ਬਠਿੰਡਾ, 21 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ 100 ਫੁੱਟ ਰੋਡ 'ਤੇ ਪੁੱਡਾ ਕੰਪਲੈਕਸ ਨੇੜੇ ਇਕ ਟੀਵੀ ਪੈਨਲ ਦੀ ਦੁਕਾਨ 'ਤੇ ਖ਼ਰੀਦੇ ਗਏ ਸਮਾਨ ਦਾ ਭੁਗਤਾਨ ਕਰਨ ਆਏ ਇਕ ਨੌਜਵਾਨ ਨਾਲ ਦੁਕਾਨਦਾਰ ਨੇ ਬਦਸਲੂਕੀ ਕੀਤੀ, ਉੱਥੇ ਹੀ ਕੰਮ ਕਰਨ ਵਾਲੀ ਲੜਕੀ ਨੇ ਨੌਜਵਾਨ ਨੂੰ ਫੜ ਲਿਆ ਤੇ ਉਸ ਦੀ ਕੁੱਟਮਾਰ ਕਰਦੇ ਹੋਏ ਕੱਪੜੇ ਤੱਕ ਪਾੜ ਦਿੱਤੇ | ਇਸ ਮਾਮਲੇ ਦੀ ਸੂਚਨਾ ਉਕਤ ਨੌਜਵਾਨ ਨੇ ਤੁਰੰਤ ਪੁਲਿਸ ਨੂੰ ਦਿੱਤੀ ਗਈ | ਥਾਣਾ ਸਿਵਲ ਲਾਇਨ ਦੀ ਪੁਲਿਸ ਮੌਕੇ 'ਤੇ ਪਹੁੰਚੀ | ਜਿਨ੍ਹਾਂ ਨੇ ਦੁਕਾਨਦਾਰ ਅਤੇ ਉੱਥੇ ਕੰਮ ਕਰਨ ਵਾਲੀ ਲੜਕੀ ਨੂੰ ਹਿਰਾਸਤ ਵਿਚ ਲੈ ਲਿਆ | ਮਾਡਲ ਟਾਊਨ ਫ਼ੇਜ਼ 1 ਦੇ ਨਿਵਾਸੀ ਤਨਿਸ਼ਕ ਨਈਅਰ ਨੇ ਕਿਹਾ ਕਿ ਉਹ 100 ਫੁੱਟ ਰੋਡ 'ਤੇ ਇਕ ਟੀ.ਵੀ. ਪੈਨਲ ਦੀ ਦੁਕਾਨ 'ਤੇ ਸਮਾਨ ਦੇ ਪੈਸੇ ਦੇਣ ਲਈ ਆਇਆ ਸੀ | ਜਦੋਂ ਉਸ ਨੇ ਦੁਕਾਨ 'ਚ ਦਾਖਲ ਹੋਣ ਸਮੇਂ ਦੁਕਾਨਦਾਰ ਨੂੰ ਪੈਸੇ ਦਾ ਭੁਗਤਾਨ ਕਰਨ ਬਾਰੇ ਪੁੱਛਿਆ ਤਾਂ ਦੁਕਾਨਦਾਰ ਨੇ ਗੁੱਸੇ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ 10 ਹਜਾਰ ਰੁਪਏ ਨੇ ਜਵਾਬ ਦਿੱਤਾ, ਜਦਕਿ ਭੁਗਤਾਨ 9,500 ਰੁਪਏ ਹੈ | ਜਦੋਂ ਉਕਤ ਨੌਜਵਾਨ ਪੈਸੇ ਦੇ ਕੇ ਦੁਕਾਨਦਾਰ ਨੂੰ ਨਿਮਰਤਾ ਨਾਲ ਬੋਲਣ ਲਈ ਕਿਹਾ ਗਿਆ ਤਾਂ ਦੁਕਾਨਦਾਰ ਗੁੱਸੇ ਵਿਚ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਬਹਿਸ਼ਬਾਜੀ ਸ਼ੁਰੂ ਹੋ ਗਈ | ਇਸ ਦੌਰਾਨ ਦੁਕਾਨ 'ਤੇ ਕੰਮ ਕਰਨ ਵਾਲੀ ਲੜਕੀ ਨੇ ਨੌਜਵਾਨ ਨੂੰ ਧੱਕਾ ਮਾਰਦੇ ਹੋਏ ਉਸ ਦਾ ਗਲਾ ਫੜ ਲਿਆ ਅਤੇ ਜਿਸ ਕਾਰਨ ਉਸ ਦੀ ਟੀ-ਸ਼ਰਟ ਪਾੜ ਦਿੱਤੀ | ਦੁਕਾਨਦਾਰ ਨੇ ਸ਼ਟਰ ਬੰਦ ਕਰ ਦਿੱਤਾ, ਇਸ ਦੌਰਾਨ ਦੁਕਾਨ ਵਿਚੋਂ ਕਿਸੇ ਨੇ ਬਾਹਰ ਆ ਕੇ ਪੁਲਿਸ ਨੂੰ ਸੂਚਿਤ ਕੀਤਾ | ਥਾਣਾ ਸਿਵਲ ਲਾਈਨ ਤੋਂ ਪਹੁੰਚੇ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਤੇ ਦੁਕਾਨਦਾਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |