20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਟਰਾਂਸਪੋਰਟਰ ਅਮਰਜੀਤ ਸਿੱਧੂ ਗੋਰਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ <br/>

Ad Position 21
No active advertisement
ਅਜੀਤ ਡੈਸਕ 25-11-2025
ਮਹਿਰਾਜ, 24 ਨਵੰਬਰ (ਸੁਖਪਾਲ ਮਹਿਰਾਜ)-ਪਿਛਲੇ ਦਿਨੀਂ ਸੜਕ ਹਾਦਸੇ ਵਿਚ ਟਰਾਂਸਪੋਰਟ ਅਮਰਜੀਤ ਸਿੰਘ ਸਿੱਧੂ ਗੋਰਾ ਵਿਛੋੜਾ ਦੇ ਗਏ ਸਨ¢ ਉਨ੍ਹਾਂ ਨਮਿਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਲੋਹ ਲੰਗਰ ਅਟਾਰੀ ਸਾਹਿਬ ਪੱਤੀ ਸੰਦਲੀ ਮਹਿਰਾਜ ਵਿਖੇ ਪਾਏ ਗਏ¢ ਕੀਰਤਨ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ¢ ਇਸ ਮੌਕੇ ਕਥਾਵਾਚਕ ਭਾਈ ਵਲੋਂ ਮਨੁੱਖ ਦੇ ਜੀਵਨ ਤੇ ਸਮਾਜ ਪ੍ਰਤੀ ਫ਼ਰਜ਼ਾਂ ਤੋਂ ਇਲਾਵਾ ਗੁਰਮਤ ਤੋਂ ਮਨੁੱਖੀ ਜ਼ਿੰਦਗੀ ਨੂੰ ਮਿਲਣ ਵਾਲੀ ਰਹਿਤ-ਰਾਹਿਤੀ ਬਾਰੇ ਵੀ ਵਿਚਾਰ ਪ੍ਰਗਟ ਕੀਤੇ ਗਏ¢ ਇਲਾਕੇ ਦੀਆਂ ਸ਼ਖ਼ਸੀਅਤਾਂ ਅਤੇ ਆਮ ਲੋਕਾਂ ਨੇ ਪਹੁੰਚ ਕੇ ਅਮਰਜੀਤ ਸਿੰਘ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ¢ ਸੰਬੋਧਨ ਕਰਦਿਆ ਭਾਈ ਜਗਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਅਮਰਜੀਤ ਸਿੰਘ ਸਿੱਧੂ ਦੀ ਯਾਦ ਵਿਚ ਹਰ ਕਿਸੇ ਦੀਆਂ ਅੱਖਾਂ ਨਮ ਹਨ¢ ਉਹਦਾ ਅਚਾਨਕ ਵਿਛੋੜਾ ਪਰਿਵਾਰ ਅਤੇ ਸਮਾਜ ਦੋਹਾਂ ਲਈ ਵੱਡੀ ਘਾਟ ਹੈ¢ ਸਮਾਜਸੇਵੀ ਅਮਰਦੀਪ ਸਿੰਘ ਅਮਨਾ ਨੇ ਭਾਵੁਕ ਹੁੰਦਿਆਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਰਜੀਤ ਸਿੱਧੂ ਦੀ ਮੁਸਕਰਾਹਟ ਤੇ ਨੇਕੀ ਨੂੰ ਲੋਕ ਕਦੇ ਨਹੀਂ ਭੁੱਲ ਸਕਣਗੇ¢ ਉਨ੍ਹਾਂ ਕਿਹਾ ਕਿ ਗੋਰਾ ਜਿੰਨਾ ਮਿਹਨਤੀ, ਆਗਿਆਕਾਰੀ ਤੇ ਪਰਿਵਾਰ-ਨਿਭਾਉਂਦਾ ਪੁੱਤਰ ਕਿਸਮਤ ਵਾਲਿਆਂ ਨੂੰ ਹੀ ਮਿਲਦਾ ਹੈ¢ ਉਹ ਆਪਣੇ ਘਰ ਦੀ ਤਰੱਕੀ ਤੇ ਲੋਕਾਂ ਦੀ ਭਲਾਈ ਲਈ ਹਰ ਵੇਲੇ ਖੜ੍ਹਾ ਰਹਿੰਦਾ ਸੀ ਉਸ ਦੀ ਕਮੀ ਸਾਰਾ ਇਲਾਕਾ ਮਹਿਸੂਸ ਕਰ ਰਿਹਾ ਹੈ¢ ਇਸ ਮੌਕੇ ਪਿਤਾ ਗੁਰਚਰਨ ਸਿੰਘ ਸੱਗੜ, ਬੇਟਾ ਰਾਜਾ ਸਿੰਘ ਅਤੇ ਪਰਿਵਾਰਕ ਮੈਂਬਰ ਰਾਜ ਸਿੰਘ, ਮੇਜਰ ਸਿੰਘ, ਦਿਆ ਸਿੰਘ, ਗੁਰਮੁਖ ਸਿੰਘ, ਕਰਮ ਸਿੰਘ ਮੱਲੂਆਣਾ, ਗੁਰਦੀਪ ਸਿੰਘ ਅਤੇ ਲਖਵੀਰ ਸਿੰਘ ਲੱਖਾ, ਮਨਵੀਰ ਸਿੰਘ, ਰਣਧੀਰ ਸਿੰਘ, ਗੁਰਪ੍ਰੀਤ ਸਿੰਘ, ਮੋਹਕਮ ਸਿੰਘ ਤੋ ਇਲਾਵਾ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ, ਕਰਮਜੀਤ ਸਿੰਘ ਖ਼ਾਲਸਾ, ਟਰੱਕ ਯੂਨੀਅਨ ਰਾਮਪੁਰਾ ਦੇ ਪ੍ਰਧਾਨ ਜੰਗ ਬਹਾਦਰ ਸਿੰਘ, ਐਮ ਸੀ ਗੁਰਭਜਨ ਸਿੰਘ ਰਾਮਪੁਰਾ, ਸਰਪੰਚ ਗੁਰਪ੍ਰੀਤ ਸਿੰਘ ਚੱਕ ਬੱਖਤੂ, ਧਰਮ ਸਿੰਘ ਖ਼ਾਲਸਾ, ਨਿਰਮਲ ਸਿੰਘ ਬੁਰਜ ਗਿੱਲ, ਇਲਾਕੇ ਪੰਚ- ਸਰਪੰਚ ਵੱਡੀ ਗਿਣਤੀ ਵਿਚ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਇਕ ਦਰਜਨ ਤੋਂ ਵੱਧ ਸਨਮਾਨਯੋਗ ਨਾਗਰਿਕਾਂ ਵਲੋਂ ਪੂਰੇ ਸਰੀਰ ਦੇ ਅੰਗਦਾਨ ਦੀ ਚੁੱਕੀ ਸਹੁੰ ਅਗਲੀ ਖ਼ਬਰ ਜ਼ਿਲ੍ਹੇ ਦੇ 34 ਸੇਵਾ ਕੇਂਦਰਾਂ 'ਚ 'ਪੈਨਸ਼ਨਰ ਸੇਵਾ ਪੋਰਟਲ' ਸਹੂਲਤ ਸ਼ੁਰੂ <br/>
Ad Position 24