ਭਗਤਾ ਭਾਈ, 24 ਨਵੰਬਰ (ਸੁਖਪਾਲ ਸਿੰਘ ਸੋਨੀ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੀ ਥਹਿਮ ਬੈਠਕ ਪ੍ਰਧਾਨ ਨਛੱਤਰ ਸਿੰਘ ਹਮੀਰਗੜ੍ਹ ਅਤੇ ਗੁਰਦਿੱਤ ਸਿੰਘ ਗੁੰਮਟੀ ਕਲਾਂ ਦੀ ਅਗਵਾਈ ਵਿੱਚ ਗੁਰਦੁਆਰਾ ਜੰਡ ਸਾਹਿਬ ਗੁੰਮਟੀ ਵਿਖੇ ਹੋਈ ਹੋਈ¢ ਬੈਠਕ ਵਿਚ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾਂ ਰਹੇ ਚੰਡੀਗੜ੍ਹ ਪ੍ਰਦਰਸ਼ਨ ਦੀਆਂ ਤਿਆਰੀਆਂ ਕੀਤੀਆਂ ਗਈਆਂ¢ ਇਸ ਮੌਕੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਲੋਕਾਂ ਤੋਂ ਬਿਜਲੀ ਬੋਰਡ ਖੋਹ ਕੇ ਪ੍ਰਾਈਵੇਟ ਕਾਰਪੋਰੇਟ ਕੰਪਨੀਆਂ ਨੂੰ ਦੇਣ ਲਈ ਆਗਾਮੀ ਲੋਕ ਸਭਾ ਸੈਸ਼ਨ ਵਿੱਚ ਬਿੱਲ ਲਿਆਂਦਾ ਜਾਂ ਰਿਹਾ ਹੈ¢ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਦੇਸ਼ ਵਿੱਚ ਖੇਤੀ ਕਾਨੂੰਨਾਂ ਤੋਂ ਵੀ ਵੱਡਾ ਅੰਦੋਲਨ ਕਰੇਗਾ¢ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਬਿੱਲ 2025 ਨੂੰ ਵਿਧਾਨ ਸਭਾ ਵਿੱਚ ਰੱਦ ਕਰੇ ਨਹੀਂ ਤਾਂ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ¢ ਕੇਂਦਰ ਵਲੋਂ ਚੰਡੀਗੜ੍ਹ ਨੂੰ ਪੱਕੇ ਤÏਰ 'ਤੇ ਪੰਜਾਬ ਕੋਲੋਂ ਖੋਹਣ ਲਈ ਸੰਵਿਧਾਨ ਵਿੱਚ ਸੋਧ ਕੀਤੀ ਜਾ ਰਹੀ ਹੈਂ ਜੋ ਕਿ ਬਰਦਾਸ਼ਤਯੋਗ ਨਹੀਂ ਹੈ¢ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ 26 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਦੇ ਸੈਕਟਰ 34 ਦੇ ਦੁਸ਼ਹਿਰਾ ਗਰਾਉਡ ਵਿੱਚ ਪਹੁੰਚਣ ਦੀ ਅਪੀਲ ਕੀਤੀ¢ ਇਸ ਮÏਕੇ ਮੋਹਨ ਲਾਲ ਭਗਤਾ, ਮੱਖਣ ਸਿੰਘ ਗੁੰਮਟੀ ਕਲਾਂ, ਜੁਗਰਾਜ ਸਿੰਘ, ਜਸਵੀਰ ਸਿੰਘ, ਜੀਤ ਸਿੰਘ, ਨਛੱਤਰ ਸਿੰਘ ਹਮੀਰਗੜ੍ਹ, ਬਲਵੀਰ ਸਿੰਘ, ਜਗਦੀਪ ਸਿੰਘ ਰਾਏਕੇ, ਰੇਸ਼ਮ ਸਿੰਘ, ਪਰਮਜੀਤ ਸਿੰਘ, ਚਮਕÏਰ ਸਿੰਘ, ਸੁਖਦੇਵ ਸਿੰਘ ਢਪਾਲੀ, ਰਾਮ ਸਿੰਘ ਕਲਿਆਣ, ਇੰਦਰਜੀਤ ਸਿੰਘ ਜਲਾਲ, ਬਲਵੀਰ ਸਿੰਘ, ਸਤਿਨਾਮ ਸਿੰਘ ਭਗਤਾ, ਇਕਬਾਲ ਸਿੰਘ ਸਿਰੀਏਵਾਲਾ, ਸ਼ਿੰਦਰ ਸਿੰਘ, ਜਸਪ੍ਰੀਤ ਸਿੰਘ ਪਿੱਥੋ, ਮੱਖਣ ਸਿੰਘ, ਗੁਰਸੇਵਕ ਸਿੰਘ ਪਿੱਥੋ, ਅਵਤਾਰ ਸਿੰਘ ਹਮੀਰਗੜ੍ਹ, ਬਹਾਦਰ ਸਿੰਘ ਪਿੱਥੋ, ਜੀਵਨ ਸਿੰਘ ਪਿੱਥੋ ਸਮੇਤ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ¢
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਸੰਬੰਧੀ ਬੈਠਕ
ਅਜੀਤ ਡੈਸਕ
25-11-2025