ਕੋਟਫੱਤਾ, 24 ਨਵੰਬਰ (ਰਣਜੀਤ ਸਿੰਘ ਬੁੱਟਰ)- ਭਾਰਤ ਮਾਲਾ ਐਨ. ਐਚ. 754 ਏ ਜਾਮ ਨਗਰ ਤੋਂ ਅੰਮਿ੍ਤਸਰ ਜਾਣ ਵਾਲੀ ਸੜਕ ਜੋ ਪਿੰਡ ਕੋਟਸ਼ਮੀਰ ਦੇ ਖੇਤਾਂ ਵਿਚੋਂ ਲੰਘਦੀ ਹੈ ਨੇ ਕਿਸਾਨਾਂ ਦੇ ਖੇਤਾਂ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ | ਅੱਧਾ ਖੇਤ ਸੜਕ ਦੇ ਇਕ ਪਾਸੇ ਤੇ ਅੱਧਾ ਖੇਤ ਦੂਜੇ ਪਾਸੇ ਰਹਿ ਗਿਆ ਪਰ ਦੂਜੇ ਪਾਸੇ ਰਹਿ ਚੁੱਕੇ ਖੇਤ ਨੂੰ ਪਾਣੀ ਦੀ ਕੋਈ ਸਪਲਾਈ ਨਾ ਹੋਣ ਕਾਰਨ ਖੇਤ ਬੰਜਰ ਖੜੇ ਹਨ | ਕੋਟਸ਼ਮੀਰ ਦੇ ਕਿਸਾਨਾਂ ਸੁਰਿੰਦਰ ਸਿੰਘ ਤੇ ਰਾਜਵਿੰਦਰ ਸਿੰਘ ਪੁੱਤਰ ਮੇਜਰ ਸਿੰਘ, ਸੁਰਜੀਤ ਸਿੰਘ ਤੇ ਜਗਜੀਤ ਸਿੰਘ ਪੁੱਤਰ ਜੰਗ ਸਿੰਘ, ਅਵਤਾਰ ਸਿੰਘ ਪੁੱਤਰ ਹਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਹ ਪਹਿਲਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਨ ਤੇ ਐਨ. ਐਚ. ਵਨ ਦੇ ਪ੍ਰੋਜੈਕਟ ਡਾਇਰੈਕਟਰ ਨੂੰ ਵੀ ਬੇਨਤੀ ਕਰ ਚੁੱਕੇ ਹਨ ਪਰ ਅਜੇ ਤੱਕ ਕਿਸੇ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ | ਕਿਸਾਨਾਂ ਦੀ ਮੰਗ ਕਿ ਉਨ੍ਹਾਂ ਨੂੰ ਨਹਿਰੀ ਪਾਣੀ 'ਤੇ ਬੋਰ ਦਾ ਪਾਣੀ ਸੜਕ ਦੇ ਦੂਜੇ ਪਾਸੇ ਦੇ ਰਕਬੇ ਨੂੰ ਲਾਉਣ ਲਈ ਪਾਇਪਾਂ ਦੇ ਨਾਲ-ਨਾਲ ਬਾਕਸ ਪਾਏ ਜਾਣ ਤਾਂ ਜੋ ਮਿੱਟੀ ਡਿੱਗਣ ਤੋਂ ਬਾਅਦ ਬੰਦ ਹੋਈਆਂ ਪਾਇਪਾਂ ਨੂੰ ਸਾਫ਼ ਕਰਨਾ ਸੁਖਾਲਾ ਹੋ ਸਕੇ |
ਭਾਰਤ ਮਾਲਾ ਸੜਕ ਦੇ ਦੂਜੇ ਪਾਸੇ ਦੇ ਖੇਤਾਂ ਨੂੰ ਸਿੰਚਾਈ ਲਈ ਨਹੀਂ ਮਿਲ ਰਿਹਾ ਪਾਣੀ
ਅਜੀਤ ਡੈਸਕ
25-11-2025