20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਵੈਟਰਨਰੀ ਡਾਕਟਰਾਂ ਵਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਠਿੰਡਾ ਨੂੰ ਮੈਮੋਰੰਡਮ

Ad Position 21
No active advertisement
ਅਜੀਤ ਡੈਸਕ 25-11-2025

ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਜ਼ਿਲ੍ਹੇ ਦੇ ਸਮੂਹ ਵੈਟਰਨਰੀ ਡਾਕਟਰਾਂ ਵਲੋਂ ਅੱਜ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਆਪਣਾ ਮੈਮੋਰੰਡਮ ਸੌਂਪਿਆ ਗਿਆ¢ ਵੈਟਨਰੀ ਡਾਕਟਰਾਂ ਨੇ ਆਪਣੀਆਂ ਮੰਗਾਂ ਲਾਗੂ ਨਾ ਹੋਣ ਦੇ ਚੱਲਦਿਆਂ ਪਿਛਲੇ ਤਿੰਨ ਦਿਨਾਂ ਤੋਂ ਵਿਭਾਗੀ ਰਿਪੋਰਟਾਂ ਰੋਕੀਆਂ ਹੋਈਆਂ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮੰਗਲਾ ਦੀ ਅਗਵਾਈ ਵਿਚ ਇਕੱਤਰ ਹੋਏ ਵੈਟਰਨਰੀ ਡਾਕਟਰਾਂ ਨੇ ਸੂਬਾ ਸਰਕਾਰ ਦੀ ਬੇਰੁਖ਼ੀ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਵੈਟਨਰੀ ਡਾਕਟਰ ਪਿਛਲੇ ਪੌਣੇ ਪੰਜ ਸਾਲਾਂ ਤੋਂ ਆਪਣੀਆਂ ਮੰਗਾ ਲਾਗੂ ਨਾ ਹੋਣ ਕਾਰਨ ਸਰਕਾਰ ਤੋਂ ਨਿਰਾਸ਼ ਹਨ | ਪੰਜਾਬ ਸਰਕਾਰ ਵਲੋਂ ਵੈਟਰਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲ 1977 ਤੋਂ ਲੈ ਕੇ 42 ਸਾਲ ਚੱਲੀ ਪੇਅ-ਪੈਰਿਟੀ ਨੂੰ ਭੰਗ ਕਰਕੇ ਤਨਖ਼ਾਹ ਸਕੇਲ 56100 ਤੋਂ ਘਟਾ ਕੇ 47600 ਕਰ ਦੇਣ ਕਾਰਨ, ਡਾਇਨੈਮਿਕ ਏ.ਸੀ.ਪੀ. ਲਾਗੂ ਨਾ ਕਰਨ ਕਾਰਨ, ਮੈਡੀਕਲ ਡਾਕਟਰਾਂ ਅਤੇ ਵੈਟਰਨਰੀ ਡਾਕਟਰਾਂ ਦਾ ਸਾਂਝਾ ਨੋਟੀਫ਼ਿਕੇਸ਼ਨ ਹੋਣ ਦੇ ਬਾਵਜੂਦ ਵੀ ਐੱਚ.ਆਰ.ਏ. ਆਨ ਐੱਨ.ਪੀ.ਏ. ਨਾ ਦੇਣ ਕਾਰਨ ਅਤੇ ਪਰਖਕਾਲ ਸਮੇਂ ਦੌਰਾਨ ਪੂਰੀ ਤਨਖ਼ਾਹ ਨਾ ਦੇਣ ਕਾਰਨ ਵੈਟਰਨਰੀ ਡਾਕਟਰਾਂ 'ਚ ਰੋਸ ਦੀ ਲਹਿਰ ਹੈ¢ ਵੈਟਨਰੀ ਡਾਕਟਰਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਆਪਣੇ ਪੌਣੇ ਚਾਰ ਸਾਲ ਬਾਅਦ ਵੀ ਪਿਛਲੀ ਸਰਕਾਰ ਦੇ ਗ਼ਲਤ ਫ਼ੈਸਲੇ ਨੂੰ ਸਹੀ ਨਹੀਂ ਕਰ ਸਕੀ¢ 4.1.2021 ਨੂੰ ਵਿੱਤ ਵਿਭਾਗ ਨੇ ਕੇਂਦਰ ਸਰਕਾਰ ਦੇ ਸੱਤਵੇਂ ਤਨਖ਼ਾਹ ਕਮਿਸ਼ਨ ਨੂੰ ਆਧਾਰ ਮੰਨਦੇ ਹੋਏ ਵੈਟਰਨਰੀ ਅਫ਼ਸਰ ਜੋ ਕਿ ਪਿਛਲੇ 42 ਸਾਲਾਂ ਤੋਂ ਮੈਡੀਕਲ ਅਫ਼ਸਰਾਂ ਦੇ ਬਰਾਬਰ ਤਨਖ਼ਾਹ ਲੈ ਰਹੇ ਸਨ, ਉਨ੍ਹਾਂ ਦੀ ਤਨਖ਼ਾਹ ਧੋਖੇ ਨਾਲ ਪੇਅ-ਬੈਂਡ 4 ਦੀ ਬਜਾਇ ਪੇਅ-ਬੈਂਡ 3 ਵਿਚ ਦਰਸਾ ਕੇ 47600 ਕਰ ਦਿੱਤੀ, ਜੋ ਕਿ ਵੈਟਰਨਰੀ ਡਾਕਟਰਾਂ ਨਾਲ ਸ਼ਰੇਆਮ ਬੇ-ਇਨਸਾਫ਼ੀ ਹੈ¢ ਕੇਂਦਰ ਸਰਕਾਰ ਦਾ ਸੱਤਵਾਂ ਤਨਖ਼ਾਹ ਕਮਿਸ਼ਨ ਗਰੁੱਪ 'ਏ' ਦੇ ਅਧਿਕਾਰੀਆਂ ਨੂੰ ਘੱਟੋ-ਘੱਟ 56100 ਦੀ ਸਿਫ਼ਾਰਸ਼ ਕਰਦਾ ਹੈ¢ ਵੈਟਰਨਰੀ ਅਫ਼ਸਰਾਂ ਦੀਆਂ ਸੇਵਾਵਾਂ ਗਰੁੱਪ 'ਏ' ਵਿਚ ਹਨ¢ ਸਰਕਾਰ ਵਲੋਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ, ਸੁਪਰੀਮ ਕੋਰਟ ਆਫ਼ ਇੰਡੀਆ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ¢ ਡਾ. ਉਮੇਸ਼ ਪੁਰੀ, ਡਾ. ਦਲਜੀਤ ਸਿੰਘ ਗੁਰੂ, ਡਾ. ਬਲਜਿੰਦਰ ਸਿੰਘ ਮੱਕੜ, ਡਾ ਰਾਜਦੀਪ ਬਰਾੜ, ਡਾ. ਅਨਿਲ ਨਾਮਾ, ਡਾ. ਅਮਿਤ ਜਿੰਦਲ, ਡਾ ਮਨੀਸ਼ ਅਤੇ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਆਉਣ ਵਾਲੇ ਦਿਨਾਂ ਵਿਚ ਮੰਗਾਂ ਨੂੰ ਲਾਗੂ ਨਹੀਂ ਕਰਦੀ ਤਾਂ ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫ਼ਾਰ ਪੇਅ ਪੈਰਿਟੀ ਕੋਲ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੋਂ ਇਲਾਵਾ ਹੋਰ ਕੋਈ ਰਾਸਤਾ ਨਹੀਂ ਬਚਦਾ¢ ਇਸ ਦੌਰਾਨ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਹਰੀ ਸਿੰਘ ਖਾਈ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਕਾਂਗਰਸ ਹੋਵੇਗੀ ਹੋਰ ਮਜ਼ਬੂਤ-ਬਨਾਰਸੀ ਦਾਸ ਕੱਕੜ ਅਗਲੀ ਖ਼ਬਰ ਜਬਰ ਜਨਾਹ ਬਾਅਦ ਕਤਲ ਕੀਤੀ ਨਾਬਾਲਗਾ ਨੂੰ ਇਨਸਾਫ਼ ਦਿਵਾਉਣ ਲਈ ਕੱਢਿਆ ਮੋਮਬੱਤੀ ਮਾਰਚ
Ad Position 24