ਭਾਈਰੂਪਾ, 18 ਦਸੰਬਰ (ਵਰਿੰਦਰ ਲੱਕੀ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਐਲਾਨੇ ਗਏ ਨਤੀਜਿਆਂ 'ਚ ਅਕਾਲੀ ਦਲ ਦਾ ਹੱਥ ਉੱਪਰ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸੰਮਤੀ ਜ਼ੋਨ ਢਪਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਮੇਲ ਸਿੰਘ ਭੋਲਾ ਜੇਤੂ ਹੋਏ ਹਨ ਜਦਕਿ ਦੂਜੇ ਨੰਬਰ ਤੇ 'ਆਪ' ਉਮੀਦਵਾਰ ਰਹੇ ਹਨ | ਜ਼ੋਨ ਘੰਡਾਬੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀਰਪਾਲ ਕੌਰ ਪਤਨੀ ਗੁਰਪ੍ਰੀਤ ਸਿੰਘ ਭੁੱਲਰ ਜੇਤੂ ਹੋਏ ਹਨ | ਉਨ੍ਹਾਂ ਨੇ ਇਥੋਂ 'ਆਪ' ਉਮੀਦਵਾਰ ਨੂੰ ਹਰਾਇਆ ਹੈ | ਜ਼ੋਨ ਬੁਰਜ ਗਿੱਲ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਮਨਜੀਤ ਕੌਰ ਦੁੱਲੇਵਾਲਾ ਜੇਤੂ ਹੋਏ ਹਨ, ਜ਼ੋਨ ਸੇਲਬਰਾਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਵਿੰਦਰ ਸਿੰਘ ਬਾਠ ਜੇਤੂ ਹੋਏ ਹਨ, ਉਨ੍ਹਾਂ ਨੇ ਇਥੋਂ ਅਕਾਲੀ ਉਮੀਦਵਾਰ ਨੂੰ ਹਰਾਇਆ ਹੈ | ਇਸੇ ਤਰ੍ਹਾਂ ਜ਼ੋਨ ਰਾਈਆ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਿਰਨਜੀਤ ਕੌਰ ਜੇਤੂ ਹੋਏ ਹਨ, ਉਨ੍ਹਾਂ ਨੇ ਇਥੋਂ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾਇਆ ਹੈ | ਜਿੱਤ ਪ੍ਰਾਪਤ ਹੋਣ 'ਤੇ ਜੇਤੂ ਉਮੀਦਵਾਰਾਂ ਦੇ ਪਰਿਵਾਰਿਕ ਮੈਂਬਰਾਂ ਤੇ ਸਮਰਥਕਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |