06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮਿਰਜ਼ੇਆਣਾ 'ਚ ਰਾਜ ਮਿਸਤਰੀ ਠੇਕੇਦਾਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਪਿਤਾ-ਪੁੱਤਰ ਨੂੰ ਗਿ੍ਫ਼ਤਾਰ ਕਰਕੇ ਲਿਆ ਪੁਲਿਸ ਰਿਮਾਂਡ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਸੀਂਗੋ ਮੰਡੀ, 7 ਦਸੰਬਰ (ਲਕਵਿੰਦਰ ਸ਼ਰਮਾ)-ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ 'ਚ ਰਾਜ ਮਿਸਤਰੀ ਠੇਕੇਦਾਰ ਨੂੰ ਮਜਬੂਰ ਕਰਨ ਵਾਲੇ ਪਿੰਡ ਮਿਰਜੇਆਣੇ ਦੇ ਹੀ ਕਿਸਾਨ ਪਿਤਾ-ਪੁੱਤਰ ਨੂੰ ਸੀਂਗੋ ਮੰਡੀ ਦੀ ਪੁਲਿਸ ਨੇ ਸਿਰਫ਼ 24 ਘੰਟਿਆਂ ਵਿਚ ਗਿ੍ਫ਼ਤਾਰ ਕਰਕੇ ਹੋਰ ਪੁੱਛ ਪੜਤਾਲ ਕਰਨ ਲਈ ਇੱਕ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਮਿਰਜੇਆਣਾ ਵਿਚ ਰਾਜ ਮਿਸਤਰੀ ਠੇਕੇਦਾਰ ਜਗਸੀਰ ਸਿੰਘ ਨੂੰ ਆਪਣੇ ਠੇਕੇ ਦੀ ਲੇਬਰ ਦੇਣ ਦੀ ਬਜਾਏ ਪਿੰਡ ਦੇ ਕਰਨੈਲ ਸਿੰਘ ਉਰਫ਼ ਗੁਰਚਰਨ ਸਿੰਘ ਪੁੱਤਰ ਫ਼ੌਜਾਂ ਸਿੰਘ ਅਤੇ ਬਲਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਲੋਂ ਕੁੱਟਣ ਦੀਆਂ ਧਮਕੀਆਂ ਦਿੱਤੀਆਂ ਸਨ, ਜਿਸ ਤੋਂ ਤੰਗ ਆ ਕੇ ਉਸ ਨੇ ਖੇਤ ਵਿਚ ਲੱਗੇ ਦਰਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਸੰਬੰਧੀ ਮਿ੍ਤਕ ਦੀ ਪਤਨੀ ਗਗਨਦੀਪ ਕੌਰ ਦੇ ਬਿਆਨਾਂ 'ਤੇ ਪੁਲਿਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲਾ ਮਾਮਲਾ ਦਰਜ ਕਰ ਦਿੱਤਾ ਸੀ, ਜਿਸ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਿਤਾ-ਪੁੱਤਰ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ | ਇਸ ਸੰਬੰਧੀ ਸੀਂਗੋ ਮੰਡੀ ਦੇ ਚੌਂਕੀ ਇੰਚਾਰਜ ਰਵਨੀਤ ਸਿੰਘ ਨੇ ਦੱਸਿਆ ਕਿ ਤਲਵੰਡੀ ਸਾਬੋ ਦੇ ਡੀਐਸਪੀ ਹਰਪ੍ਰੀਤ ਸਿੰਘ ਤੇ ਥਾਣਾ ਮੁਖੀ ਹਰਬੰਸ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਤੁਰੰਤ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ ਥਾਣੇਦਾਰ ਲਖਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਦੋਵੇਂ ਪਿਤਾ-ਪੁੱਤਰ ਕਰਨੈਲ ਸਿੰਘ ਉਰਫ਼ ਗੁਰਚਰਨ ਸਿੰਘ ਪੁੱਤਰ ਫ਼ੌਜਾਂ ਸਿੰਘ ਅਤੇ ਬਲਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਟ੍ਰੈਫਿਕ ਰੂਲਜ਼ ਦੀ ਉਲੰਘਣਾ ਕਰਨ 'ਤੇ ਟ੍ਰੈਫਿਕ ਪੁਲਿਸ ਨੇ ਕੱਟੇ 1 ਲੱਖ 95 ਹਜ਼ਾਰ ਤੋਂ ਵੱਧ ਚਲਾਨ <br/> ਅਗਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸਾਲਾਨਾ ਸਮਾਰੋਹ 'ਫੀਨਿਕਸ-2025 ' ਸ਼ਾਨੋ-ਸ਼ੌਕਤ ਨਾਲ ਸਮਾਪਤ <br...
Ad Position 24