03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਰਕਾਰੀ ਹਾਈ ਸਕੂਲ, ਚੁੱਘੇ ਖ਼ੁਰਦ ਵਿਖੇ 'ਮਿਸ਼ਨ ਲਾਈਫ਼ ਥੀਮ' ਅਧੀਨ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 25-12-2025
ਬਠਿੰਡਾ, 24 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਕਾਰੀ ਹਾਈ ਸਕੂਲ, ਚੁੱਘੇ ਖ਼ੁਰਦ ਵਿਖੇ ਮੁੱਖ ਅਧਿਆਪਕਾ ਸ਼੍ਰੀਮਤੀ ਗੁਰਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਮਿਸ਼ਨ ਲਾਈਫ਼ ਥੀਮ ਦੇ ਅਧੀਨ ਜ਼ਿਲ੍ਹਾ ਬਠਿੰਡਾ ਦੀ ਸੰਸਥਾ 'ਰੁੱਖਾਂ ਦੇ ਰਾਖੇ' ਦੁਆਰਾ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ¢ ਇਸ ਦੌਰਾਨ ਸਾਇੰਸ ਅਧਿਆਪਕ ਸੁਧੀਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ¢ ਸੰਸਥਾ ਦੇ ਮੀਤ ਪ੍ਰਧਾਨ ਕੰਵਲਜੀਤ ਸਿੰਘ ਭੰਗੂ ਨੇ ਵਿਦਿਆਰਥੀਆਂ ਨੂੰ ਆਪਣਾ ਆਲਾ-ਦੁਆਲਾ ਹਰਾ-ਭਰਾ ਰੱਖਣ ਲਈ ਪ੍ਰੇਰਿਤ ਕੀਤਾ¢ ਉਨ੍ਹਾਂ ਨੇ ਰੁੱਖਾਂ ਦੇ ਲਾਭਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੱੁਖ ਲਗਾਉਣ ਲਈ ਪ੍ਰੇਰਿਤ ਕੀਤਾ¢ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਕਿਚਨ ਗਾਰਡਨ, ਹਰਬਲ ਗਾਰਡਨ ਅਤੇ ਮੈਡੀਸਨਲ ਪਲਾਂਟ ਗਾਰਡਨ ਤਿਆਰ ਕਰਨ ਸੰਬੰਧੀ ਨੁਕਤੇ ਵੀ ਸਾਂਝੇ ਕੀਤੇ¢ ਸੰਸਥਾ ਦੇ ਮੈਂਬਰ ਰੁਪਿੰਦਰ ਸਿੰਘ ਅਤੇ ਚਰਨਜੀਤ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਾਤਾਵਰਣ ਖ਼ੁਸ਼ਹਾਲ ਬਣਾਉਣ ਸੰਬੰਧੀ ਉਨ੍ਹਾਂ ਦੇ ਫ਼ਰਜ਼ਾਂ ਪ੍ਰਤੀ ਜਾਗਰੂਕ ਕੀਤਾ¢ ਅੰਤ ਵਿਚ ਮੁੱਖ ਅਧਿਆਪਕਾ ਮੈਡਮ ਗੁਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ¢ ਸਮੂਹ ਸਟਾਫ਼ ਵਲੋਂ ਆਏ ਹੋਏ ਟੀਮ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ¢ ਇਸ ਤੋਂ ਇਲਾਵਾ ਸਕੂਲ ਦੇ ਈਕੋ ਕਲੱਬ ਦੇ ਵਿਦਿਆਰਥੀਆਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਪੌਦੇ ਗਿਫ਼ਟ ਕੀਤੇ ਗਏ¢

Ad Position 22
No active advertisement
ਪਿਛਲੀ ਖ਼ਬਰ ਲੋਕ ਭਲਾਈ ਸਕੀਮਾਂ ਦਾ ਆਮ ਲੋਕਾਂ ਨੂੰ ਵੱਧ ਤੋਂ ਵੱਧ ਕਰਵਾਇਆ ਜਾਵੇ ਜਾਣੂੰ <br/> ਅਗਲੀ ਖ਼ਬਰ ਵਿਕਸਿਤ ਭਾਰਤ ਜੀ ਰਾਮ ਜੀ ਬਿਲ ਵਾਪਸ ਲੈਣ ਲਈ ਦਿੱਤਾ ਮੰਗ-ਪੱਤਰ <br/>
Ad Position 24
No active advertisement