ਕੋਟਫੱਤਾ, 25 ਦਸੰਬਰ (ਰਣਜੀਤ ਸਿੰਘ ਬੁੱਟਰ)-ਪਾਵਰਕਾਮ ਸਬ-ਡਵੀਜ਼ਨ ਕੋਟਸ਼ਮੀਰ ਤੋਂ ਆ ਰਹੀ ਬਿਜਲੀ ਸਪਲਾਈ ਦੇ ਲੱਗਦੇ ਕੱਟਾ ਤੋਂ ਦੁਖੀ ਖਪਤਕਾਰਾਂ ਨੇ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟਸ਼ਮੀਰ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੰਦਕਾ ਤੇ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ ਦੀ ਅਗਵਾਈ ਵਿਚ ਬਿਜਲੀ ਘਰ ਵਿਚ ਪਹੁੰਚ ਕੇ ਪਾਵਰਕੌਮ ਮੈਨੇਜਮੈਂਟ ਅਤੇ ਕੋਟਸ਼ਮੀਰ ਐਸ.ਡੀ.ਓ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਲੋਕਾਂ ਦਾ ਕਹਿਣਾ ਸੀ ਕਿ ਜਿੱਥੇ ਦਿਨ ਵੇਲੇ ਕੋਟਸ਼ਮੀਰ ਦੀ ਬਿਜਲੀ ਬੰਦ ਜ਼ਰੂਰੀ ਮੁਰੰਮਤ ਦਾ ਕਹਿ ਕੇ ਬੰਦ ਰੱਖੀ ਜਾਂਦੀ ਹੈ, ਉੱਥੇ ਰਾਤ ਦੀ ਰੋਟੀ ਸਮੇਂ ਵੀ ਬਿਜਲੀ ਬੰਦ ਪਾਵਰ ਕੱਟ ਦੇ ਨਾਮ ਹੇਠ ਬੰਦ ਰੱਖੀ ਜਾਂਦੀ ਹੈ | ਖਪਤਕਾਰਾਂ ਦਾ ਰੋਸ ਸੀ ਕਿ ਜਦੋਂ ਸਾਰਾ ਦਿਨ ਬਿਜਲੀ ਬੰਦ ਰਹਿੰਦੀ ਹੈ ਤਾਂ ਪਾਵਰ ਕੱਟ ਦੇ ਨਾਮ ਹੇਠ ਕਿਉਂ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਕਿਸਾਨ ਆਗੂ ਜਗਜੀਤ ਸਿੰਘ, ਕੁਲਦੀਪ ਸਿੰਘ ਅਤੇ ਮੀਤ ਪ੍ਰਧਾਨ ਨਗਰ ਪੰਚਾਇਤ ਜਸਕਰਨ ਸਿੰਘ ਦਾ ਕਹਿਣਾ ਸੀ ਕਿ ਐੱਸ.ਡੀ.ਓ. ਦੀ ਗ਼ੈਰਹਾਜ਼ਰੀ ਕਾਰਨ ਉਨ੍ਹਾਂ ਮੰਗ ਪੱਤਰ ਬਿਜਲੀ ਮੁਲਾਜ਼ਮਾਂ ਨੂੰ ਸੌਂਪ ਦਿੱਤਾ ਹੈ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਕੋਟਸ਼ਮੀਰ ਨੂੰ ਕਈ ਮਹੀਨਿਆਂ ਤੋਂ ਕੀਤੇ ਜਾ ਰਹੇ ਵਾਅਦਿਆਂ ਮੁਤਾਬਿਕ ਕੈਟਾਗਰੀ 'ਏ' ਵਿਚ ਸ਼ਾਮਲ ਕੀਤਾ ਜਾਵੇ | ਇਸ ਮੌਕੇ ਬਿਜਲੀ ਖਪਤਕਾਰ ਬਿੱਕਰ ਸਿੰਘ, ਬਲਜੀਤ ਸਿੰਘ, ਕਰਮਦੀਪ ਸਿੰਘ, ਭੰਗਾ ਸਿੰਘ, ਦਰਸਨ ਸਿੰਘ, ਨਛੱਤਰ ਸਿੰਘ, ਬਲਦੇਵ ਸਿੰਘ, ਅੰਗਰੇਜ਼ ਸਿੰਘ, ਕੁਲਦੀਪ ਸਿੰਘ, ਰੂਪਾ ਸਿੰਘ, ਸੱਗੂ ਸਿੰਘ ਅਤੇ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ |
ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕੋਟਸ਼ਮੀਰ ਦੇ ਵਸਨੀਕਾਂ ਨੇ ਬਿਜਲੀ ਘਰ ਪਹੁੰਚ ਕੇ ਕੀਤੀ ਨਾਅਰੇਬਾਜ਼ੀ <br/>
ਅਜੀਤ ਡੈਸਕ
26-12-2025