ਬਠਿੰਡਾ, 7 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ੍ਰੀ ਨਾਰਾਇਣ ਚੈਰੀਟੇਬਲ ਟਰੱਸਟ ਵਲੋਂ 17 ਦਸੰਬਰ ਤੋਂ 25 ਦਸੰਬਰ ਤੱਕ ਬਠਿੰਡਾ ਦੇ ਹਨੂੰਮਾਨ ਚੌਕ ਸਥਿਤ ਲਾਰਡ ਰਾਮਾ ਸਕੂਲ ਵਿਖੇ 17 ਦਸੰਬਰ ਤੋਂ 25 ਦਸੰਬਰ ਤੱਕ ਇਕ ਵਿਸ਼ਾਲ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾ ਰਿਹਾ¢ ਜਿਸ ਵਿਚ ਅਯੁੱਧਿਆ ਦੇ ਸਵਾਮੀ ਡਾ. ਸ਼੍ਰੀ ਰਾਘਵਾਚਾਰੀਆ ਮਹਾਰਾਜ ਵਲੋਂ ਸ੍ਰੀ ਰਾਮ ਕਥਾ ਦਾ ਪਾਠ ਕੀਤਾ ਜਾਵੇਗਾ | ਟਰੱਸਟ ਦੀ ਤਰਫ਼ੋਂ ਪ੍ਰੈੱਸ ਕਾਨਫ਼ਰੰਸ ਕਰਦਿਆਂ ਵੀਆਰਸੀ ਗਰੁੱਪ ਦੇ ਐਮ.ਡੀ ਦਰਸ਼ਨ ਗਰਗ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਹ ਸਮਾਗਮ ਮਹਾਂਮੰਡਲੇਸ਼ਵਰ ਸਵਾਮੀ ਸ਼੍ਰੀ ਪ੍ਰਖਰ ਜੀ ਮਹਾਰਾਜ ਦੀ ਮੌਜੂਦਗੀ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ¢ ਪ੍ਰਬੰਧਕਾਂ ਨੇ ਦੱਸਿਆ ਕਿ ਕਥਾ ਸਥਾਨ 'ਤੇ ਰੋਜ਼ਾਨਾ ਅਧਿਆਤਮਿਕ ਰਸਮਾਂ, ਭਜਨ, ਕੀਰਤਨ ਅਤੇ ਵੱਖ-ਵੱਖ ਧਾਰਮਿਕ ਝਾਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ¢ ਰਾਮਾਇਣ ਦੇ ਮਹੱਤਵਪੂਰਨ ਐਪੀਸੋਡਾਂ ਨੂੰ ਆਧੁਨਿਕ ਸੰਦਰਭਾਂ ਵਿਚ ਸਮਝਾਇਆ ਜਾਵੇਗਾ¢ ਪ੍ਰਬੰਧਕਾਂ ਨੇ ਦੱਸਿਆ ਕਿ ਕਥਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ 16 ਦਸੰਬਰ ਨੂੰ ਦੁਪਹਿਰ 3 ਵਜੇ ਡਾਕਘਰ ਬਾਜ਼ਾਰ ਸਥਿਤ ਬੰਗਲਾ ਵਾਲੀ ਧਰਮਸ਼ਾਲਾ ਤੋਂ ਇਕ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ¢ ਜੋ ਮੁੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਲਾਰਡ ਰਾਮਾ ਸਕੂਲ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ¢ ਯਾਤਰਾ ਵਿਚ 108 ਔਰਤਾਂ ਦੀ ਵੱਡੀ ਸ਼ਮੂਲੀਅਤ ਹੋਵੇਗੀ¢ ਟਰੱਸਟ ਮੈਂਬਰਾਂ ਅਤੇ ਰਾਜਨ ਗਰਗ ਨੇ ਦੱਸਿਆ ਕਿ ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਮੁਫ਼ਤ ਰਿਹਾਇਸ਼ ਅਤੇ ਭੋਜਨ ਦਾ ਪ੍ਰਬੰਧ ਕੀਤਾ ਗਿਆ¢ ਕਥਾ ਸੁਣਨ ਲਈ ਕਿਸੇ ਐਂਟਰੀ ਪਾਸ ਦੀ ਲੋੜ ਨਹੀਂ ਹੈ¢ ਪਹਿਲਾਂ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਅਗਲੀ ਕਤਾਰ ਵਿਚ ਸੀਟ ਮਿਲੇਗੀ¢ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਸਮਾਗਮ ਇਕ ਧਾਰਮਿਕ ਪਲੇਟਫਾਰਮ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਸਿਰਫ਼ ਧਰਮ ਦੇ ਸਤਿਕਾਰ ਲਈ ਹਿੱਸਾ ਲੈ ਰਹੇ ਹਨ¢ ਇਸ ਮੌਕੇ ਵਿਜੇ ਜਿੰਦਲ ਠੇਕੇਦਾਰ, ਅਸ਼ੋਕ ਗਰਗ, ਐਮ.ਆਰ. ਜਿੰਦਲ, ਨਰਿੰਦਰ ਬਾਸੀ, ਬਿਮਲ ਮਿੱਤਲ, ਰਾਕੇਸ਼ ਕਾਂਸਲ, ਰਵੀ ਗਰਗ, ਈਸ਼ਵਰ ਗਰਗ, ਪੰਡਿਤ ਮੁਕੇਸ਼ ਸ਼ਾਸਤਰੀ, ਪ੍ਰਣਵ ਸ਼ੇਰੂ, ਯਸ਼ ਗੱਖੜ, ਗੌਰਵ ਗੋਇਲ, ਸੰਜੀਵ ਸਿੰਗਲਾ, ਡਿੰਪਲ ਆਦਿ ਹਾਜ਼ਰ ਸਨ¢
ਸ੍ਰੀ ਨਾਰਾਇਣ ਚੈਰੀਟੇਬਲ ਟਰੱਸਟ ਵਲੋਂ ਬਠਿੰਡਾ ਵਿਚ ਸ੍ਰੀ ਰਾਮ ਕਥਾ ਦਾ ਆਯੋਜਨ 17 ਤੋਂ <br/>
ਸ੍ਰੀ ਰਾਮ ਕਥਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਅਤੇ ਹੋਰ | ਤਸਵੀਰ: ਲਵਲੀ<br/>
08-12-2025