ਚਾਉਕੇ, 7 ਦਸੰਬਰ (ਮਨਜੀਤ ਸਿੰਘ ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਵਿਹੜੇ ਵਿਚ ਚੱਲ ਰਿਹਾ ਸਾਲਾਨਾ ਸਮਾਰੋਹ ਫੀਨਿਕਸ 2025 ਮੈਨੇਜਮੈਂਟ ਦੇ ਸੁਚੱਜੇ ਪ੍ਰਬੰਧਾਂ ਹੇਠ ਇਕ ਆਕਰਸ਼ਿਕ ਅਤੇ ਪ੍ਰੇਰਨਾਦਾਇਕ ਪ੍ਰੋਗਰਾਮ ਦੀ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ), ਬਬਲੀ ਖੀਪਲ (ਪੈ੍ਰਜ਼ੀਡੈਂਟ) ਨੇ ਸ਼ਮਾ ਰੌਸ਼ਨ ਕਰਕੇ ਕੀਤੀ | ਸਾਲਾਨਾ ਸਮਾਗਮ 'ਚ ਪੰਜਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਆਪਣੀਆਂ ਵੰਨਗੀਆਂ ਨੂੰ ਪੇਸ਼ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ | ਬੱਚਿਆਂ ਨੇ ਗੁਜਰਾਤੀ ਗਰਬਾ ਦੀ ਪੇਸ਼ਕਾਰੀ ਕਰਦੇ ਹੋਏ ਖੂਬ ਰੰਗ ਬੰਨਿਆ | ਪ੍ਰੋਗਰਾਮ ਦੇ ਮੱਧ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਗੁਰਪ੍ਰੀਤ ਸਿੰਘ ਸਿੱਧੂ (ਡੀ.ਐੱਸ.ਪੀ) ਸਬ-ਡਵੀਜ਼ਨ ਤਪਾ, ਭੁਪਿੰਦਰ ਸਿੰਘ ਬਰਨਾਲਾ (ਪ੍ਰਸਿੱਧ ਪੰਜਾਬੀ ਐਕਟਰ ਅਤੇ ਡਾਇਰੈਕਟਰ), ਰੁਪਿੰਦਰ ਕੌਰ ਰੂਪੀ (ਪ੍ਰਸਿੱਧ ਪੰਜਾਬੀ ਅਦਾਕਾਰਾ), ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ, ਬਬਲੀ ਖੀਪਲ, ਬਲਵਿੰਦਰ ਸਿੰਘ ਪੱਖੋ (ਪ੍ਰਸਿੱਧ ਸਮਾਜ ਸੇਵੀ), ਅਮਰੀਕ ਸਿੰਘ ਜੋਧਪੁਰ (ਮੈਂਬਰ ਅਜੀਤ ਰੂਰਲ ਐਜੂਕੇਸ਼ਨਲ ਸੁਸਾਇਟੀ) ਦੁਆਰਾ ਅਕਾਦਮਿਕ, ਖੇਡਾਂ ਅਤੇ ਵੱਖ-ਵੱਖ ਗਤੀਵਿਧੀਆਂ 'ਚ ਅੱਵਲ ਰਹੇ ਅਤੇ ਸਮਾਗਮ 'ਚ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫ਼ੀ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਪਿ੍ੰਸੀਪਲ ਅਮਨਦੀਪ ਕੌਰ ਨੇ ਸਾਲਾਨਾ ਰਿਪੋਰਟ ਪੇਸ਼ ਕਰਕੇ ਭਵਿੱਖ ਦੇ ਟੀਚਿਆਂ ਨੂੰ ਸਾਂਝਾ ਕੀਤਾ | ਬੱਚਿਆਂ ਨੇ ਫਰੈਂਚ ਭਾਸ਼ਾ 'ਚ ਡਾਇਲਾਗ ਬੋਲ ਕੇ ਸਭਨਾਂ ਨੂੰ ਹੈਰਾਨ ਕਰ ਦਿੱਤਾ | ਪੰਜਾਬੀ ਦੇ ਪੁਰਾਤਨ ਲੋਕ ਨਾਚ ਮਲਵਈ ਗਿੱਧੇ ਦੀ ਬਾਖ਼ੂਬੀ ਪੇਸ਼ਕਾਰੀ, ਪੁਸ਼ਾਕ, ਬੋਲੀਆਂ ਅਤੇ ਟੀਮ ਵਰਕ ਨੇ ਸਰੋਤਿਆਂ ਨੂੰ ਪੁਰਾਣੇ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ | ਬੱਚਿਆਂ ਨੇ ਸੋਸ਼ਲ ਮੀਡੀਆ ਅਤੇ ਸੇਅ ਨੋ ਟੂ ਪਲਾਸਟਿਕ, ਐਂਟੀ ਡਰੱਗ ਵਰਗੀਆਂ ਸਮਾਜ ਨੂੰ ਸੇਧ ਦਿੰਦੀਆਂ ਸਕਿੱਟਾਂ ਪੇਸ਼ ਕੀਤੀਆਂ | ਸਕੂਲ ਦੇ ਕੇਰਲਾ ਸਟਾਫ਼ ਦੁਆਰਾ ਬੱਚਿਆਂ ਨੂੰ ਤਿਆਰ ਕਰਵਾਏ ਕੇਰਲਾ ਰਾਜ ਦੇ ਲੋਕ ਨਿ੍ਤ ਤੇ ਡਾਂਸ ਕਰਕੇ ਸ਼ਾਮਿਲ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ | ਸਮਾਗਮ ਦੇ ਅਖੀਰ 'ਚ ਪਹੁੰਚੇ ਮੁੱਖ ਮਹਿਮਾਨ ਕਮਲਜੀਤ ਸਿੰਘ ਡੀ.ਐੱਸ.ਪੀ ਮਾਨਸਾ, ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ, ਬਬਲੀ ਖੀਪਲ ਨੇ ਸੀ.ਆਈ.ਐੱਸ.ਸੀ.ਈ ਬੋਰਡ ਦੀਆਂ ਦਸਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਸਕੂਲ ਚੇਅਰਮੈਨ ਅਤੇ ਸੰਸਥਾ ਡਾਇਰੈਕਟਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸਮਾਪਤੀ 'ਤੇ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿਚ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਹੋਰ ਅਮਲੇ ਦੀ ਪ੍ਰਸ਼ੰਸਾ ਕਰਦੇ ਹੋਏ ਸਭਨਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ |