17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕਾਂਗਰਸ ਦੇ ਜੇਤੂ ਬਲਾਕ ਸੰਮਤੀ ਮੈਂਬਰਾਂ ਨੇ ਖੁਸ਼ਬਾਜ ਸਿੰਘ ਜਟਾਣਾ ਨਾਲ ਕੀਤੀ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 20-12-2025
ਤਲਵੰਡੀ ਸਾਬੋ, 19 ਦਸੰਬਰ (ਪੱਤਰ ਪ੍ਰੇਰਕ)-ਬੀਤੇ ਦਿਨ ਆਏ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣ ਨਤੀਜਿਆਂ ਮੁਤਾਬਿਕ ਬਲਾਕ ਤਲਵੰਡੀ ਸਾਬੋ ਦੇ ਛੇ ਬਲਾਕ ਸੰਮਤੀ ਜ਼ੋਨਾਂ ਤੋਂ ਜੇਤੂ ਰਹੇ ਕਾਂਗਰਸ ਦੇ ਬਲਾਕ ਸੰਮਤੀ ਮੈਂਬਰਾਂ ਨੇ ਅੱਜ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨਾਲ ਮੁਲਾਕਾਤ ਕੀਤੀ ਅਤੇ ਮੁਲਾਕਾਤ ਦੌਰਾਨ ਭਵਿੱਖੀ ਰਣਨੀਤੀ ਸਬੰਧੀ ਵੀ ਵਿਚਾਰ ਚਰਚਾ ਹੋਈ | ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਜੇਤੂ ਬਲਾਕ ਸੰਮਤੀ ਮੈਂਬਰਾਂ 'ਚ ਨਿਰਮਲ ਸਿੰਘ ਲੇਲੇਵਾਲਾ, ਗੁਰਲਾਲ ਸਿੰਘ ਗਿਆਨਾ, ਜਗਦੇਵ ਸਿੰਘ ਜੋਗੇਵਾਲਾ, ਕਮਾਲੂ ਜ਼ੋਨ ਤੋਂ ਜੇਤੂ ਚਰਨਜੀਤ ਕੌਰ ਦੇ ਨੁਮਾਇੰਦੇ, ਜ਼ੋਨ ਭਾਗੀਵਾਂਦਰ ਤੋਂ ਜੇਤੂ ਹਿਮਾਨੀ ਸਿੱਧੂ ਦੇ ਪਤੀ ਭੁਪਿੰਦਰ ਸਿੰਘ ਸਿੱਧੂ, ਗੋਲੇਵਾਲਾ ਜ਼ੋਨ ਤੋਂ ਜੇਤੂ ਗੁਰਮੇਲ ਕੌਰ ਵਲੋਂ ਉਸ ਦੇ ਪੁੱਤਰ ਖੁਸ਼ਵੰਤ ਸਿੰਘ ਵਲੋਂ ਕਾਂਗਰਸ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨਾਲ ਮੁਲਾਕਾਤ ਕੀਤੀ ਗਈ | ਜਟਾਣਾ ਨੇ ਜੇਤੂ ਬਲਾਕ ਸੰਮਤੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਚੋਣਾਂ 'ਚ ਸਹਿਯੋਗ ਦੇਣ ਲਈ ਬਲਾਕ ਦੇ ਸਮੂਹ ਪਿੰਡਾਂ ਦੇ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜਟਾਣਾ ਨੇ ਕਿਹਾ ਕਿ ਸੱਤਾਧਿਰ ਆਮ ਆਦਮੀ ਪਾਰਟੀ ਨੇ ਇੰਨ੍ਹਾਂ ਚੋਣਾਂ 'ਚ ਜਿੱਤ ਹਾਸਿਲ ਕਰਨ ਲਈ ਧੱਕੇਸ਼ਾਹੀ ਦੀ ਸਿਖ਼ਰ ਕਰ ਦਿੱਤੀ ਇਸ ਦੇ ਬਾਵਜੂਦ ਵੀ ਵਿਰੋਧੀ ਧਿਰ ਕਾਂਗਰਸ ਦਾ ਛੇ ਬਲਾਕ ਸੰਮਤੀ ਜ਼ੋਨਾਂ ਤੋਂ ਜੇਤੂ ਰਹਿਣਾ ਸਾਡੇ ਲਈ ਸੰਤੁਸ਼ਟੀਜਨਕ ਹੈ | ਉਨ੍ਹਾਂ ਕਿਹਾ ਕਿ ਕਈ ਹਲਕਿਆਂ ਚ ਕਾਂਗਰਸ ਉਮੀਦਵਾਰ ਮਾਮੂਲੀ ਵੋਟਾਂ ਦੇ ਅੰਤਰ ਨਾਲ ਪੱਛੜ ਗਏ ਪਰ ਅਸੀਂ ਕਾਂਗਰਸ ਵਲੋਂ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ, ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਰਿਣੀ ਹਾਂ ਜਿੰਨ੍ਹਾਂ ਨੇ ਸਰਕਾਰੀ ਦਬਾਅ ਦੇ ਬਾਵਜੂਦ ਵੀ ਡੱਟਕੇ ਲੜਾਈ ਲੜੀ | ਉਨ੍ਹਾਂ ਕਿਹਾ ਕਿ ਨਤੀਜੇ ਕੁਝ ਵੀ ਹੋਣ ਉਹ ਪਹਿਲਾਂ ਵੀ ਹਲਕੇ ਦੀ ਬਿਹਤਰੀ ਲਈ ਕਾਰਜ ਕਰਦੇ ਰਹੇ ਹਨ ਅਤੇ ਅੱਗੇ ਵੀ ਲੋਕ ਹਿੱਤਾਂ ਦੀ ਲੜਾਈ ਲੜਦੇ ਰਹਿਣਗੇ | ਮੁਲਾਕਾਤ ਦੌਰਾਨ ਯੂਥ ਕਾਂਗਰਸ ਸੂਬਾ ਜਨ: ਸਕੱਤਰ ਰਣਜੀਤ ਸੰਧੂ, ਜ਼ਿਲ੍ਹਾ ਯੂਥ ਕਾਂਗਰਸ ਬਠਿੰਡਾ (ਦਿਹਾਤੀ) ਪ੍ਰਧਾਨ ਲਖਵਿੰਦਰ ਸਿੰਘ ਲੱਕੀ, ਰਾਜੂ ਢਿੱਲੋਂ ਗਿਆਨਾ, ਬਲਕਰਨ ਸਿੰਘ ਸਾਬਕਾ ਸਰਪੰਚ ਭਾਗੀਵਾਂਦਰ, ਦਲਜੀਤ ਨੰਬਰਦਾਰ ਜੋਗੇਵਾਲਾ ਸਮੇਤ ਹੋਰ ਆਗੂ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੈਸਕੋ ਮੁਲਾਜ਼ਮਾਂ ਦੇ ਰੋਸ ਧਰਨੇ 'ਚ ਥਰਮਲ ਕਾਲੋਨੀ ਦੇ ਵਾਸੀਆਂ ਵਲੋਂ ਪਰਿਵਾਰਾਂ ਸਮੇਤ ਸ਼ਮੂਲੀਅਤ <br/> ਅਗਲੀ ਖ਼ਬਰ ਸਮਾਜਿਕ ਕੁਰੀਤੀਆਂ ਵਿਰੁੱਧ ਰੈਲੀ ਕੱਢੀ <br/>
Ad Position 24