23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਓਮਾਨ ’ਚ ਜਹਾਜ਼ ’ਤੇ ਹੋਏ ਹਮਲੇ ’ਚ ਭਾਰਤੀ ਨਾਗਰਿਕ ਦੀ ਮੌਤ

ਦੁਬਈ, 23 ਸਤੰਬਰ (ਪੀ.ਟੀ.ਆਈ)-ਭਾਰਤ ਵੱਲ ਜਾ ਰਹੇ ਮਾਲਵਾਹਕ ਜਹਾਜ਼ ’ਤੇ ਹੋਏ ਹਮਲੇ ਵਿਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਓਮਾਨ ਸਥਿਤ ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਦੂਤਘਰ ਨੇ ਦੱਸਿਆ ਕਿ ਉਹ ਹਮਲੇ ਦੀ ..

Ad Position 21
No active advertisement
ਅਜੀਤ ਡੈਸਕ 24-09-2026

ਦੁਬਈ, 23 ਸਤੰਬਰ (ਪੀ.ਟੀ.ਆਈ)-ਭਾਰਤ ਵੱਲ ਜਾ ਰਹੇ ਮਾਲਵਾਹਕ ਜਹਾਜ਼ ’ਤੇ ਹੋਏ ਹਮਲੇ ਵਿਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਓਮਾਨ ਸਥਿਤ ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਦੂਤਘਰ ਨੇ ਦੱਸਿਆ ਕਿ ਉਹ ਹਮਲੇ ਦੀ ਸਥਿਤੀ ’ਤੇ ਨੇੜਿਓ ਨਜ਼ਰ ਰੱਖ ਰਿਹਾ ਹੈ ਅਤੇ ਜਹਾਜ਼ ’ਤੇ ਸਵਾਰ ਚਾਲਕ ਦਲ ਦੇ ਸਾਰੇ ਮੈਂਬਰਾਂ ਦੀ ਸੁਰੱਖਿਆ ਨੂੰ ਲੈ ਕੇ ਓਮਾਨ ਦੇ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ’ਚ ਹੈ। ਜਹਾਜ਼ ’ਤੇ 19 ਭਾਰਤੀ ਨਾਗਰਿਕਾਂ ਸਮੇਤ ਹੋਰ ਮੈਂਬਰ ਸਵਾਰ ਸਨ। ਭਾਰਤੀ ਮਿਸ਼ਨ ਨੇ ਕਿਹਾ ਕਿ ਅਸੀਂ ਇਸ ਹਮਲੇ ਵਿਚ ਇੱਕ ਭਾਰਤੀ ਨਾਗਰਿਕ ਦੀ ਮੌਤ ਨਾਲ ਬੇਹੱਦ ਦੁਖੀ ਹਾਂ। ਮ੍ਰਿਤਕ ਦੇ ਪਰਿਵਾਰ ਪ੍ਰਤੀ ਸਾਡੀ ਦਿਲੋਂ ਹਮਦਰਦੀ ਹੈ। ਹਮਲਾ ਕਿਸ ਵਲੋਂ ਕੀਤਾ ਗਿਆ, ਇਸ ਬਾਰੇ ਅਜੇ ਤੱਕ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Ad Position 22
No active advertisement
ਪਿਛਲੀ ਖ਼ਬਰ ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਨੇ ਸੰਯੁਕਤ ਰਾਸ਼ਟਰ ’ਚ ਮੁੜ ਚੁੱਕਿਆ ਕਸ਼ਮੀਰ ਦਾ ਮੁੱਦਾ ਅਗਲੀ ਖ਼ਬਰ ਅੰਤਰਰਾਸ਼ਟਰੀ ਪ੍ਰਣਾਲੀ ਟੁੱਟ ਚੁੱਕੀ, ਭਾਰਤ-ਪਾਕਿ ਵਰਗੇ ਵਿਵਾਦ ਹੱਲ ਕਰਨ ’ਚ ਅਸਮਰੱਥ-ਰੂਬੀਓ
Ad Position 24