20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਜਬਰ ਜਨਾਹ ਬਾਅਦ ਕਤਲ ਕੀਤੀ ਨਾਬਾਲਗਾ ਨੂੰ ਇਨਸਾਫ਼ ਦਿਵਾਉਣ ਲਈ ਕੱਢਿਆ ਮੋਮਬੱਤੀ ਮਾਰਚ

Ad Position 21
No active advertisement
ਅਜੀਤ ਡੈਸਕ 25-11-2025

ਬਠਿੰਡਾ, 24 ਨਵੰਬਰ (ਅਵਤਾਰ ਸਿੰਘ ਕੈਂਥ)-ਜਲੰਧਰ ਵਿਚ ਜਬਰ ਜਨਾਹ ਕਰਨ ਤੋਂ ਬਾਅਦ ਕਤਲ ਕੀਤੀ ਗਈ ਨਾਬਾਲਗ ਲੜਕੀ ਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਠਿੰਡਾ 'ਚ ਵੱਖ-ਵੱਖ ਜਥੇਬੰਦੀਆਂ ਤੇ ਸਮਾਜਸੇਵੀ ਆਗੂਆਂ ਵਲੋਂ ਮੋਮਬੱਤੀ ਮਾਰਚ ਕੱਢਿਆ ਗਿਆ | ਸਥਾਨਕ ਫਾਇਰ ਬਿ੍ਗੇਡ ਚੌਕ 'ਚ ਮੋਮਬੱਤੀ ਮਾਰਚ ਕੱਢਦਿਆਂ ਹਿੰਦੂ ਮਹਾਂਗਠਬੰਧਨ ਦੇ ਆਗੂ ਐਡਵੋਕੇਟ ਸੰਦੀਪ ਪਾਠਕ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕਰਮਯੋਗ ਸਿੰਘ ਮਾਨ, ਸਮਾਜ ਸੇਵੀ ਮੋਹਨ ਗੁਪਤਾ, ਅਸੀਮ ਸਿੰਗਲਾ, ਕਰੁਣ ਬਾਂਸਲ, ਵਿਕਰਮ ਸਿੰਗਲਾ ਅਤੇ ਦਿਵਿਆਂਕਰ ਨੇ ਕਿਹਾ ਕਿ ਉਕਤ ਘਟਨਾ ਨੇ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਅਤੇ ਮਾਪਿਆਂ ਨੂੰ ਚਿੰਤਤ ਕੀਤਾ ਹੈ ਕਿ ਹੁਣ ਉਨ੍ਹਾਂ ਦੇ ਬੱਚੇ ਆਪਣੇ ਆਂਢ-ਗੁਆਂਢ ਵਿਚ ਹੀ ਸੁਰੱਖਿਅਤ ਨਹੀਂ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਗੁਆਂਢ ਦਾ ਘਰ ਹਰ ਬੱਚੇ ਅਤੇ ਮਾਪਿਆਂ ਲਈ ਆਪਣੇ ਘਰ ਵਾਂਗ ਹੁੰਦਾ ਹੈ ਪਰ ਉਕਤ ਘਟਨਾ ਨੇ ਇਸ ਅਪਣਤ ਨੂੰ ਢਾਹ ਲਗਾਈ ਹੈ ਤੇ ਇਕ ਵਢੇਰੀ ਉਮਰ ਦੇ ਵਿਅਕਤੀ ਵਲੋਂ ਬਹੁਤ ਹੀ ਛੋਟੀ ਉਮਰ ਦੀ ਬੱਚੀ ਨੂੰ ਆਪਣੀ ਹਵਸ ਦਾ ਧੱਕੇ ਨਾਲ ਸ਼ਿਕਾਰ ਦੀ ਬਣਾਉਣ ਦੀ ਇਸ ਘਟਨਾ ਨੇ ਪਵਿੱਤਰ ਰਿਸ਼ਤਿਆਂ ਦਾ ਘਾਣ ਕੀਤਾ ਹੈ | ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦਾ ਅਦਾਲਤ ਵਲੋਂ ਛੇਤੀ ਨਿਪਟਾਰਾ ਕੀਤਾ ਜਾਵੇ ਅਤੇ ਦੋਸ਼ੀ ਨੂੰ ਫਾਂਸੀ ਦੀ ਸਜਾ ਸੁਣਾਈ ਜਾਵੇ ਤੇ ਇਹ ਕਾਨੂੰਨ ਬਣਾਇਆ ਜਾਵੇ ਕਿ ਜੇਕਰ ਭਵਿੱਖ 'ਚ ਅਜਿਹੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਘਟਨਾ ਦੇ ਦੋਸ਼ੀ ਲਈ ਫਾਂਸੀ ਦੀ ਸਜਾ ਤੈਅ ਕੀਤੀ ਜਾਵੇ ਅਤੇ ਅਜਿਹੇ ਮਾਮਲਿਆਂ ਦੀ ਸੁਣਵਾਈ ਛੇਤੀ ਤੇ ਨਿਰਪੱਖ ਯਕੀਨੀ ਬਣਾਈ ਜਾਵੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਵੈ-ਰੱਖਿਆ ਦੀ ਟ੍ਰੇਨਿੰਗ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਡਾਕਟਰਾਂ ਵਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਠਿੰਡਾ ਨੂੰ ਮੈਮੋਰੰਡਮ ਅਗਲੀ ਖ਼ਬਰ ਭਾਰਤ ਮਾਲਾ ਸੜਕ ਦੇ ਦੂਜੇ ਪਾਸੇ ਦੇ ਖੇਤਾਂ ਨੂੰ ਸਿੰਚਾਈ ਲਈ ਨਹੀਂ ਮਿਲ ਰਿਹਾ ਪਾਣੀ
Ad Position 24