12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਬੱਚਿਆਂ ਲਈ 'ਕ੍ਰੀਏਟਿਵ ਕਲੇਅ ਕਰਾਫ਼ਟ' ਗਤੀਵਿਧੀ ਕਰਵਾਈ <br/>

Ad Position 21
No active advertisement
ਅਜੀਤ ਡੈਸਕ 21-12-2025

ਚਾਉਕੇ, 20 ਦਸੰਬਰ (ਮਨਜੀਤ ਸਿੰਘ ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਦੀ ਦੂਰ ਅੰਦੇਸ਼ੀ ਸੋਚ ਸਦਕਾ ਬੱਚਿਆਂ ਨੂੰ ਹਰ ਖੇਤਰ 'ਚ ਮੋਹਰੀ ਰੱਖਣ ਦੇ ਮੰਤਵ ਨਾਲ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਿਕ, ਕਲਾ ਸਬੰਧੀ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ | ਅੱਜ ਸੰਸਥਾ 'ਚ ਬੱਚਿਆਂ ਵਿਚਲੇ ਛੋਟੇ ਕਲਾਕਾਰ ਨੂੰ ਉਜਾਗਰ ਕਰਨ ਲਈ ਪ੍ਰਾਇਮਰੀ ਵਿੰਗ ਦੀ ਚੌਥੀ ਕਲਾਸ ਦੇ ਬੱਚਿਆਂ ਲਈ 'ਕਰੀਏਟਿਵ ਕਲੇਅ ਕਰਾਫ਼ਟ' ਵਰਕਸ਼ਾਪ ਲਗਾਈ ਗਈ | ਆਰਟ ਅਤੇ ਕਰਾਫ਼ਟ ਅਧਿਆਪਕਾਂ ਦੀ ਦੇਖ-ਰੇਖ ਹੇਠ ਬੱਚਿਆਂ ਨੂੰ ਕਰੀਏਟਿਵ ਬਨਾਉਣ ਲਈ ਨਵਾਂ, ਵੱਖਰਾ ਅਤੇ ਆਰਟ 'ਚ ਨਿਪੁੰਨ ਕਰਨ ਲਈ ਕਲੇਅ ਵਰਕਸ਼ਾਪ 'ਚ ਆਰਟ ਦੀਆਂ ਬਾਰੀਕੀਆਂ ਸਮਝਾਈਆਂ ਗਈਆਂ ਅਤੇ ਬੱਚਿਆਂ ਨੂੰ ਕਲੇਅ ਵਰਕਸ਼ਾਪ ਰਾਹੀਂ ਕਲੇਅ ਮੀਟੀਰੀਅਲ ਦੀਆਂ ਵੱਖ-ਵੱਖ ਕਲਾਕਿ੍ਤੀਆਂ ਬਨਾਉਣ ਦੀ ਜਾਣਕਾਰੀ ਦਿੱਤੀ ਗਈ | ਕਰੀਏਟਿਵ ਕਲੇਅ ਕਰਾਫ਼ਟ ਕਲਾਸ ਵਰਕਸ਼ਾਪ 'ਚ ਚੌਥੀ ਕਲਾਸ ਦੇ ਜਗਿਆਸੂ ਬੱਚਿਆਂ ਨੇ ਉਤਸ਼ਾਹ ਅਤੇ ਆਪਣੇ ਹੁਨਰ ਨਾਲ ਕਲੇਅ ਰਾਹੀਂ ਫੁੱਲ, ਪੌਦੇ, ਪੰਛੀ, ਤਿਤਲੀਆਂ, ਸਜਾਵਟੀ ਵਸਤਾਂ ਅਤੇ ਪ੍ਰਸਿੱਧ ਕਾਰਟੂਨ ਕਿਰਦਾਰਾਂ ਵਰਗੀਆਂ ਸੁੰਦਰ ਤਸਵੀਰਾਂ ਬਣਾਈਆਂ | ਬੱਚਿਆਂ ਨੇ ਬਣਾਈਆਂ ਕਲਾਕਿ੍ਤੀਆਂ ਨੂੰ ਸਜਾਵਟ ਦੇ ਤੌਰ 'ਤੇ ਆਪਣੇ ਕਲਾਸ ਰੂਮ ਚ ਲਗਾਇਆ | ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਕਲੇਅ ਵਰਕਸ਼ਾਪ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਛੋਟੇ ਬੱਚਿਆਂ ਵਿਚਲੀ ਪ੍ਰਤਿਭਾ ਨੂੰ ਉਜਾਗਰ ਕਰਨ ਅਤੇ ਕਲਾ ਦੇ ਖੇਤਰ 'ਚ ਨਿਪੁੰਨ ਬਨਾਉਣ ਲਈ ਅਜਿਹੀਆਂ ਵਰਕਸ਼ਾਪ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਅਜਿਹੀਆਂ ਪ੍ਰਯੋਗਾਤਮਕ ਗਤੀਵਿਧੀਆਂ ਨਾ ਸਿਰਫ਼ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਦੀਆਂ ਹਨ, ਸਗੋਂ ਸਮੱਸਿਆ ਹੱਲ ਕਰਨ ਦੀ ਸਮਰੱਥਾ ਤੇ ਵਿਚਾਰਸ਼ੀਲ ਸਮਝ ਨੂੰ ਵੀ ਵਧਾਉਂਦੀਆਂ ਹਨ | ਛੋਟੇ ਬੱਚਿਆਂ ਨੂੰ ਕਲਾ ਆਦਿ ਦੀ ਚੇਟਕ ਲਗਾ ਕੇ ਸਮਾਜ ਦੇ ਸੁਲਝੇ, ਸਮਝਦਾਰ ਨਾਗਰਿਕ ਬਣਾਇਆ ਜਾ ਸਕਦਾ ਹੈ |


ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਕਰੀਏਟਿਵ ਕਲੇਅ ਕਰਾਫ਼ਟ ਗਤੀਵਿਧੀ 'ਚ ਭਾਗ ਲੈ ਰਹੇ ਬੱਚੇ | ਅਜੀਤ ਤਸਵੀਰ

Ad Position 22
No active advertisement
ਪਿਛਲੀ ਖ਼ਬਰ ਲੋਕ ਮੋਰਚਾ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਨਿੱਜੀਕਰਨ ਖਿਲਾਫ ਸਾਂਝੇ ਸੰਘਰਸ਼ ਦਾ ਸੱਦਾ <br/> ਅਗਲੀ ਖ਼ਬਰ 30 ਕਿੱਲੋ ਡੋਡੇ ਪੋਸਤ ਸਮੇਤ ਇਕ ਵਿਅਕਤੀ ਕਾਬੂ <br/>
Ad Position 24