22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ੍ਰੀ ਗੁਰੂ ਹਰਗੋਬਿੰਦ ਸਕੂਲ ਪਿੱਥੋ ਵਿਚ 3ਡੀ ਪਿ੍ੰਟਿੰਗ ਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 22-11-2025
ਰਾਮਪੂਰਾ ਫੂਲ, 21 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਸ਼੍ਰੀ ਗੁਰੂ ਹਰਗੋਬਿੰਦ ਪਬਲਿਕ, ਸੀਨੀਅਰ ਸੈਕੰਡਰੀ ਸਕੂਲ ਪਿੱਥੋਂ ਵਲੋਂ 3ਡੀ ਪਿ੍ੰਟਰ ਦੀ ਵਰਤੋਂ ਬਾਰੇ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ਵਿਚ ਇੰਜੀਨੀਅਰ ਰਾਣਾ ਸਿੰਘ ਨੇ ਵਿਦਿਆਰਥੀਆਂ ਨੂੰ 3ਡੀ ਪਿ੍ੰਟਰ ਦੇ ਕੰਮ ਕਰਨ ਦੇ ਢੰਗ ਅਤੇ ਇਸਦੀ ਭਵਿੱਖ ਵਿਚ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ 3ਡੀ ਪਿ੍ੰਟਿੰਗ ਦੀ ਮੱਦਦ ਨਾਲ ਵੱਖ-ਵੱਖ ਚੀਜ਼ਾਂ ਤਿਆਰ ਕਰਕੇ ਆਪਣਾ ਵਪਾਰ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਇਹ ਤਕਨੀਕ ਭਵਿੱਖ ਦੇ ਜੀਵਨ ਸ਼ੈਲੀ ਵਿਚ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ | ਰਾਣਾ ਸਿੰਘ ਨੇ ਇਸ ਮੌਕੇ ਤੇ ਆਰਟੀਫ਼ੀਸ਼ਲ ਇੰਟੈਲੀਜੈਂਸ (ਕਿ੍ਤਰਿਮ ਬੁੱਧੀ) ਦੀ ਭੂਮਿਕਾ 'ਤੇ ਵੀ ਚਰਚਾ ਕੀਤੀ ਅਤੇ ਦੱਸਿਆ ਕਿ ਇਹ ਕਿਵੇਂ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਅਤੇ ਉੱਨਤ ਬਣਾ ਰਹੀ ਹੈ | ਵਰਕਸ਼ਾਪ ਤੋਂ ਪ੍ਰੇਰਿਤ ਹੋ ਕੇ ਵਿਦਿਆਰਥੀਆਂ ਨੇ ਗਣਿਤਕ ਯੰਤਰਾਂ ਦੇ ਮਾਡਲਾਂ ਨਾਲ ਨਾਲ ਮਨੁੱਖੀ ਸਰੀਰ ਦੇ ਹਿੱਸਿਆਂ ਜਿਵੇਂ ਕਿ ਖੋਪੜੀ, ਡੀ. ਐਨ. ਏ. ਰਚਨਾ ਅਤੇ ਮੱਛੀ ਦਾ ਢਾਂਚਾ ਆਦਿ ਦੇ ਮਾਡਲ ਵੀ 3ਡੀ ਪਿ੍ੰਟਰ ਦੀ ਮੱਦਦ ਨਾਲ ਤਿਆਰ ਕੀਤੇ | ਸਕੂਲ ਪ੍ਰਬੰਧਕਾ ਨੇ ਕਿਹਾ ਕਿ ਇਹ ਵਰਕਸ਼ਾਪ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਅਤੇ ਗਿਆਨ ਵਰਧਕ ਸਾਬਤ ਹੋਈ ਜਿਸ ਨਾਲ ਉਨ੍ਹਾਂ ਵਿਚ ਨਵਾਚਾਰ ਅਤੇ ਤਕਨੀਕੀ ਰੁਝਾਨ ਵਧਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਸਕੂਲ ਵਲੋਂ ਸਮੇਂ ਸਮੇਂ ਤੇ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ ਜੋ ਕਿ ਸਕੂਲ ਦੇ ਵਿਦਿਆਰਥੀ ਸਮੇਂ ਦੇ ਹਾਣੀ ਬਣਦੇ ਰਹਿਣ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਪੁਰਸ਼ ਦਿਵਸ 'ਤੇ ਪਾਰਕ ਹਸਪਤਾਲ ਵਿਖੇ ਸਿਹਤ ਜਾਂਚ ਕੈਂਪ <br/> ਅਗਲੀ ਖ਼ਬਰ ਸ਼ਰਾਬੀ ਨੌਜਵਾਨ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
Ad Position 24