06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025

ਚਾਉਕੇ, 7 ਦਸੰਬਰ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਕੋਈ ਨਾ ਕੋਈ ਉਪਰਾਲਾ ਕਰਦਾ ਰਹਿੰਦਾ ਹੈ | ਇਸੇ ਉਪਰਾਲੇ ਤਹਿਤ ਸਕੂਲ 'ਚ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ | ਸਪੋਰਟਸ ਮੀਟ ਨਰਸਰੀ ਤੋਂ ਲੈ ਕੇ ਸੀਨੀਅਰ ਜਮਾਤਾਂ ਦੀ ਕਰਵਾਈ ਗਈ | ਸਪੋਰਟਸ ਮੀਟ ਕਰਵਾਉਣ ਦਾ ਮਕਸਦ ਬੱਚਿਆਂ 'ਚ ਟੀਮ ਭਾਵਨਾ ਪੈਦਾ ਕਰਨਾ ਸੀ | ਸੀਨੀਅਰ ਜਮਾਤਾਂ ਦੀਆ ਖੇਡਾਂ ਹਾਊਸ ਵਾਈਜ਼ ਅਤੇ ਜੂਨੀਅਰ ਜਮਾਤਾਂ ਦੀਆਂ ਖੇਡਾਂ ਵਿਅਕਤੀਗਤ ਕਰਵਾਈਆਂ ਗਈਆਂ | ਸਪੋਰਟਸ ਮੀਟ ਦਾ ਆਗਾਜ਼ ਮਾਰਚ ਪਾਸਟ ਨਾਲ ਹੋਇਆ | ਬੱਚਿਆਂ ਨੇ ਗੁਰਪ੍ਰੀਤ ਸਿੰਘ (ਡੀ.ਪੀ.ਈ) ਦੇ ਨਿਰਦੇਸ਼ਾਂ ਅਨੁਸਾਰ ਮਾਰਚ ਪਾਸਟ ਕੀਤਾ | ਇਸ ਦੀ ਅਗਵਾਈ ਪਿ੍ੰਸੀਪਲ ਮੈਡਮ ਨੇ ਕੀਤੀ | ਨਰਸਰੀ ਵਾਲੇ ਬੱਚਿਆਂ ਦੇ ਲਈ 'ਅਰੇਂਜ ਦਾ ਬੈਗ' ਗੇਮ ਰੱਖੀ ਗਈ | ਐਲ.ਕੇ.ਜੀ ਜਮਾਤ ਲਈ 'ਬੈਲੈਂਸ ਦਾ ਬੈਲੂਨ', ਯੂ.ਕੇ.ਜੀ ਲਈ 'ਲੈਮਨ ਐਂਡ ਸਪੂਨ' ਗੇਮ ਰੱਖੀ ਗਈ | ਉੱਥੇ ਹੀ ਫ਼ਸਟ ਜਮਾਤ ਲਈ 'ਗਰਿਪ ਦਾ ਬੈਲੂਨ' ਅਤੇ ਦੂਜੀ ਜਮਾਤ ਦੇ ਬੱਚਿਆਂ ਲਈ 'ਚਿਕਨ ਰੇਸ' ਅਤੇ 'ਸੈਕ ਰੇਸ' ਰੱਖੀ ਗਈ | ਤੀਜੀ ਜਮਾਤ ਦੇ ਬੱਚਿਆਂ ਨੇ 'ਚੈਨ ਰੇਸ' 'ਚ ਹਿੱਸਾ ਲਿਆ | ਇਸੇ ਤਰ੍ਹਾਂ ਚੌਥੀ ਜਮਾਤ ਦੇ ਬੱਚਿਆਂ ਨੇ ਥ੍ਰੀ ਲੈਗ ਰੇਸ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਨੇ ਮੈਥਸ ਰੇਸ 'ਚ ਹਿੱਸਾ ਲਿਆ | ਉੱਥੇ ਦੂਜੇ ਪਾਸੇ ਸੀਨੀਅਰ ਜਮਾਤਾਂ 'ਚ ਹਾਊਸ ਵਾਈਜ਼ ਖੇਡਾਂ ਕਰਵਾਈਆਂ ਗਈਆਂ | ਜਿਸ ਵਿਚ ਖੋ-ਖੋ ਤੇ ਬੈਡਮਿੰਟਨ ਖੇਡਾਂ 'ਚ ਐਲਬਰਟ ਆਇਨਸਟਾਈਨ (ਯੈਲੋ ਹਾਊਸ) ਕੁੜੀਆਂ ਅਤੇ ਮੁੰਡੇ ਵਿਜੇਤਾ ਰਹੇ, ਦੂਸਰੇ ਸਥਾਨ 'ਤੇ ਨੈਲਸਨ ਮੰਡੇਲਾ (ਗਰੀਨ ਹਾਊਸ) ਕੁੜੀਆਂ ਤੇ ਮੁੰਡੇ ਰਹੇ | ਇਸੇ ਤਰ੍ਹਾਂ ਤੀਸਰੇ ਸਥਾਨ 'ਤੇ ਆਇਜ਼ਕ ਨਿਊਟਨ (ਪਿੰਕ ਹਾਊਸ) ਰਿਹਾ | ਸਪੋਰਟਸ ਮੀਟ ਦੀ ਅਗਵਾਈ ਪਿ੍ੰਸੀਪਲ ਮੈਡਮ ਨੇ ਕੀਤੀ ਉਨ੍ਹਾਂ ਦੱਸਿਆ ਕਿ ਬੱਚਿਆਂ 'ਚ ਖੇਡਾਂ ਕਰਵਾਉਣ ਨਾਲ ਟੀਮ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਮਿਲ ਕੇ ਟੀਮ ਨੂੰ ਜਿਤਾਉਣ ਲਈ ਮਿਹਨਤ ਕਰਦੇ ਹਨ | ਉਨ੍ਹਾਂ ਵਿਜੇਤਾ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਸਭ ਨੂੰ ਮੁਬਾਰਕ ਦਿੱਤੀ | ਇਸ ਮੌਕੇ ਮੈਨੇਜਮੈਂਟ ਕਮੇਟੀ ਡਾਇਰੈਕਟਰ ਮਨਦੀਪ ਸਿੰਘ ਮਾਨ ਅਤੇ ਚੇਅਰਪਰਸਨ ਮੈਡਮ ਕਿਰਨਦੀਪ ਕੌਰ ਤੇ ਬਲਵਿੰਦਰ ਸਿੰਘ ਮੌਜੂਦ ਸਨ | ਉਨ੍ਹਾਂ ਨੇ ਵਿਜੇਤਾ ਬੱਚਿਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸਾਲਾਨਾ ਸਮਾਰੋਹ 'ਫੀਨਿਕਸ-2025 ' ਸ਼ਾਨੋ-ਸ਼ੌਕਤ ਨਾਲ ਸਮਾਪਤ <br... ਅਗਲੀ ਖ਼ਬਰ ਨੋ ਨਸ਼ਾ ਨੇਸ਼ਨ ਮੁਹਿੰਮ-ਵਿਕਸਤ ਭਾਰਤ ਵੱਲ ਇਕ ਵਿਲੱਖਣ ਪਹਿਲ-ਡਾ. ਰੇਖਾ ਰਾਣੀ
Ad Position 24