06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਗੁਪਤਾ ਹਸਪਤਾਲ 'ਚ ਹੁਣ ਗੋਡੇ ਬਦਲਣ ਲਈ ਆਧੁਨਿਕ ਤਕਨੀਕ ਜੌਹਨਸਨ ਐਂਡ ਜੌਹਨਸਨ ਇੰਪਲਾਂਟ ਉਪਲੱਬਧ

Ad Position 21
No active advertisement
ਅਜੀਤ ਡੈਸਕ 05-09-2025

*ਗੋਡੇ ਬਦਲਣ ਲਈ ਬਹੁਤ ਕਾਰਗਾਰ ਸਾਬਿਤ ਹੋ ਰਹੀ ਹੈ ਰੋਬੋਟਿਕ ਤਕਨੀਕ : ਡਾ. ਮੋਹਿਤ ਗੁਪਤਾ
ਬਠਿੰਡਾ, 4 ਸਤੰਬਰ (ਪੱਤਰ ਪ੍ਰੇਰਕ)-ਗੋਡਿਆਂ ਦਾ ਦਰਦ ਅਤੇ ਸਬੰਧਿਤ ਸਮੱਸਿਆਵਾਂ ਅੱਜ ਕੱਲ੍ਹ ਆਮ ਹੋ ਰਹੀਆਂ ਹਨ | ਇਸ ਨਾਲ ਜਿੱਥੇ ਬਜ਼ੁਰਗਾਂ ਅਤੇ ਲੋਕਾਂ ਨੂੰ ਤੁਰਨ ਫਿਰਨ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਅਜਿਹੀ ਸਮੱਸਿਆ ਕਾਰਨ ਲੋਕ ਆਪਣੇ ਕੰਮਕਾਰ ਕਰਨ ਲਈ ਦੂਜੇ ਲੋਕਾਂ 'ਤੇ ਨਿਰਭਰ ਰਹਿੰਦੇ ਹਨ, ਪਰ ਹੁਣ ਜੌਹਨਸਨ ਐਂਡ ਜੌਹਨਸਨ ਦਾ ਇਮਪਲਾਂਟ ਗੋਡਿਆਂ ਦੀ ਸਰਜਰੀ ਲਈ ਬਿਹਤਰ ਇਮਪਲਾਂਟ ਬਣ ਕੇ ਉੱਭਰਿਆ ਹੈ | ਜੋ ਕਿ ਬਠਿੰਡਾ ਦੇ ਪਾਵਰ ਹਾਊਸ ਰੋਡ ਸਥਿਤ ਗੁਪਤਾ ਹਸਪਤਾਲ ਵਿਚ ਉਪਲੱਬਧ ਹੈ | ਇਸ ਇਮਪਲਾਂਟ ਨਾਲ ਸਰਜਰੀ ਕਰਵਾ ਕੇ ਗੋਡਿਆਂ ਦੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਜਾ ਸਕਦੀ ਹੈ | ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਵਾਲੇ ਪ੍ਰਸਿੱਧ ਸਰਜਨ ਡਾ: ਮੋਹਿਤ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹੁਣ ਤੱਕ ਹਜ਼ਾਰਾਂ ਤੋਂ ਵੱਧ ਗੋਡੇ ਬਦਲੇ ਗਏ ਹਨ | ਉਨ੍ਹਾਂ ਕਿਹਾ ਕਿ ਭਾਵੇਂ ਕਿ ਗੋਡੇ ਦੇ ਦਰਦ ਤੋਂ ਪੇ੍ਰਸ਼ਾਨ ਕਈ ਮਰੀਜ਼ਾਂ ਨੇ ਕਈ ਡਾਕਟਰਾਂ ਤੋਂ ਆਪਣਾ ਇਲਾਜ ਕਰਵਾਇਆ ਹੈ, ਪਰ ਉਨ੍ਹਾਂ ਨੂੰ ਦਰਦ 'ਚ ਕੋਈ ਵੀ ਫ਼ਰਕ ਨਹੀ ਪਿਆ | ਹੁਣ ਮਰੀਜ਼ ਗੁਪਤਾ ਹਸਪਤਾਲ ਤੋਂ ਗੋਡੇ ਬਦਲਵਾ ਕੇ ਫਿਰ ਤੋਂ ਆਸਾਨੀ ਨਾਲ ਤੁਰਨ ਦੇ ਸਮਰੱਥ ਹੋ ਗਏ ਹਨ | ਡਾ: ਮੋਹਿਤ ਗੁਪਤਾ ਨੇ ਕਿਹਾ ਕਿ ਜਿੰਨ੍ਹਾਂ ਲੋਕਾਂ ਵਿਚ ਮੋਟਾਪਾ ਜ਼ਿਆਦਾ ਹੁੰਦਾ ਹੈ ਤੇ ਮੋਟੇ ਮਰੀਜ਼ਾਂ 'ਚ ਗੋਡੇ ਬਦਲਣ 'ਚ ਸਹੀ ਨਤੀਜਾ ਆਉਣਾ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ, ਹੁਣ ਰੋਬੋਟਿਕ ਤਕਨੀਕ ਆਉਣ ਨਾਲ ਮਰੀਜ਼ਾਂ ਨੂੰ ਜਲਦ ਠੀਕ ਹੋ ਕੇ ਦੁਬਾਰਾ ਚੱਲਣ ਦੇ ਕਾਬਲ ਬਣਾਉਣ 'ਚ ਬਹੁਤ ਸਹਾਇਕ ਸਿੱਧ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਗੁਪਤਾ ਹਸਪਤਾਲ 'ਚ ਮਾਰਚ 2024 ਵਿਚ ਰੋਬੋਟਿਕ ਤਕਨੀਕ ਆਈ ਹੈ | ਪਿਛਲੇ ਇਕ ਸਾਲ 'ਚ ਉਨ੍ਹਾਂ ਕੋਲੋਂ ਰੋਬੋਟਿਕ ਤਕਨੀਕ ਸਰਜਰੀ ਆਉਣ ਕਾਰਨ ਉਹ 1 ਹਜ਼ਾਰ ਤੋਂ ਜ਼ਿਆਦਾ ਸਰਜਰੀ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਗੁਪਤਾ ਹਸਪਤਾਲ ਮਾਲਵੇ ਦੇ ਇਲਾਕੇ ਦੇ ਲੋਕਾਂ ਲਈ ਆਪਣੀ ਨਵੀਆਂ ਤੇ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ |
ਸਰਜਰੀ ਦਾ ਤਜਰਬਾ
ਗੋਡੇ ਇਮਪਲਾਂਟ ਦੇ ਖੇਤਰ 'ਚ ਜੌਹਨਸਨ ਐਂਡ ਜੌਹਨਸਨ ਦਾ ਤਜਰਬਾ ਅਤੇ ਨਵੀਨਤਾ ਸਰਜਰੀ ਦੇ ਦੌਰਾਨ ਅਤੇ ਬਾਅਦ ਵਿਚ ਵਧੀਆ ਮਰੀਜ਼ਾਂ ਦੀ ਦੇਖਭਾਲ ਅਤੇ ਨਤੀਜਿਆਂ ਨੂੰ ਯਕੀਨੀ ਬਣਾਉਣੀ ਹੈ | ਡਾ: ਮੋਹਿਤ ਗੁਪਤਾ ਨੇ ਕਿਹਾ ਕਿ ਜੌਹਨਸਨ ਐਂਡ ਜੌਹਨਸਨ ਇਮਪਲਾਂਟ ਗੋਡਿਆਂ ਦੀ ਸਰਜਰੀ ਦੇ ਖੇਤਰ ਵਿਚ ਮਹੱਤਵਪੂਰਨ ਤਬਦੀਲੀ ਲਿਆਉਣ ਵਿਚ ਸਫਲ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਤੁਸੀ ਦਰਦ ਜਾਂ ਬੇਆਰਾਮੀ ਨਾਲ ਜੂਝ ਰਹੇ ਹੋ ਤਾਂ ਜੌਹਨਸਨ ਐਂਡ ਜੌਹਨਸਨ ਇਮਪਲਾਂਟ ਤੁਹਾਡੇ ਲਈ ਇਕ ਵਧੀਆ ਵਿਕਲਪ ਹੋ ਸਕਦਾ ਹੈ |
ਸਰਜਨ ਕੰਟਰੋਲਡ ਰੋਬੋਟ
ਡਾ. ਮੋਹਿਤ ਗੁਪਤਾ ਨੇ ਕਿਹਾ ਕਿ ਇਹ ਰੋਬੋਟ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਜੋ ਕਿ ਯੂਐਸ ਐਫਡੀਏ ਵਲੋਂ ਪ੍ਰਮਾਣਿਤ ਹੈ, ਜੋ ਕਿ ਇੱਕ ਸਰਜਨ-ਕੰਟਰੋਲਡ ਰੋਬੋਟ ਹੈ | ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿਚ ਆਧੁਨਿਕ ਤਕਨੀਕ ਵਾਲੇ ਜੌਹਨਸਨ ਐਂਡ ਜੌਹਨਸਨ ਰੋਬੋਟ ਦੀ ਮਦਦ ਨਾਲ ਗੋਡੇ ਬਦਲੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨ੍ਹਾਂ ਮਰੀਜ਼ਾਂ ਨੇ ਆਪਣੇ ਗੋਡਿਆਂ ਦਾ ਅਪ੍ਰੇਸ਼ਨ ਕਰਵਾਇਆ ਹੈ, ਉਨ੍ਹਾਂ ਨੂੰ ਦਰਦ ਤੋਂ ਰਾਹਤ ਮਿਲੀ ਹੈ |

Ad Position 22
No active advertisement
ਪਿਛਲੀ ਖ਼ਬਰ ਸਾਈਬਰ ਠੱਗਾਂ ਨੇ ਕਾਲੋਨਾਈਜ਼ਰ ਕੰਪਨੀ ਦਾ ਪਾਰਟਨਰ ਬਣ ਕੇ 37 ਲੱਖ ਰੁਪਏ ਠੱਗੇ ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨੇ ਕੀਰਤਨ ਕਰਵਾਇਆ
Ad Position 24