16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ਼ਹਿਰ ਦੀ ਨਵੀਂ ਵਾਰਡਬੰਦੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਰੱਦ <br/>

Ad Position 21
repet_subhas-goyals [Copy P29]
ਨਿਗਮ ਦਫ਼ਤਰ 'ਚ ਵਾਰਡਬੰਦੀ ਸੰਬੰਧੀ ਇਤਰਾਜ਼ ਦਰਜ ਕਰਵਾਉਣ ਸਮੇਂ ਹਲਕਾ ਇੰਚਾਰਜ ਬਬਲੀ ਢਿੱਲੋਂ ਅਤੇ ਅਕਾਲੀ ਦਲ ਦੇ ਆਗੂ ਤੇ ਵਰਕਰ | ਤਸਵੀਰ: ਲਵਲੀ <br/> 29-12-2025
ਬਠਿੰਡਾ, 28 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਰੱਦ ਕਰ ਦਿੱਤਾ ਹੈ ਅਤੇ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਅਕਾਲੀ ਦਲ ਵਲੋਂ ਨਿਗਮ ਪ੍ਰਸ਼ਾਸਨ ਕੋਲ ਆਪਣੇ ਇਤਰਾਜ਼ ਦਰਜ ਕਰਵਾਏ ਗਏ ਹਨ¢ ਇਸ ਮੌਕੇ ਹਲਕਾ ਇੰਚਾਰਜ ਬਬਲੀ ਢਿੱਲੋਂ ਨੇ ਕਿਹਾ ਕਿ ਨਵੀਂ ਵਾਰਡਬੰਦੀ ਵਿਚ ਇਕਸਾਰਤਾ ਨਹੀਂ ਹੈ¢ ਕਈ ਵਾਰਡਾਂ ਵਿਚ ਵਸੋਂ ਘੱਟ-ਵੱਧ ਦਰਜ ਕੀਤੀ ਗਈ ਹੈ¢ ਬਹੁਤੇ ਥਾਵਾਂ 'ਤੇ ਰਾਖਵਾਂਕਰਨ ਠੀਕ ਨਹੀਂ ਕੀਤਾ ਗਿਆ¢ ਕਈ ਥਾਵਾਂ 'ਤੇ ਐਸ.ਸੀ. ਵਰਗ ਦੀ ਗਿਣਤੀ ਜ਼ਿਆਦਾ ਹੈ, ਪਰ ਉਨ੍ਹਾਂ ਵਾਰਡਾਂ ਨੂੰ ਜਨਰਲ ਕਰ ਦਿੱਤਾ ਗਿਆ¢ ਜਿਹੜੇ ਵਾਰਡਾਂ ਵਿਚ ਜਨਰਲ ਵਰਗ ਦੀ ਵੋਟ ਵੱਧ ਹੈ, ਉਨ੍ਹਾਂ ਨੂੰ ਰਾਖਵਾਂ ਕਰ ਦਿੱਤਾ ਗਿਆ ਹੈ¢ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਮੰਗ ਕੀਤੀ ਸੀ ਕਿ ਵਾਰਡਬੰਦੀ ਕਮੇਟੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਲਿਆ ਜਾਵੇ ਪਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਜਿਹਾ ਨਹੀਂ ਕੀਤਾ, ਜਿਸ ਕਾਰਨ ਸੱਤਾਧਾਰੀ ਧਿਰ ਨੇ ਆਪਣੇ ਅਨੁਸਾਰ ਵਾਰਡਬੰਦੀ ਕੀਤੀ ਹੈ¢ ਬਬਲੀ ਢਿੱਲੋਂ ਨੇ ਕਿਹਾ ਕਿ ਇਤਰਾਜ਼ ਲੈਣ ਵਿਚ ਸਮਾਂ ਬਹੁਤ ਘੱਟ ਦਿੱਤਾ ਗਿਆ ਹੈ, 22 ਦਸੰਬਰ ਨੂੰ ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕੀਤਾ, ਜਿਸ ਦੀ ਕਾਪੀ 24 ਦਸੰਬਰ ਨੂੰ ਨਗਰ ਨਿਗਮ ਨੇ ਨੋਟਿਸ ਬੋਰਡ 'ਤੇ ਲਾਈ ਹੈ¢ ਇਸ ਦੌਰਾਨ ਕਈ ਛੁੱਟੀਆਂ ਆ ਗਈਆਂ, ਜਿਸ ਕਾਰਨ ਇਤਰਾਜ਼ ਦੇਣ ਦਾ ਸਮਾਂ ਬਹੁਤ ਘੱਟ ਰਹਿ ਗਿਆ ਹੈ¢ ਇਸ ਕਰਕੇ ਇਤਰਾਜ਼ ਦਰਜ ਕਰਵਾਉਣ ਲਈ ਲੋਕਾਂ ਨੂੰ ਪੰਜ ਦਿਨ ਦਾ ਹੋਰ ਸਮਾਂ ਦਿੱਤਾ ਜਾਵੇ¢ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵਲੋਂ ਦਰਜ ਕਰਵਾਏ ਇਤਰਾਜ਼ਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਉਹ ਪੰਜਾਬ-ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ¢ ਇਸ ਮੌਕੇ ਰਾਜਬਿੰਦਰ ਸਿੰਘ ਸਿੱਧੂ, ਨਿਰਮਲ ਸੰਧੂ, ਮੋਹਨਜੀਤ ਪੁਰੀ, ਦਲਜੀਤ ਸਿੰਘ ਬਰਾੜ, ਗੁਰਸੇਵਕ ਮਾਨ, ਵਿਨੋਦ ਕੁਮਾਰ ਬੋਦੀ, ਰਾਜਦੀਪ ਢਿੱਲੋਂ, ਪਰਮਪਾਲ ਸਿੰਘ, ਬਲਵਿੰਦਰ ਕੌਰ, ਜੋਗਿੰਦਰ ਕੌਰ, ਨਰਿੰਦਰ ਪਾਲ ਲਾਡੀ, ਇਕਬਾਲ ਸਿੰਘ ਮਿਠੜੀ, ਪਿ੍ਤਪਾਲ ਸਿੰਘ, ਡਾ. ਗੁਰਸੇਵਕ ਸਿੰਘ, ਰਵਿੰਦਰ ਚੀਮਾ, ਸੁਖਦੇਵ ਬਰਾੜ, ਮਨਮੋਹਨ ਕੁਕੂ, ਹਰਤਾਰ ਸਿੰਘ, ਕਰਮਜੋਗ ਮਾਨ, ਮਨਿੰਦਰ ਸੋਢੀ, ਗੈਰੀ ਸਿੱਧੂ, ਮਨਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਪਹਿਲਾ ਦੋ ਰੋਜ਼ਾ 7-ਏ ਸਾਈਡ ਹਾਕੀ ਕੱਪ 'ਚ ਛੀਟੀਵਾਲਾ ਦੀ ਟੀਮ ਰਹੀ ਅੱਵਲ <br/> ਅਗਲੀ ਖ਼ਬਰ ਤਿੰਨੋਂ ਵਿਧਾਨ ਸਭਾ ਹਲਕਿਆਂ ਤੋਂ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਬੱਸਾਂ ਰਵਾਨਾ <br/>
Ad Position 24