ਜ਼ੋਨ ਪੱਧਰੀ ਖੇਡਾਂ ’ਚ ਬੀ. ਜੀ. ਐਨ. ਸਕੂਲ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ
ਸੀਂਗੋ ਮੰਡੀ, 3 ਅਕਤੂਬਰ (ਪ੍ਰਿੰਸ ਗਰਗ)-ਬੀ. ਜੀ.
ਸੀਂਗੋ ਮੰਡੀ, 3 ਅਕਤੂਬਰ (ਪ੍ਰਿੰਸ ਗਰਗ)-ਬੀ. ਜੀ. ਐਨ ਸਕੂਲ ਸ਼ੇਰਗੜ੍ਹ ਦੀਆਂ ਵਿਦਿਆਰਥਣਾਂ ਨੇ ਜ਼ੋਨ ਪੱਧਰੀ ਐਥਲੈਟਿਕ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਤ੍ਰਿਪਤਾ ਬਜਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੁਵਿੰਦਰ ਕੌਰ (ਅੰਡਰ-1 9) 400 ਮੀਟਰ ਦੌੜ ਵਿਚ ਚਾਂਦੀ ਦਾ ਤਮਗਾ, ਜਸਪਿੰਦਰ ਕੌਰ (ਅੰਡਰ-19) ਜੈਵਲਿਨ ਥ੍ਰੋ ਵਿਚ ਚਾਂਦੀ ਦਾ ਤਮਗ਼ਾ, ਇਸ਼ਮਨਪ੍ਰੀਤ ਕੌਰ (ਅੰਡਰ-17) ਸ਼ਾਟ ਪੁੱਟ ਵਿਚ ਚਾਂਦੀ ਦਾ ਤਮਗ਼ਾ, ਹਰਨੂਰ ਕੌਰ (ਅੰਡਰ-17) 1500 ਮੀਟਰ ਦੌੜ ਵਿਚ ਚਾਂਦੀ ਦਾ ਤਮਗ਼ਾ ਆਪਣੇ ਨਾਮ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਮੈਡਲ ਜਿੱਤੇ। ਗੁਰਜੀਨ ਸਿੰਘ (ਅੰਡਰ-14) ਸ਼ਾਟ ਪੁੱਟ ਅਤੇ ਹਾਈ ਜੰਪ ਵਿਚ 2 ਸੋਨੇ ਦੇ ਤਮਗ਼ੇ, ਗੁਰਾਂਸ਼ ਸਿੰਘ (6ਵੀਂ ਜਮਾਤ, ਅੰਡਰ-14) ਹਾਈ ਜੰਪ ਵਿਚ ਚਾਂਦੀ ਦਾ ਤਮਗ਼ਾ, ਜਸ਼ਨਦੀਪ ਸਿੰਘ (ਅੰਡਰ-17) 5000 ਮੀਟਰ ਵਾਕ ਰੇਸ ਵਿਚ ਸੋਨੇ ਦਾ ਤਮਗ਼ਾ, ਗੁਰਜੀਨ ਸਿੰਘ (7ਵੀਂ ਜਮਾਤ) ਖੇਡਾਂ ਵਤਨ ਪੰਜਾਬ ਦੀਆਂ ਵਿਚ ਵੀ ਜ਼ਿਲ੍ਹਾ ਪੱਧਰ ’ਤੇ ਤੀਜਾ ਸਥਾਨ ਹਾਸਲ ਕੀਤਾ। ਖੇਡ ਕੋਚ ਰਾਜਵੀਰ ਸਿੰਘ ਦਾ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ ਵਿਚ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਹੀ ਮਾਰਗ ਦਰਸ਼ਨ ਦਿੱਤਾ ਅਤੇ ਕਠੋਰ ਮਿਹਨਤ ਲਈ ਹਮੇਸ਼ਾ ਪ੍ਰੇਰਿਤ ਕੀਤਾ। ਸਕੂਲ ਦੇ ਚੇਅਰਮੈਨ ਅਮਿਤ ਗੁਪਤਾ ਅਤੇ ਪ੍ਰਿੰਸੀਪਲ ਤ੍ਰਿਪਤਾ ਬਜਾਜ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ।