16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਗੋਨਿਆਣਾ ਮੰਡੀ ਦੀ ਵਾਰਡਬੰਦੀ ਵਿਚ ਕਾਫੀ ਉਲਟ ਪੁਲਟ ਹੋਣ ਕਰਕੇ ਪੀ੍ਰਤਮ ਸਿੰਘ ਕੋਟਭਾਈ ਸਮੇਤ ਹੋਰ ਅਨੇਕਾਂ ਆਗੂਆਂ ਨੇ ਕੀਤੀ ਨਿਖੇਧੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਗੋਨਿਆਣਾ, 28 ਦਸੰਬਰ (ਲਛਮਣ ਦਾਸ ਗਰਗ)-ਭਾਵੇਂ ਕਿ ਸਮੂਹ ਸੂਬੇ ਭਰ ਵਿਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਵੋਟਾਂ ਹੋਣ ਦੀ ਚਰਚਾ ਜ਼ੋਰਾਂ 'ਤੇ ਚੱਲ ਰਹੀ ਹੈ, ਕਿ ਸੂਬਾ ਸਰਕਾਰ ਦੋ ਤਿੰਨ ਮਹੀਨਿਆਂ ਦੇ ਵਿਚ ਕੌਂਸਲਰਾਂ ਵਿਚ ਵੋਟਿੰਗ ਕਰਵਾ ਸਕਦੀ ਹੈ, ਜਿਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਭਰ ਦੇ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀ ਵਾਰਡ ਬੰਦੀ ਵਿਚ ਆਪਣੇ ਹੀ ਪਾਰਟੀ ਦੇ ਆਗੂਆਂ ਨੂੰ ਅੱਗੇ ਕਰਕੇ ਉਨ੍ਹਾਂ ਮੁਤਾਬਿਕ ਹੀ ਵਾਰਡ ਬੰਦੀ ਵਿਚ ਵੱਡੇ ਪੱਧਰ 'ਤੇ ਛੇੜਛਾੜ ਕੀਤੀ ਗਈ ਹੈ, ਇਸੇ ਤਰ੍ਹਾਂ ਦੀ ਨਗਰ ਕੌਸ਼ਲ ਗੋਨਿਆਣਾ ਮੰਡੀ ਵਿਚ ਵੀ ਵਾਰਡਾਂ ਨਾਲ ਛੇੜ ਛਾੜ ਕੀਤੀ ਗਈ ਹੈ, ਜਿਸ ਦੀ ਚਾਰੇ ਪਾਸੇ ਨਿਖੇਧੀ ਹੋ ਰਹੀ ਹੈ | ਇਸ ਦੀ ਨਿਖੇਧੀ ਪ੍ਰੀਤਮ ਸਿੰਘ ਕੋਟਭਾਈ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ ਬਠਿੰਡਾ, ਜਗਸੀਰ ਸਿੰਘ ਕਲਿਆਣ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦਿਹਾਤੀ ਬਠਿੰਡਾ ਅਤੇ ਬਲਦੇਵ ਸਿੰਘ ਆਕਲੀਆ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਹਲਕਾ ਇੰਚਾਰਜ ਭੁੱਚੋ ਭਾਜਪਾ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਧੱਕੇਸ਼ਾਹੀ ਕਰਦਿਆਂ ਵਾਰਡ ਬੰਦੀ ਨੂੰ ਉਥੱਲ ਪੁੱਥਲ ਕਰਕੇ ਰੱਖ ਦਿੱਤਾ ਹੈ | ਜਿਹੜੇ ਵਾਰਡ ਔਰਤਾਂ ਲਈ ਰਾਖਵੇਂ ਸਨ ਉਨ੍ਹਾਂ ਨੂੰ ਜਰਨਲ ਕੀਤਾ ਗਿਆ ਹੈ, ਜਿਹੜੇ ਵਾਰਡ ਜਰਨਲ ਸਨ, ਉਨ੍ਹਾਂ ਨੂੰ ਔਰਤਾਂ ਲਈ ਰਾਖਵਾਂ ਰੱਖ ਲਿਆ ਗਿਆ ਹੈ | ਇੱਥੋਂ ਤੱਕ ਕਿ ਵਾਰਡਾਂ ਦੇ ਨੰਬਰਾਂ ਨੂੰ ਵੀ ਬਦਲਿਆ ਗਿਆ ਹੈ | ਜਿਸ ਕਾਰਨ ਆਮ ਜਨਤਾ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਵੱਡੇ ਪੱਧਰ 'ਤੇ ਘਪਲਾ ਕੀਤਾ ਗਿਆ ਹੈ, ਕਿਸੇ ਵਾਰਡ ਵਿਚ ਤਾਂ ਆਬਾਦੀ ਹੱਦੋਂ ਵੱਧ ਪਾਈ ਗਈ ਹੈ ਤੇ ਕਿਸੇ ਵਾਰਡ ਵਿਚ ਆਬਾਦੀ ਨੂੰ ਘੱਟ ਪਾਇਆ ਗਿਆ ਹੈ | ਜਿਵੇਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਸੀ, ਅਸੀਂ ਹਰ ਹੱਥ ਕੰਡਾ ਅਪਣਾਕੇ ਹੀ ਚੋਣਾਂ ਜਿੱਤਾਂਗੇ | ਜਿਸ ਤੋਂ ਸਾਬਿਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਘਬਰਾ ਚੁੱਕੀ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੇ ਇਤਰਾਜ਼ ਲੈਣ ਤੋਂ ਬਾਅਦ ਵਾਰਡ ਬੰਦੀ ਨੂੰ ਨਾ ਬਦਲਿਆ ਤਾਂ ਸਾਨੂੰ ਮਜਬੂਰਨ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁੱਖ ਕਰਨਾ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਰਤਨ ਸ਼ਰਮਾ ਮਲੂਕਾ ਭਾਜਪਾ ਦੇ ਜ਼ਿਲ੍ਹਾ ਮੀਡੀਆ ਕਨਵੀਨਰ ਨਿਯੁਕਤ <br/> ਅਗਲੀ ਖ਼ਬਰ ਗ੍ਰਾਮ ਪੰਚਾਇਤ ਬੱਲ੍ਹੋ ਦਾ ਆਮ ਇਜਲਾਸ ਹੋਵੇਗਾ 31 ਨੂੰ <br/>
Ad Position 24