06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸਿਰਫ਼ ਇਨਸਾਨੀ ਸਹਾਇਤਾ ਹੀ ਨਹੀਂ, ਸਗੋਂ ਪਸ਼ੂਆਂ ਲਈ ਵੀ ਚਾਰੇ ਦੀ ਹੈ ਵੱਡੀ ਲੋੜ- ਡਿਪਟੀ ਕਮਿਸ਼ਨਰ

Ad Position 21
No active advertisement
ਅਜੀਤ ਡੈਸਕ 05-09-2025

ਬਠਿੰਡਾ, 4 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਵਿਚ ਹੜ੍ਹ ਤੇ ਬਰਸਾਤੀ ਪਾਣੀ ਦੀ ਮਾਰ ਹੇਠ ਆਏ ਇਨਸਾਨਾਂ ਦੀ ਮਦਦ ਦੇ ਨਾਲ-ਨਾਲ ਬੇਜੁਬਾਨ ਪਸ਼ੂਆਂ ਲਈ ਵੀ ਚਾਰੇ ਦੀ ਅਤਿਅੰਤ ਲੋੜ ਹੈ¢ ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚੋਂ ਅਰੋੜਵੰਸ਼ ਸਭਾ ਗੋਨਿਆਣਾ ਮੰਡੀ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਲਈ 6 ਹਜ਼ਾਰ ਰਸ ਦੇ ਪੈਕਟਾਂ ਦੀ ਗੱਡੀ ਨੂੰ ਰਵਾਨਾ ਕਰਨ ਮÏਕੇ ਕੀਤਾ¢ ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸੰਸਥਾ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ¢ ਇਸ ਮੌਕੇ ਸੰਸਥਾ ਦੇ ਨੁਮਾਇੰਦਿਆਂ ਵਲੋਂ ਡੀ.ਸੀ. ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਖੜ੍ਹੇ ਹਨ ਤੇ ਭਵਿੱਖ ਵਿਚ ਉਨ੍ਹਾਂ ਦੇ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ | ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ ਵੀ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸੇਵਾ ਲਈ ਵੱਧ ਤੋਂ ਵੱਧ ਯੋਗਦਾਨ ਜ਼ਰੂਰ ਪਾਉਣ¢ ਇਸ ਮੌਕੇ ਅਰੋੜਵੰਸ਼ ਸਭਾ ਗੋਨਿਆਣਾ ਮੰਡੀ ਦੇ ਸੁਰਿੰਦਰ ਮੌਂਗਾ, ਸੰਦੀਪ ਬਿੰਟਾ, ਸੰਦੀਪ ਐਸਕੇ, ਪ੍ਰੇਮ ਕੁਮਾਰ ਅਰੋੜਾ, ਬਲਵਿੰਦਰ ਢੀਂਗਰਾ, ਹਰਮੀਤ ਰਾਜੂ ਸ਼ਾਹ, ਇੰਦਰਜੀਤ ਅਤੇ ਬਰਿੰਦਰ ਸਿੰਘ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਆਖ਼ਰ ਨਗਰ ਪੰਚਾਇਤ ਦੇ ਪ੍ਰਧਾਨ ਨੇ ਹੀ ਡਰੇਨ ਦੀ ਸਫ਼ਾਈ ਦਾ ਕਦਮ ਉਠਾਇਆ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ
Ad Position 24