ਰਾਮਪੁਰਾ ਫੂਲ, 30 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਵਲੋਂ ਆਪਣੇ ਜ਼ਿਲ੍ਹੇ ਦੀ ਕਾਰਜਸ਼ੈਲੀ ਵਿਚ ਵਾਧਾ ਕਰਦੇ ਹੋਏ ਪਾਰਟ ਆਗੂਆਂ ਨੂੰ ਵੱਖ-ਵੱਖ ਅਹੁੱਦੇ ਦੇ ਕੇ ਪਾਰਟੀ ਪ੍ਰਤੀ ਕੰਮ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ | ਇਸੇ ਤਹਿਤ ਹੀ ਭਾਜਪਾ ਵਿਚ ਜ਼ਿਲ੍ਹਾ ਜਨਰਲ ਸੈਕਟਰੀ ਦੀ ਇਕ ਅਹਿਮ ਜ਼ਿੰਮੇਵਾਰੀ ਜਾਂ ਅਹੱੁਦਾ ਮੰਨਿਆ ਜਾਂਦਾ ਹੈ, ਜਿਸ ਵਿਚ ਮੇਜਰ ਸਿੰਘ ਬਰਾੜ ਨੂੰ ਚੌਥੀ ਵਾਰ ਪਾਰਟੀ ਨੇ ਜ਼ਿਲ੍ਹੇ ਦਾ ਜਨਰਲ ਸੈਕਟਰੀ ਨਿਯੁੱਕਤ ਕਰਕੇ ਮਾਨ ਬਖਸ਼ਿਆ ਗਿਆ ਹੈ | ਇਸ ਮਾਨ ਸਨਮਾਨ ਦਾ ਸਤਿਕਾਰ ਕਰਦੇ ਹੋਏ ਮੇਜਰ ਸਿੰਘ ਬਰਾੜ ਨੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪੰਜਾਬ ਦੇ ਜਨਰਲ ਸੈਕਟਰੀ ਅਨਿਲ ਸ਼ਰੀਨ, ਦਿਆਲ ਦਾਸ ਸੋਢੀ, ਅਤੇ ਉਪ ਪ੍ਰਧਾਨ ਪੰਜਾਬ ਜਗਦੀਪ ਸਿੰਘ ਨਕਈ, ਬਿਕਰਮ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਅਤੇ ਪਰਮਪਾਲ ਕੌਰ ਸਿੱਧੂ ਇੰਚਾਰਜ ਲੋਕ ਸਭਾ ਹਲਕਾ ਬਠਿੰਡਾ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮੇਜਰ ਸਿੰਘ ਬਰਾੜ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ, ਦਿ੍ੜ੍ਹਤਾ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ |