ਮਾਨਸਾ, 28 ਦਸੰਬਰ (ਸੱਭਿ.ਪ੍ਰਤੀ)- ਪੰਜਾਬ ਈ- ਰਿਕਸ਼ਾ ਅਤੇ ਰਿਕਸ਼ਾ ਯੂਨੀਅਨ ਮਾਨਸਾ ਦੀ ਸਾਲ 2026 ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ ਹੋਈ ਚੋਣ 'ਚ ਭੁਪਿੰਦਰ ਸਿੰਘ ਭੋਲਾ ਪ੍ਰਧਾਨ, ਰਣਜੀਤ ਸਿੰਘ ਟਕਲਾ ਸੀਨੀਅਰ ਮੀਤ ਪ੍ਰਧਾਨ, ਜਸਮੀਤ ਸਿੰਘ ਮਨੀ ਮੀਤ ਪ੍ਰਧਾਨ, ਨਾਇਬ ਸਿੰਘ ਕੁਲੈਹਿਰੀ ਜਨਰਲ ਸਕੱਤਰ, ਰਾਮ ਬਚਨ ਖ਼ਜ਼ਾਨਚੀ ਅਤੇ ਸਲਾਹਕਾਰ ਬਲਵਿੰਦਰ ਸਿੰਘ ਕਾਲਾ ਨੂੰ ਨਿਯੁਕਤ ਕਰ ਕੇ 13 ਮੈਂਬਰੀ ਕਮੇਟੀ ਬਣਾਈ ਗਈ |