01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮੁਲਤਾਨੀਆਂ ਪੁਲ ਚਲਾਉਣ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਧਰਨਾ ਲਗਾ ਕੀਤਾ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 24-12-2025

ਬਠਿੰਡਾ, 23 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਪਿਛਲੇ ਢਾਈ ਸਾਲਾਂ ਤੋਂ ਬੰਦ ਪਏ ਮੁਲਤਾਨੀਆਂ ਪੁਲ ਨੂੰ ਉਦਘਾਟਨ ਹੋਣ ਤੋਂ ਪਹਿਲਾਂ ਹੀ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ | ਮੁਲਤਾਨੀਆਂ ਪੁਲ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਕਰੋੜਾਂ ਰੁਪਏ ਖ਼ਰਚ ਆਇਆ ਹੈ ਤੇ ਇਸ ਨੂੰ ਬਣਾਉਣ ਲਈ ਠੇਕੇਦਾਰ ਨੂੰ ਅਕਤੂਬਰ 2025 ਮਹੀਨੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਸਮਾਂ ਪੂਰਾ ਹੋਣ ਤੋਂ ਬਾਦ ਵੀ ਇਸ ਦੇ ਕਈ ਕੰਮ ਅਧੂਰੇ ਰਹਿ ਗਏ ਸਨ | ਸ਼ਹਿਰ ਦੇ ਲੋਕਾਂ ਨੇ ਦੋਸ਼ ਲਗਾਏ ਹਨ, ਕਿ ਮੁਲਤਾਨੀਆਂ ਪੁਲ ਹੁਣ ਬਣ ਕੇ ਤਿਆਰ ਹੋ ਗਿਆ ਹੈ, ਤਾਂ ਇਸ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਦੀ ਉਡੀਕ ਕੀਤੀ ਜਾ ਰਹੀ ਹੈ | ਜਿਸ ਕਾਰਨ ਇਸ ਪੁਲ ਦੇ ਰਸਤੇ ਉੱਪਰ ਪੱਥਰ ਲਗਾ ਕੇ ਬੰਦ ਕੀਤਾ ਗਿਆ ਹੈ | ਅੱਜ ਵੱਡੀ ਗਿਣਤੀ ਇਕੱਠੇ ਹੋਏ ਸ਼ਹਿਰ ਵਾਸੀਆਂ ਵਿਚੋਂ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਬਲੀ ਢਿੱਲੋਂ, ਮੁਲਤਾਨੀਆਂ ਰੋਡ ਦੇ ਕੌਂਸਲਰ ਸੁਖਰਾਜ ਔਲਖ, ਲਾਲ ਸਿੰਘ ਬਸਤੀ ਦੇ ਕੌਂਸਲਰ ਸੰਜੇ ਬਿਸਵਾਲ ਨੇ ਦੋਸ਼ ਲਗਾਏ ਕਿ ਮੁਲਤਾਨੀਆਂ ਪੁਲ ਤਿਆਰ ਹੋ ਚੁੱਕਾ ਹੈ, ਇਸ ਦੀ ਸ਼ੁਰੂਆਤ ਕਰਨ ਲਈ ਪਹਿਲਾਂ 15 ਦਸੰਬਰ 2025 ਦਾ ਸਮਾਂ ਦੇਣ ਤੋਂ ਬਾਦ ਫਿਰ 20 ਦਸੰਬਰ ਅਤੇ ਹੁਣ 22 ਦਸੰਬਰ ਦਾ ਸਮਾਂ ਦਿੱਤਾ ਗਿਆ ਸੀ, ਪਰ ਹੁਣ ਪੁਲ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਦੋਵੇਂ ਪਾਸੇ ਤੋਂ ਪੱਥਰ ਲਗਾ ਕੇ ਰਸਤੇ ਨੂੰ ਬੰਦ ਕੀਤਾ ਗਿਆ ਹੈ | ਉਨ੍ਹਾਂ ਦੋਸ਼ ਲਗਾਏ ਕਿ ਮੁਲਤਾਨੀਆਂ ਪੁਲ ਦੇ ਰਸਤੇ ਰਾਹੀ ਹਜ਼ਾਰਾਂ ਦੀ ਗਿਣਤੀ 'ਚ ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਨੇ ਲੰਘਣਾ ਹੈ, ਪਰ ਰਸਤਾ ਬੰਦ ਹੋਣ ਕਾਰਨ ਉਨ੍ਹਾਂ ਨੂੰ ਦੂਰ ਰਸਤੇ ਰਾਹੀ ਜਾਣਾ ਪੈ ਰਿਹਾ | ਜਿਸ ਕਾਰਨ ਸਮਾਂ ਅਤੇ ਪੈਸੇ ਦੀ ਵੀ ਬਰਬਾਦੀ ਹੋ ਰਹੀ ਹੈ | ਇਸ ਲਈ ਉਨ੍ਹਾਂ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ | ਉਧਰ ਸ਼ਹਿਰੀ ਵਿਧਾਇਕ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਮੁਲਤਾਨੀਆਂ ਪੁਲ ਉੱਪਰ ਪਹੁੰਚੇ, ਸ਼ਹਿਰੀ ਵਿਧਾਇਕ ਨੇ ਕਿਹਾ ਕਿ ਮੁਲਤਾਨੀਆਂ ਪੁਲ ਨੂੰ ਟਰਾਇਲ ਲਈ ਆਰਜ਼ੀ ਤੌਰ 'ਤੇ ਚਲਾਇਆ ਗਿਆ ਹੈ | ਇਸ ਮੌਕੇ ਮਾਸਟਰ ਮਾਨ ਸਿੰਘ, ਮਨਮੋਹਨ ਸਿੰਘ, ਸੁਖਪਾਲ ਸਿੰਘ ਟੋਨੀ, ਵਿਕਰਮਜੀਤ ਸਿੰਘ, ਅਵਤਾਰ ਸਿੰਘ ਦਾਰਾ, ਪਰਮਜੀਤ ਸਿੰਘ, ਗੁਰਮੀਤ ਸਿੰਘ, ਗੁਰਦੇਵ ਸਿੰਘ, ਦਵਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਤਾਨੀਆਂ ਪੁਲ ਦੀ ਸ਼ੁਰੂਆਤ ਹੋ ਚੁੱਕੀ ਹੈ | ਮੁਲਤਾਨੀਆਂ ਪੁਲ ਦੇ ਦੋਵੇਂ ਪਾਸੇ ਫੁੱਟਪਾਥ ਅਤੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੁਲ ਉੱਪਰ ਫੁੱਟਪਾਥ ਨਾ ਬਣਿਆ ਹੋਣ ਕਾਰਨ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਤੇ ਇੱਥੋਂ ਤੱਕ ਕਿ ਸੜਕ ਹਾਦਸੇ ਵਾਪਰਨ ਦਾ ਵੀ ਡਰ ਬਣਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਦੂਨ ਸਕੂਲ ਕਰਾੜਵਾਲਾ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਦਿਹਾਤੀ ਮਜ਼ਦੂਰ ਸਭਾ ਵਲੋਂ ਨਵੇਂ ਮਗਨਰੇਗਾ ਕਾਨੂੰਨ ਦੇ ਵਿਰੁੱਧ ਰੋਸ ਪ੍ਰਦਰਸ਼ਨ <br/>
Ad Position 24