ਰਾਮਪੁਰਾ ਫੂਲ, 25 ਦਸੰਬਰ (ਹੇਮੰਤ ਕੁਮਾਰ ਸ਼ਰਮਾ)- ਪਿਛਲੇ ਦਿਨੀਂ ਅਸ਼ਵਨੀ ਸ਼ਰਮਾ ਭਾਜਪਾ ਕਾਰਜਕਾਰੀ ਪ੍ਰਧਾਨ ਪੰਜਾਬ, ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰਧਾਨ (ਦਿਹਾਤੀ ਬਠਿੰਡਾ) ਰਾਮਪੁਰਾ ਫੂਲ ਵਿਖੇ ਪਹੁੰਚੇ¢ ਇਸ ਮÏਕੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਬਠਿੰਡਾ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ 'ਚ ਭਾਜਪਾ ਆਗੂਆਂ ਜਿਨ੍ਹਾਂ ਵਿਚ ਚੰਦਨ ਕਾਂਤ ਕਾਲਾ ਅਤੇ ਵਿਵੇਕ ਗਰਗ ਨੇ ਰਾਈਸ ਮਿੱਲ ਵਲੋਂ ਚÏਲਾਂ ਦੀ ਐਫ ਆਰ ਕੇ ਵਿੱਚ ਹੋ ਰਹੀ ਲੁੱਟ ਖਸੁੱਟ ਅਤੇ ਪੰਜਾਬ ਵਿੱਚ ਚÏਲਾਂ ਦੇ ਭੰਡਾਰਨ ਸਮੇਂ ਜਗ੍ਹਾ ਦੀ ਕਮੀ ਅਤੇ ਰਾਈਸ ਮਿੱਲਰਜ ਅਤੇ ਆੜ੍ਹਤੀਆਂ ਦੀਆਂ ਹੋਰਨਾਂ ਸਮੱਸਿਆਵਾਂ ਨੂੰ ਕੇਂਦਰ ਸਰਕਾਰ ਹੱਲ ਕਰਵਾਉਣ ਲਈ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਿਹਾ ਗਿਆ¢ ਇਸ ਤੋਂ ਇਲਾਵਾ ਉਨ੍ਹਾਂ ਆੜ੍ਹਤੀਆਂ ਦੀ ਜੋ ਆੜ੍ਹਤ ਕੇਂਦਰ ਸਰਕਾਰ ਵਲੋਂ 45 ਰੁਪਏ ਪ੍ਰਤੀ ਕੁਇੰਟਲ ਫਿਕਸ ਕੀਤੀ ਗਈ ਹੈ ਉਸ ਨੰੂ ਹਟਾ ਕੇ ਢਾਈ ਪ੍ਰਤੀਸ਼ਤ ਕੀਤੀ ਜਾਵੇ¢ ਇਸ ਮÏਕੇ ਪੰਜਾਬ ਅੰਦਰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਤੇ ਵਿਚਾਰ ਚਰਚਾ ਕੀਤੀ ਗਈ¢ ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ, ਜਗਦੀਪ ਸਿੰਘ ਨਕੱਈ, ਜਰਨਲ ਸਕੱਤਰ ਦਿਆਲ ਦਾਸ ਸੋਢੀ, ਮੇਜਰ ਸਿੰਘ ਬਰਾੜ, ਜੋਗਿੰਦਰ ਸਿੰਗਲਾ, ਭਾਰਤ ਭੂਸ਼ਣ ਜੈਨ, ਗੁਰਬਿੰਦਰ ਸਿੰਘ ਭਗਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਵਰਕਰਜ਼ ਹਾਜ਼ਰ ਸਨ¢
ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਰਾਮਪੁਰਾ ਫੂਲ ਪਹੁੰਚੇ <br/>
ਅਜੀਤ ਡੈਸਕ
26-12-2025