ਮਾਨਸਾ, 28 ਦਸੰਬਰ (ਸੱਭਿ.ਪ੍ਰਤੀ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸਥਾਨਕ ਸ਼ਹਿਰ 'ਚ 500 ਮੀਟਰ ਦੇ ਘੇਰੇ ਦੇ ਆਲੇ-ਦੁਆਲੇ ਡਰੋਨ ਉਡਾਉਣ 'ਤੇ ਪੂਰਨ ਪਾਬੰਦੀ ਲਗਾਉਂਦਿਆਂ 'ਨੋ ਡਰੋਨ ਜ਼ੋਨ' ਘੋਸ਼ਿਤ ਕੀਤਾ ਹੈ | ਉਨ੍ਹਾਂ ਗੈਰ-ਕਾਨੂੰਨੀ ਗਲ਼ੂ ਟਰੈਪ ਦੇ ਉਤਪਾਦਨ, ਵਿੱਕਰੀ ਅਤੇ ਦੁਰਵਰਤੋਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੈ |ਇਹ ਹੁਕਮ 31 ਜਨਵਰੀ 2026 ਤੱਕ ਲਾਗੂ ਰਹਿਣਗੇ |