23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੇਵਾ ਮੁਕਤ ਹੋਏ ਤੇਜ ਕੁਮਾਰ ਸ਼ਰਮਾ ਦਾ ਪਿੰਡ ਪੁੱਜਣ 'ਤੇ ਨਿੱਘਾ ਸਵਾਗਤ

Ad Position 21
No active advertisement
ਅਜੀਤ ਡੈਸਕ 01-06-2025
ਮਹਿਮਾ ਸਰਜਾ, 31 ਮਈ (ਬਲਦੇਵ ਸੰਧੂ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਠਿੰਡਾ ਤੋਂ ਸੇਵਾ ਮੁਕਤ ਹੋਏ ਸੀਨੀਅਰ ਅਸਿਸਟੈਂਟ ਤੇਜ ਕੁਮਾਰ ਸ਼ਰਮਾ ਮਹਿਮਾ ਸਰਜਾ ਨੂੰ ਉਦਯੋਗਿਕ ਸੰਸਥਾ ਦੇ ਸਮੂਹ ਸਟਾਫ਼ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ¢ ਇਸ ਮੌਕੇ ਪਿੰਡ ਦੇ ਮੁਹਤਬਰ ਸ਼ਖ਼ਸੀਅਤਾਂ ਅਤੇ ਰਿਸ਼ਤੇਦਾਰ ਮÏਜੂਦ ਸਨ¢ਪਿੰਡ ਪੁੱਜਣ 'ਤੇ ਪੰਚਾਇਤ ਵਲੋਂ ਤੇਜ ਕੁਮਾਰ ਸ਼ਰਮਾ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਤੇ ਰਿਸ਼ਤੇਦਾਰਾਂ ਨੇ ਤੋਹਫ਼ੇ ਭੇਟ ਕੀਤੇ ¢ ਤੇਜ ਕੁਮਾਰ ਸ਼ਰਮਾ ਦੇ ਜੀਵਨ 'ਤੇ ਪੰਛੀ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਦਾ ਜਨਮ 15 ਮਈ, 1965 ਨੂੰ ਮਾਤਾ ਛੋਟੋ ਦੇਵੀ ਦੀ ਕੁੱਖੋਂ ਪਿਤਾ ਰਾਮ ਜੀ ਦਾਸ ਦੇ ਘਰ ਪਿੰਡ ਮਹਿਮਾ ਸਰਜਾ ਵਿਖੇ ਹੋਇਆ¢ ਆਪ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਮਹਿਮਾ ਸਰਜਾ ਦੇ ਸਰਕਾਰੀ ਹਾਈ ਸਕੂਲ ਵਿਖੇ ਪ੍ਰਾਪਤ ਕੀਤੀ¢ ਸਾਲ 1982 ਤੋਂ 1984 ਤੱਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਬਠਿੰਡਾ ਤੋਂ ਸਰਵੇਅਰ ਟਰੇਡ ਦੀ ਟਰੇਨਿੰਗ ਪ੍ਰਾਪਤ ਕੀਤੀ¢ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਿਆਨੀ ਦੀ ਡਿਗਰੀ ਵੀ ਹਾਸਲ ਕੀਤੀ¢ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਠਿੰਡਾ ਵਿਖੇ 27 ਮਈ, 1999 ਨੂੰ ਬਤÏਰ ਐੱਸ.ਏ. ਜੁਆਇਨ ਕੀਤਾ¢ ਜਿਥੋਂ ਉਹ ਬਤÏਰ ਸੀਨੀਅਰ ਸਹਾਇਕ (ਗਰੁਪ-ਬੀ) ਡਿਊਟੀ ਨਿਭਾਉਂਦੇ ਹੋਏ 26 ਸਾਲ ਬੇਦਾਗ਼ ਅਤੇ ਇਮਾਨਦਾਰੀ ਨਾਲ ਸਰਵਿਸ ਪੂਰੀ ਕਰਨ ਉਪਰੰਤ ਸੇਵਾ ਮੁਕਤ ਹੋਏ ਹਨ¢ ਉਨ੍ਹਾਂ ਵਲੋਂ ਇਸ ਦÏਰਾਨ 2024 ਵਿੱਚ ਪੈਂਰਾ ਖੇਡਾਂ ਵਤਨ ਪੰਜਾਬ ਦੀਆਂ ਵਿੱਚ (ਜੈਵਲਿਨ ਥ੍ਰੋ) ਵਿਚ ਪੰਜਾਬ ਪੱਧਰ ਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਉੱਥੇ ਉਨ੍ਹਾਂ ਪਿੰਡ ਮਹਿਮਾ ਸਰਜਾ ਨੂੰ ਵੀ ਚਾਰ ਚੰਨ ਲਾਏ¢
Ad Position 22
No active advertisement
ਪਿਛਲੀ ਖ਼ਬਰ 'ਚਿੱਟੇ' ਦੀ ਆੜ ਹੇਠਾਂ 'ਕਾਲਾ ਦੌਰ' ਦੁਹਰਾਉਣ ਦੇ ਰਾਹ ਤੁਰੀ ਪੰਜਾਬ ਪੁਲਿਸ-ਪਰਮਿੰਦਰ ਸਿੰਘ ਬਾਲਿਆਂਵਾਲੀ ਅਗਲੀ ਖ਼ਬਰ ਪਿੰਡ ਸਹਿਜੜਾ ਵਿਖੇ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਅੱਜ ਤੋਂ
Ad Position 24