06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਆਖ਼ਰ ਨਗਰ ਪੰਚਾਇਤ ਦੇ ਪ੍ਰਧਾਨ ਨੇ ਹੀ ਡਰੇਨ ਦੀ ਸਫ਼ਾਈ ਦਾ ਕਦਮ ਉਠਾਇਆ

Ad Position 21
No active advertisement
ਅਜੀਤ ਡੈਸਕ 05-09-2025

ਭਗਤਾ ਭਾਈਕਾ, 4 ਸਤੰਬਰ (ਸੁਖਪਾਲ ਸਿੰਘ ਸੋਨੀ)- ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਮੀਂਹ ਦÏਰਾਨ ਸਥਾਨਿਕ ਚੰਦਭਾਨ ਡਰੇਨ ਦੀ ਸਫ਼ਾਈ ਨੰੂ ਲੈ ਕੇ ਡਰੇਨ ਵਿਭਾਗ ਦੀ ਅਣਗਹਿਲੀ ਨੂੰ ਕੋਸਦੇ ਲੋਕਾਂ ਨੂੰ ਅੱਜ ਨਗਰ ਪੰਚਾਇਤ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ ਦੇ ਉਦਮ ਸਦਕਾ ਰਾਹਤ ਮਹਿਸੂਸ ਹੋਈ ਹੈ¢ ਪਾਣੀ ਆਉਣ ਕਾਰਨ ਡਰੇਨ ਵਿਚ ਵੱਡੀ ਪੱਧਰ 'ਤੇ ਦਰੱਖ਼ਤ ਡਿੱਗ ਪਏ ਸਨ, ਜੋ ਕਿ ਪਾਣੀ ਲੰਘਣ ਵਿਚ ਅੜਿੱਕਾ ਬਣ ਰਹੇ ਸਨ¢ ਪ੍ਰਧਾਨ ਅਤੇ ਉਸ ਦੇ ਸਾਥੀ ਕੌਂਸਲਰਾਂ ਵਲੋਂ ਅੱਜ ਸਵੇਰੇ ਤੋਂ ਹੀ ਸਥਾਨਕ ਡਰੇਨ ਦੀ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਦਾ ਅਗਾਜ ਕੀਤਾ ਗਿਆ ਹੈ¢ ਹੜ੍ਹਾਂ ਅਤੇ ਮੀਂਹ ਕਾਰਨ ਡਰੇਨ ਵਿਚ ਲਗਾਤਾਰ ਪਾਣੀ ਵਧਣ ਅਤੇ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਡਰੇਨ ਵਿਭਾਗ ਸੁਰਖ਼ੀਆਂ ਵਿਚ ਚੱਲ ਰਿਹਾ ਹੈ¢ ਅਖ਼ਬਾਰਾਂ ਵਿਚ ਚਰਚਾ ਹੋਣ ਉਪਰੰਤ ਬੀਤੇ ਕੱਲ੍ਹ ਡਰੇਨ ਵਿਭਾਗ ਦੇ ਕੁਝ ਅਧਿਕਾਰੀਆਂ ਵਲੋਂ ਸਥਾਨਕ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿਚ ਡਰੇਨ ਦਾ ਜਾਇਜ਼ਾ ਵੀ ਲਿਆ ਗਿਆ¢ ਜਾਇਜ਼ੇ ਉਪਰੰਤ ਡਰੇਨ ਦੀ ਸਫ਼ਾਈ ਸਬੰਧੀ ਵਿਭਾਗ ਵਲੋਂ ਕੋਈ ਕਦਮ ਨਹੀ ਉਠਾਇਆ ਗਿਆ¢ ਲੋਕਾਂ ਦੀ ਸਮੱਸਿਆ ਜਿਉ ਦੀ ਤਿਉ ਹੀ ਬਰਕਰਾਰ ਰਹੀ¢ ਲੋਕਾਂ ਵਿਚ ਡਰ ਦਾ ਮਾਹੌਲ ਦੇਖਦੇ ਹੋਏ ਨਗਰ ਪੰਚਾਇਤ ਦੇ ਪਰਧਾਨ ਵਲੋਂ ਅੱਜ ਸਵੇਰੇ ਤੋਂ ਹੀ ਡਰੇਨ ਵਿਚ ਪੋਕਲਾਇਨ (ਜੇਸੀਬੀ) ਮਸ਼ੀਨਾਂ ਲਗਾ ਕੇ ਸਫ਼ਾਈ ਦਾ ਕਾਰਜ ਅਰੰਭ ਕਰ ਦਿੱਤਾ¢
ਨਗਰ ਪੰਚਾਇਤ ਭਗਤਾ ਭਾਈਕਾ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ ਨੇ ਦੱਸਿਆ ਕਿ ਮੀਂਹ ਕਾਰਨ ਆਏ ਪੰਜਾਬ ਅੰਦਰ ਹੜ੍ਹਾਂ ਨੇ ਸੂਬੇ ਦੇ ਵੱਡੀ ਪੱਧਰ ਲੋਕਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ¢ ਹੜ੍ਹਾਂ ਅਤੇ ਮੀਂਹ ਨੂੰ ਦੇਖਦੇ ਹੋਏ ਸਥਾਨਿਕ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਵਲੋਂ ਡਰੇਨ ਵਿਭਾਗ ਦੀ ਸਫ਼ਾਈ ਲਈ ਕਦਮ ਉਠਾਇਆ ਗਿਆ ਹੈ¢ ਉਨ੍ਹਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਡਰੇਨ ਅੰਦਰ ਬੂਟੀ ਅਤੇ ਦਰੱਖ਼ਤਾਂ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ¢ ਹੁਣ ਡਰੇਨ ਵਿਚ ਪਾਣੀ ਆਉਣ ਕਾਰਨ ਪਟੜੀ ਟੁੱਟਣ ਦਾ ਖ਼ਤਰਾ ਵੱਧ ਗਿਆ ਸੀ¢ ਅਜਿਹਾ ਹੋਣ ਦੀ ਸੂਰਤ ਵਿਚ ਉਨ੍ਹਾਂ ਵਲੋਂ ਡਰੇਨ ਦੀ ਸਫ਼ਾਈ ਕਰਨ ਦਾ ਉਦਮ ਉਠਾਇਆ ਗਿਆ¢ ਪ੍ਰਧਾਨ ਬੂਟਾ ਸਿੰਘ ਸਿੱਧੂ ਵਲੋਂ ਅੱਜ ਦੀ ਡਰੇਨ ਸਫ਼ਾਈ ਮੁਹਿੰਮ ਦÏਰਾਨ ਸਹਿਯੋਗ ਦੇਣ ਵਾਲੇ ਸਾਥੀ ਕÏਾਸਲਰਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ¢ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਹਰ ਪੱਖੋਂ ਸੁੱਖ ਸਹੂਲਤ ਅਤੇ ਸੁਰੱਖਿਆ ਦੇਣ ਸਬੰਧੀ ਵਚਨਬੱਧਤਾ ਪ੍ਰਗਟਾਈ¢ ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ¢ ਸਫ਼ਾਈ ਸਮੇਂ ਮਿ. ਨਿਰਮਲ ਸਿੰਘ ਹੀਰੋ ਵਾਲੇ, ਕੌਂਸਲਰ ਗੁਰਪ੍ਰੀਤ ਸਿੰਘ ਘਾਰੂ, ਕੌਂਸਲਰ ਜਸਵਿੰਦਰ ਸਿੰਘ ਪੱਪੂ, ਕੌਂਸਲਰ ਗੁਰਚਰਨ ਸਿੰਘ ਧਾਲੀਵਾਲ, ਕੌਂਸਲਰ ਸੁਖਦੀਪ ਸਿੰਘ, ਕੌਂਸਲਰ ਗੁਰਚਰਨ ਸਿੰਘ ਪੁਰੀ ਵਲੋਂ ਹਾਜ਼ਰੀ ਲਗਈ ਗਈ¢

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਵਲੋਂ ਹੜ੍ਹ ਪੀੜਤਾਂ ਲਈ ਸਾਢੇ 26 ਲੱਖ ਤੋਂ ਵੱਧ ਦੀ ਰਾਸ਼ੀ ਇਕੱਤਰ ਅਗਲੀ ਖ਼ਬਰ ਸਿਰਫ਼ ਇਨਸਾਨੀ ਸਹਾਇਤਾ ਹੀ ਨਹੀਂ, ਸਗੋਂ ਪਸ਼ੂਆਂ ਲਈ ਵੀ ਚਾਰੇ ਦੀ ਹੈ ਵੱਡੀ ਲੋੜ- ਡਿਪਟੀ ਕਮਿਸ਼ਨਰ
Ad Position 24