ਭਗਤਾ ਭਾਈਕਾ, 22 ਦਸੰਬਰ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਦਾ ਅੱਜ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਅੱਜ ਪਿੰਡ ਮਲੂਕਾ ਵਿਖੇ ਵਿਸ਼ੇਸ਼ਸਨਮਾਨ ਕੀਤਾ ਗਿਆ | ਇਸ ਮੌਕੇ ਮਲੂਕਾ ਨੇ ਕਿਹਾ ਕੇ ਤਰਨਤਾਰਨ ਦੀ ਜ਼ਿਮਨੀ ਚੋਣ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਨਾਲ ਅੱਜ ਰਾਜਨੀਤਿਕ ਸਫ਼ਾਂ 'ਚ ਸਿਰਫ਼ ਅਕਾਲੀ ਦਲ ਦੀ ਚੜ੍ਹਤ 'ਤੇ ਚਰਚਾ ਹੋ ਰਹੀ ਹੈ | ਅਕਾਲੀ ਦਲ ਦੇ ਪ੍ਰਦਰਸ਼ਨ ਨੂੰ ਸੀਟਾਂ ਦੀ ਗਿਣਤੀ ਨਾਲ ਪ੍ਰਭਾਸ਼ਿਤ ਕਰਨਾ ਨਾ ਇਨਸਾਫ਼ੀ ਤੇ ਵਿਰੋਧੀਆਂ ਦਾ ਗੁਮਰਾਹਕੁੰਨ ਪ੍ਰਚਾਰ ਦਾ ਹਿੱਸਾ ਹੈ | ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਕੁੱਲ 2850 ਬਲਾਕ ਸੰਮਤੀਆਂ 'ਚੋਂ ਅਕਾਲੀ ਦਲ ਸਿਰਫ਼ 1814 'ਤੇ ਹੀ ਚੋਣ ਲੜਿਆ ਸੀ, ਜਿਨ੍ਹਾਂ 'ਚੋਂ 478 ਤੇ ਜਿੱਤ ਹਾਸਲ ਕੀਤੀ ਹੈ | ਸਰਕਾਰ ਦੇ ਇਸ਼ਾਰੇ ਤੇ 1024 ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ | ਕਾਂਗਰਸ ਦੇ 405 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਤੇ ਉਹ 2433 ਸੀਟਾਂ 'ਤੇ ਚੋਣ ਲੜੇ ਸਨ | ਇਨ੍ਹਾਂ 'ਚੋਂ 554 ਤੇ ਜਿੱਤ ਹਾਸਿਲ ਕੀਤੀ ਹੈ | ਅਕਾਲੀ ਦਲ ਨੇ 26.35 ਪ੍ਰਤੀਸ਼ਤ ਵੋਟ ਹਾਸਿਲ ਕੀਤੇ ਜਦਕਿ ਕਾਂਗਰਸ ਨੂੰ 22.77 ਪ੍ਰਤੀਸ਼ਤ ਵੋਟ ਹਾਸਲ ਹੋਏ ਹਨ | ਮਲੂਕਾ ਨੇ ਕਿਹਾ ਕੇ ਜਿੱਤ ਅਤੇ ਵੋਟ ਪ੍ਰਤੀਸ਼ਤ ਅਨੁਸਾਰ ਅਕਾਲੀ ਦਲ ਹੀ ਜੇਤੂ ਰਿਹਾ ਹੈ | ਸੱਤਾਧਾਰੀ ਆਮ ਆਦਮੀ ਪਾਰਟੀ ਸੂਬੇ ਅੰਦਰ ਆਪਣਾ ਅਧਾਰ ਗੁਆ ਚੁੱਕੀ ਹੈ | ਅਗਾਮੀ ਵਿਧਾਨ ਸਭਾ ਚੋਣਾਂ 'ਚ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਦਰਮਿਆਨ ਹੋਣਾ ਤਹਿ ਹੈ | ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਜਿੱਤ ਪ੍ਰਾਪਤ ਕਰੇਗਾ | ਇਸ ਸਮੇਂ ਸਿਕੰਦਰ ਸਿੰਘ ਮਲੂਕਾ ਨੇ ਚੋਣਾਂ ਵਿਚ ਕਿਸੇ ਕਾਰਨ ਕਰਕੇ ਥੋੜ੍ਹੇ ਫ਼ਰਕ ਨਾਲ ਰਹਿਣ ਵਾਲੇ ਉਮੀਦਵਾਰਾਂ ਦੇ ਵੀ ਘਰ ਪਹੁੰਚਕੇ ਮੁਲਾਕਾਤ ਕੀਤੀ ਤੇ ਅਗਲੀ ਲੜਾਈ ਹੋਰ ਤਕੜੇ ਹੋ ਕੇ ਲੜਨ ਲਈ ਪ੍ਰੇਰਿਤ ਕੀਤਾ | ਸ: ਮਲੂਕਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਦੋਵੇਂ ਜੋਨਾਂ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਬੁਰਜ ਗਿੱਲ ਜੋਨ ਤੋਂ ਡਾ: ਜਸਪਾਲ ਸਿੰਘ ਦਿਆਲਪੁਰਾ ਮਿਰਜ਼ਾਅਤੇ ਸਿਰੀਏਵਾਲਾ ਜੋਨ ਤੋਂ ਡਾ ਸੁਖਦੀਪ ਸਿੰਘ ਸਿੱਪੀ ਸਿਰੀਏਵਾਲਾ ਨੂੰ ਸਨਮਾਨਿਤ ਕੀਤਾ | ਬਲਾਕ ਸੰਮਤੀ ਜੋਨਾਂ ਵਿੱਚ ਜਿੱਤ ਪ੍ਰਾਪਤ ਕਰਨਵਾਲੇ ਉਮੀਦਵਾਰ ਨਿਉਰ ਜੋਨ ਤੋਂ ਬੇਅੰਤ ਸਿੰਘ ਮਲੂਕਾ, ਜਲਾਲ ਜੋਨ ਤੋਂ ਬਖਸ਼ੀਸ਼ ਸਿੰਘ ਜਲਾਲ, ਸਿਰੀਏਵਾਲਾ ਜੋਨ ਤੋਂ ਕੁਲਦੀਪ ਸਿੰਘਸਿਰੀਏਵਾਲਾ, ਢਿਪਾਲੀ ਜੋਨ ਤੋਂ ਗੁਰਮੇਲ ਸਿੰਘ ਭੋਲਾ ਢਿਪਾਲੀ, ਘੰਡਾਬੰਨਾ ਜੋਨ ਤੋਂ ਵੀਰਪਾਲ ਕੌਰ ਘੰਡਾਬੰਨਾ, ਬੁਰਜ ਗਿੱਲ ਜੋਨ ਤੋਂਮਨਜੀਤ ਕੌਰ ਦੁੱਲੇਵਾਲਾ, ਹਾਕਮ ਸਿੰਘ ਵਾਲਾ ਜੋਨ ਤੋਂ ਕੁਲਦੀਪ ਕੌਰ ਰਾਮੂੰਵਾਲਾ ਅਤੇ ਬੁਰਜ ਲੱਧਾ ਸਿੰਘ ਵਾਲਾ ਜੋਨ ਤੋਂ ਜਗਜੀਤ ਕੌਰ ਨੂੰਸਨਮਾਨਿਤ ਕੀਤਾ ਅਤੇ ਮੁਬਾਰਕਬਾਦ ਦਿੱਤੀ | ਇਸ ਮੌਕੇ ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਗਗਨਦੀਪ ਸਿੰਘ ਗਰੇਵਾਲ, ਰਕੇਸ਼ ਕੁਮਾਰ ਗੋਇਲ, ਸੁਖਜਿੰਦਰ ਸਿੰਘ ਖਾਨਦਾਨ, ਜਗਮੋਹਨ ਲਾਲ, ਗੁਰਤੇਜ ਸਿੰਘ ਚਾਨੀ, ਪਿੰਦਰ ਸਿੱਧੂ, ਜਸਪਾਲ ਵੜਿੰਗ, ਸੁਖਜਿੰਦਰ ਖਹਿਰਾ, ਅਮਨਦੀਪ ਬੁਰਜ ਲੱਧਾ, ਗੁਰਪਾਲ ਢਿੱਲੋਂ, ਸੁਖਚੈਨ ਪਿੰਟੂ, ਕਾਕਾ ਖਾਨਾਪੱਤੀ, ਗੁਰਵਿੰਦਰ ਕੌਰ ਭਗਤਾ, ਬੱਬੀ ਰਾਮੂੰਵਾਲਾ, ਭੀਮ ਸੈਨ ਜਲਾਲ, ਗੁਰਚਰਨ ਪੁਰੀ, ਹਰਜੀਤ ਮਲੂਕਾ, ਨਿਰਮਲ ਮਲੂਕਾ, ਕੁਲਵੰਤ ਸਿਰੀਏਵਾਲਾ, ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |