ਬਠਿੰਡਾ, 4 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਹਨੂੰਮਾਨ ਚੌਕ ਨਜ਼ਦੀਕ ਸਥਿਤ ਟਰੱਕ ਯੂਨੀਅਨ ਵਿਚ ਇਕ ਵਿਅਕਤੀ ਗੰਭੀਰ ਹਾਲਤ ਵਿਚ ਪਿਆ ਹੋਣ ਦੀ ਖ਼ਬਰ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਦੇ ਮੈਂਬਰ ਵਿੱਕੀ ਕੁਮਾਰ, ਰਾਜਿੰਦਰ ਕੁਮਾਰ ਐਬੂਲੈਂਸ ਸਮੇਤ ਟਰੱਕ ਯੂਨੀਅਨ ਪਹੁੰਚੇ ਅਤੇ ਗੰਭੀਰ ਹਾਲਤ ਵਿਚ ਪਏ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ¢ ਐਮਰਜੈਂਸੀ ਵਾਰਡ ਦੇ ਡਾਕਟਰ ਨੇ ਤੁਰੰਤ ਉਸਦਾ ਇਲਾਜ ਸ਼ੁਰੂ ਕਰ ਦਿੱਤਾ, ਇਲਾਜ ਦੌਰਾਨ ਹੀ ਵਿਅਕਤੀ ਦੀ ਮੌਤ ਹੋ ਗਈ¢ ਮਿ੍ਤਕ ਦੀ ਪਹਿਚਾਣ ਨਹੀਂ ਹੋ ਸਕੀ ਅਤੇ ਨਾ ਹੀ ਉਸ ਦੇ ਕੋਲੋਂ ਕੋਈ ਅਜਿਹੀ ਚੀਜ਼ ਮਿਲੀ ਜੋ ਉਸ ਦੀ ਪਹਿਚਾਣ ਵਿਚ ਮੱਦਦ ਕਰ ਸਕੇ¢ ਸਹਾਰਾ ਟੀਮ ਨੇ ਇਸ ਬਾਰੇ ਸਿਵਲ ਲਾਈਨ ਪੁਲਿਸ ਨੂੰ ਸੂਚਿਤ ਕੀਤਾ¢ ਸਹਾਰਾ ਟੀਮ ਨੇ ਮਿ੍ਤਕ ਦੇਹ ਨੂੰ ਸੁਰੱਖਿਅਤ ਰੱਖ ਲਿਆ ਹੈ ਅਤੇ ਉਸ ਦੀ ਪਹਿਚਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ¢