਖਣ, ਪ੍ਰੇਰਨਾਦਾਇਕ ਅਤੇ ਅਨੁਭਵੀ ਸਿੱਖਿਆ ਪ੍ਰਦਾਨ ਕੀਤੀ¢