25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨਗਰ ਮਹਿਰਾਜ ਦੇ ਕੋਠੇ ਰੱਥੜੀਆਂ ਦੀ ਗ੍ਰਾਮ ਪੰਚਾਇਤ ਵਲੋਂ ਪਿੰਡ ਦੇ ਸਾਂਝੇ ਰਸਤਿਆਂ ਦੀ ਕਰਵਾਈ ਨਿਸ਼ਾਨਦੇਹੀ

Ad Position 21
No active advertisement
ਅਜੀਤ ਡੈਸਕ 01-06-2025
ਮਹਿਰਾਜ, 31 ਮਈ (ਸੁਖਪਾਲ ਮਹਿਰਾਜ)- ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਦੀ ਗ੍ਰਾਮ ਪੰਚਾਇਤ ਰੱਥੜੀਆਂ ਵਲੋਂ ਪਿੰਡ ਦੇ ਸਾਂਝੇ ਰਸਤਿਆਂ ਦੀ ਨਿਸ਼ਾਨਦੇਹੀ ਲਗਭਗ 60 ਸਾਲਾਂ ਬਾਅਦ ਕਰਵਾਈ ਗਈ¢ ਅੱਜ ਟਰੈਕਟਰ-ਟਰਾਲੀਆਂ ਨਾਲ ਰਸਤਿਆਂ ਦੀ ਮਿੱਟੀ ਪਾ ਕੇ ਪੂਰਤੀ ਕਰਨ ਸਮੇਂ ਗੱਲਬਾਤ ਕਰਦਿਆਂ ਸਰਪੰਚ ਗੁਰਪ੍ਰੀਤ ਕÏਰ ਦੇ ਪਤੀ ਕੁਲਵੰਤ ਸਿੰਘ ਨੇ ਦੱਸਿਆ ਕਿ ਮਹਿਰਾਜ ਪੂਹਲਾ ਰੋਡ ਤੋਂ ਖੂਹੀ ਵਾਲਾ ਰਾਹ ਅਤੇ ਪੰਚਾਇਤੀ ਜ਼ਮੀਨ ਤੋਂ ਸੂਏ ਦੇ ਪੁਲ ਤੱਕ ਦੋਵਾਂ ਰਸਤਿਆਂ ਤੇ ਮਹਿਰਾਜ ਪੱਤੀ ਕਾਲਾ ਅਤੇ ਮਹਿਰਾਜ ਪੱਤੀ ਕਰਮਚੰਦ ਦਾ ਰਕਬਾ ਪੈਂਦਾ ਹੈ ਜਿੱਥੇ 30 ਤੋਂ ਵੱਧ ਘਰ ਵਸਦੇ ਹਨ¢ ਸੋ ਰੱਥੜੀਆਂ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਰਸਤਿਆਂ ਨੂੰ ਪੂਰਾ ਕਰਨ ਦੀ ਮੰਗ ਨਵੀਂ ਬਣੀ ਪੰਚਾਇਤ ਵਲੋਂ ਪੂਰੀ ਕੀਤੀ ਗਈ¢ ਇਸ ਮੌਕੇ ਸਾਬਕਾ ਪੰਚ ਸੁਖਦੇਵ ਸਿੰਘ, ਬਲਵਿੰਦਰ ਸਿੰਘ ਖ਼ਾਲਸਾ, ਸੁਰਜੀਤ ਸਿੰਘ, ਬਲਜੀਤ ਸਿੰਘ, ਰੁਪਿੰਦਰ ਸਿੰਘ, ਗੁਰਤੇਜ ਸਿੰਘ, ਅਮਰੀਕ ਸਿੰਘ ਸੈਕਟਰੀ, ਹਰਦੀਪ ਸਿੰਘ ਉੱਗਰ ਸਿੰਘ, ਨਿਰਮਲ ਸਿੰਘ ਪੰਚ ਅਤੇ ਸੁਰਿੰਦਰ ਸਿੰਘ ਖ਼ਾਲਸਾ ਆਦਿ ਨੇ ਦੱਸਿਆ ਕਿ ਸਾਰੇ ਕਿਸਾਨ ਭਰਾਵਾਂ ਨੇ ਰਸਤਿਆਂ ਦੀ ਜ਼ਮੀਨ ਖ਼ੁਸ਼ ਹੋ ਕੇ ਛੱਡੀ, ਪੰਚਾਇਤ ਵਲੋਂ ਲਾਈ ਉਗਰਾਹੀ ਵੀ ਦਿਲ ਖੋਲ੍ਹ ਕੇ ਦਿੱਤੀ¢ ਟਰੈਕਟਰ ਵੀ ਕਿਸਾਨਾਂ ਵਲੋਂ ਲਗਾ ਕੇ ਮਿੱਟੀ ਖ਼ੁਦ ਪਾਈ ਗਈ¢ ਪੰਚਾਇਤ ਵਲੋਂ ਪੱਕੇ ਲਾਲ ਪੱਥਰ ਲਾ ਕੇ ਭਵਿੱਖ ਵਿੱਚ ਮਿਣਤੀ ਕਰਨ ਲਈ ਸੁਖਾਵਾਂ ਪ੍ਰਬੰਧ ਕੀਤਾ¢ ਉਨ੍ਹਾਂ ਇਸ ਮÏਕੇ ਵੀਡੀਓ ਜਤਿੰਦਰ ਸਿੰਘ ਪਿ੍ੰਸ, ਬਲਜਿੰਦਰ ਸਿੰਘ ਕਾਨੂੰਗੋ ਅਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਹਿਯੋਗ ਕਰਨ ਲਈ ਧੰਨਵਾਦ ਵੀ ਕੀਤਾ¢ ਪਿੰਡ ਵਾਸੀਆਂ ਵਲੋਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਚੇਅਰਮੈਨ ਮਾਰਕੀਟ ਕਮੇਟੀ ਰਾਮਪੁਰਾ ਫੂਲ ਦਰਸ਼ਨ ਸਿੰਘ ਸੋਹੀ ਤੋਂ ਮੰਗ ਕੀਤੀ ਕਿ ਇਹ ਰਸਤਾ 5 ਕਰਮ ਚੌੜਾ ਹੈ¢ ਇਹ ਖੇਤ ਸੜਕ ਤੋਂ ਦੋ ਕਿੱਲੋਮੀਟਰ ਦੂਰ ਪੈਂਦੇ ਹਨ¢ ਇਸ ਲਈ ਲਿੰਕ ਸੜਕ ਬਣਾ ਕੇ ਇਸ ਖੇਤਰ ਨੂੰ ਸ਼ਹਿਰ ਨਾਲ ਜੋੜਿਆ ਜਾਵੇ¢
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਧੁੰਨੀ ਕੇ ਸਕੂਲ ਵਿਖੇ ਅਧਿਆਪਕ ਮਾਪੇ ਮਿਲਣੀ ਕਰਵਾਈ
Ad Position 24