ਰਾਮਪੁਰਾ ਫੂਲ, 31 ਮਈ (ਹੇਮੰਤ ਕੁਮਾਰ ਸ਼ਰਮਾ)- ਸਿਵਲ ਸਰਜਨ ਬਠਿੰਡਾ, ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਊਸ਼ਾ ਗੋਇਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸ਼ੈਲੀ ਅਰੋੜਾ ਬਲਾਕ ਬਾਲਿਆਂਵਾਲੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹਰਵਿੰਦਰ ਸਿੰਘ ਏ.ਐਮ.ਓ ਸਿਵਲ ਸਰਜਨ ਦਫ਼ਤਰ ਬਠਿੰਡਾ ਦੀ ਅਗਵਾਈ ਹੇਠ ਅਤੇ ਜਗਤਾਰ ਸਿੰਘ ਬਲਾਕ ਐਜੂਕੇਟਰ ਬਲਾਕ ਬਾਲਿਆਂਵਾਲੀ ਦੇ ਸਹਿਯੋਗ ਨਾਲ ਸੈਕਟਰ ਰਾਮਪੁਰਾ 'ਚ ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ¢ ਇਸ ਮÏਕੇ ਸਿਹਤ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਵਿਚ ਹਰੇਕ ਸਾਲ 31 ਮਈ ਨੂੰ ਤੰਬਾਕੂ ਦਿਵਸ ਵਜੋਂ ਮਨਾਇਆ ਜਾਂਦਾ ਹੈ¢ ਇਸ ਮÏਕੇ ਉਨ੍ਹਾਂ ਦੱਸਿਆ ਕਿ ਤੰਬਾਕੂ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ | ਬੀੜੀ, ਸਿਗਰਟ ਅਤੇ ਗੁਟਖਾ ਆਦਿ ਦਾ ਸੇਵਨ ਕਈ ਬਿਮਾਰੀਆਂ ਦਾ ਖ਼ਤਰਾ ਵਧਾ ਦਿੰਦਾ ਹੈ¢ ਇਸ ਤੋਂ ਇਲਾਵਾ ਤੰਬਾਕੂ ਦੀ ਵਰਤੋਂ ਨਾਲ ਕੈਂਸਰ ਜਾਂ ਫੇਫੜਿਆਂ ਦੀ ਬਿਮਾਰੀ ਵੀ ਹੋ ਸਕਦੀ ਹੈ¢ ਅਜਿਹੀ ਸਥਿਤੀ ਵਿਚ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਸਾਲ ਵਿਸ਼ਵ ਤੰਬਾਕੂ ਰਹਿਤ ਦਿਹਾੜਾ ਮਨਾਇਆ ਜਾਂਦਾ ਹੈ¢ ਵਿਸ਼ਵ ਤੰਬਾਕੂ ਰਹਿਤ ਦਿਹਾੜਾ ਮਨਾਉਣ ਦੀ ਲੋੜ ਕਦੋਂ ਅਤੇ ਕਿਉਂ ਮਹਿਸੂਸ ਹੋਈ, ਇਸ ਦਿਨ ਦੀ ਮਹੱਤਤਾ ਆਦਿ ਬਾਰੇ ਜਾਣ ਕੇ ਹੋਰਨਾਂ ਨੂੰ ਵੀ ਜਾਗਰੂਕ ਕੀਤਾ ਜਾ ਸਕਦਾ ਹੈ¢ ਇਸ ਮੌਕੇ ਸੈਕਟਰ ਰਾਮਪੁਰਾ ਦੇ ਪਿੰਡ ਰਾਮਪੁਰਾ ਅਤੇ ਪਿੱਥੋ ਵਿਚ ਤੰਬਾਕੂ ਵਿਰੋਧੀ ਜਾਗਰੂਕ ਕੀਤਾ ਗਿਆ¢ਇਸ ਮੌਕੇ ਪਰਮਿੰਦਰ ਪਾਲ ਸਿੰਘ, ਸਤੀਸ਼ ਕੁਮਾਰ ਅਤੇ ਵਿਕਰਮ ਸਿੰਘ ਪੰਚਾਇਤ ਮੈਂਬਰ ਅਮਨਦੀਪ ਸਿੰਘ, ਪਿ੍ੰਸੀਪਲ ਜਸਵੀਰ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸਨ¢