ਗੋਨਿਆਣਾ, 24 ਨਵੰਬਰ (ਲਛਮਣ ਦਾਸ ਗਰਗ)- ਸਥਾਨਕ ਪਾਵਰਕਾਮ ਦਫ਼ਤਰ ਨੇੜੇ ਅੱਜ ਪੀ. ਐਸ. ਪੀ. ਸੀ. ਐਲ, ਪੀ. ਐਸ. ਟੀ. ਸੀ. ਐਲ. ਕੰਟਰੈਕਟਚੁਅਲ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ੋਨ ਬਠਿੰਡਾ (ਸਬ ਡਵੀਜ਼ਨ ਗੋਨਿਆਣਾ) ਸਬ ਡਵੀਜ਼ਨ ਦੇ ਆਗੂ ਦਰਵੇਸ਼ ਸਿੰਘ, ਕਮੇਟੀ ਆਗੂ ਕਰਮਜੀਤ ਸਿੰਘ ਦਿਉਣ ਤੇ ਗੁਰਜੀਤ ਸਿੰਘ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ ਜਿਸ ਵਿਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਪਟਿਆਲਾ ਵਿਖ਼ੇ ਮੋਰਚੇ ਵਲੋਂ ਉਲੀਕੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਤੇ 26 ਨਵੰਬਰ ਨੂੰ ਪੰਜਾਬ ਸਰਕਾਰ ਵਲੋਂ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਅਤੇ ਬਿਜਲੀ ਸੋਧ ਬਿੱਲ 2025 ਖਿਲਾਫ਼ ਪਾਵਰਕਾਮ ਅਤੇ ਟਰਾਂਸਕੋ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਸਰਕਲ ਪੱਧਰੀ ਰੋਸ ਪ੍ਰਦਰਸ਼ਨ ਕਰਕੇ ਇਸ ਦਾ ਵਿਰੋਧ ਕੀਤਾ ਜਾਵੇਗਾ | ਉਕਤ ਆਗੂਆਂ ਨੇ ਕਿਹਾ ਕਿ ਤਾਂ ਜੋ ਨਿੱਜੀਕਰਨ ਦੀ ਨੀਤੀ ਜੋ ਪੱਕੇ ਰੁਜ਼ਗਾਰ ਦਾ ਉਜਾੜਾ ਤੇ ਸਰਕਾਰੀ ਜਾਇਦਾਦਾਂ ਨੂੰ ਵੇਚਣ ਤੋਂ ਰੋਕਿਆ ਜਾ ਸਕੇ | ਉਨ੍ਹਾਂ ਕਿਹਾ ਇਨ੍ਹਾਂ ਮਾਰੂ ਨੀਤੀਆਂ ਕਾਰਨ ਹੀ ਬੇਰੁਜ਼ਗਾਰੀ ਤੇ ਘੱਟ ਤਨਖਾਹਾਂ 'ਤੇ ਕੱਚੇ ਮੁਲਾਜ਼ਮਾਂ ਅਤੇ ਇਨ੍ਹਾਂ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਾਲਾਂਬੱਧੀ ਘੱਟ ਤਨਖਾਹਾਂ 'ਤੇ ਰੋਲਿਆ ਜਾ ਰਿਹਾ ਹੈ | ਆਗੂਆਂ ਵਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ 2, 3 ਤੇ 4 ਦਸੰਬਰ 2025 ਨੂੰ ਪੰਜਾਬ ਦੇ ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸ, ਇਨਲਿਸਟਮੈਂਟ, ਕੰਪਨੀਆਂ ਦੇ ਮੁਲਾਜ਼ਮ ਆਪਣੇ ਰੁਜ਼ਗਾਰ ਨੂੰ ਪੱਕਾ ਕਰਵਾਉਣ ਲਈ ਸਮੂਹ ਸਰਕਾਰੀ ਵਿਭਾਗਾਂ ਦੇ ਗੇਟਾਂ ਅੱਗੇ ਤਿੰਨ ਦਿਨਾਂ ਰੋਸ ਪ੍ਰਦਰਸ਼ਨ ਵੀ ਕਰਨਗੇ |
ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਤੇ ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੱਲ੍ਹ
ਅਜੀਤ ਡੈਸਕ
25-11-2025